ਉੱਨਤ ਭਾਰਤ ਅਭਿਆਨ ਤਹਿਤ ਸੈਮੀਨਾਰ ਲਗਾਇਆ ਗਿਆ



ਦਿੜਬਾ ਮੰਡੀ :- () :- ਉੱਨਤ ਭਾਰਤ ਅਭਿਆਨ ਤਹਿਤ ਪਿੰਡ ਚੱਠਾ ਨੰਨਹੇੜਾ ਵਿਖੇ ਐਗਰੀਕਚਰ ਵਿਭਾਗ ਵੱਲੋ ਖੇਤੀ ਦੀ ਸਮੱਸਿਆਵਾ ਅਤੇ ਜਾਗਰੂਕਤਾ ਦੇ ਮਕਸਦ ਨਾਲ ਸਹੀਦ ਊਧਮ ਸਿੰਘ ਕਾਲਜ਼ ਮਹਿਲਾ ਦੇ ਸਹਿਯੋਗ ਨਾਲ ਪਿੰਡ ਚੱਠਾ ਨਨਹੇੜਾ ਵਿਖੇ ਸੈਮੀਨਾਰ ਡਾ. ਬੂਟਾ ਸਿੰਘ ਰੋਮਾਣਾ ਐਗਰੀਕਲਚਰ ਅਫਸਰ ਸੰਗਰੂਰ ਦੀ ਅਗਵਾਈ ਹੇਠ  ਕਰਵਾਇਆ ਗਿਆ।ਜਾਗਰੂਕਤਾ ਸੈਮੀਨਾਰ ਦੌਰਾਨ ਪਿੰਡ ਦੇ ਅਗਾਂਹ-ਵਧੂ ਸੋਚ ਰੱਖਣ ਵਾਲੇ ਕਿਸਾਨਾਂ ਨੇ ਸ਼ਿਰਕਤ ਕੀਤੀ।ਸੈਮੀਨਾਰ ਦੌਰਾਨ ਡਾ. ਬੂਟਾ ਸਿੰਘ ਰੋਮਾਣਾ ਐਗਰੀਕਲਚਰ ਅਫਸਰ ਸੰਗਰੂਰ ਨੇ ਵਿਸੇਸ ਤੌਰ ‘ਤੇ ਸਿਰਕਤ ਕੀਤੀ।ਸੈਮੀਨਾਰ ਦੌਰਾਨ ਡਾ. ਬੂਟਾ ਸਿੰਘ ਰੋਮਾਣਾ ਨੇ ਉਨਤ ਖੇਤੀ ਦੀਆਂ ਨਵੀਆਂ ਤਕਨੀਕਾ, ਜੈਵਿਕ ਖੇਤੀ, ਸੁਧਰੇ ਬੀਜ਼ਾ ਅਤੇ ਸਬਜੀਆਂ ਦੀ ਕਾਸਤ ਕਰਨ ਨੂੰ ਪ੍ਰੋਤਸਾਹਿਤ ਕੀਤਾ ਗਿਆ।ਨਾਲ ਹੀ ਉਨ੍ਹਾਂ ਕਿਹਾ ਕਿ ਪਾਣੀ ਦੀ ਸਾਂਭ-ਸੰਭਾਲ, ਰਸਾਇਣਿਕ ਖਾਦਾ ਦੀ ਵਰਤੋਂ ਨਾ ਕਰਕੇ ਕੁਦਰਤੀ ਖੇਤੀ ਕਰਨ ਨੂੰ ਪਹਿਲ ਦਿੱਤੀ।

Comments