ਮਾਤਾ ਸ੍ਰੀ ਨੈਣਾ ਦੇਵੀ ਲੰਗਰ ਲਈ ਰਾਸਨ ਸਮੱਗਰੀ ਨਾਲ ਭਰਿਆ 12 ਵਾਂ ਟਰੱਕ ਕੀਤਾ ਰਵਾਨਾ



ਦਿੜਬਾ ਮੰਡੀ, 19 ਮਾਰਚ () ਮਾਤਾ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਦਿੜਬਾ ਵੱਲੋ ਹਰ ਸਾਲ ਦੀ ਤਰਾ ਸਹਿਰ ਨਿਵਾਸੀਆਂ ਅਤੇ ਦਾਨੀ ਸੱਜਣਾ ਦੇ ਵਿਸੇਸ ਸਹਿਯੋਗ ਨਾਲ ਮਾਤਾ ਸ੍ਰੀ ਨੈਣਾ ਦੇਵੀ (ਹਿਮਾਂਚਲ ਪ੍ਰਦੇਸ) ਵਿਖੇ ਭਗਤਾਂ ਲਈ ਹਰ ਸਮੇ ਚਲਣ ਵਾਲੇ ਲੰਗਰ ਲਈ ਬਾਂਰਵੀਂ ਲੰਗਰ ਸੇਵਾ ਸਮੱਗਰੀ ਨਾਲ ਭਰਿਆ ਟਰੱਕ ਸ੍ਰੀ ਹਨੂੰਮਾਨ ਮੰਦਿਰ ਅਨਾਜ ਮੰਡੀ ਦਿੜ੍ਰਬਾ ਤੋ ਮਾਤਾ ਜੀ ਦੀ ਪੂਜਾ ਅਰਚਨਾ ਕਰਨ ਤੋ ਬਾਅਦ ਮਾਤਾ ਜੀ ਦੀਆਂ ਨੰਨੀਆਂ ਕੰਜਕਾਂ ਮਾਂਹੀ ਮੋਦੀ, ਮੰਨਤ ਸਿੰਗਲਾ, ਆਰਬੀ ਮੋਦੀ, ਨਿਹਾਰਕਾ ਸਿੰਗਲਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਪ੍ਰਧਾਨ  ਗੱਡੂ ਨੇ ਸਾਰੇ ਦਾਨੀ ਸੱਜਣਾ ਦਾ ਧੰਨਵਾਦ ਕਰਦਿਆ ਦੱਸਿਆ ਕਿ ਅੱਜ ਦਿੜਬਾ ਸਹਿਰ ਵੱਲੋ ਮਾਤਾ ਜੀ ਦੇ ਦਰਬਾਰ ਤੇ ਹਰ ਸਮੇ ਚਲਣ ਵਾਲੇ ਲੰਗਰ ਲਈ ਹਰ ਸਾਲ ਦੀ ਤਰਾ ਬਾਰਵੀਂ ਸੇਵਾ ਸਮੱਗਰੀ ਭੇਜੀ ਜਾ ਰਹੀ ਹੈ ਜਿਸ ਵਿੱਚ ਸਾਢੇ ਸੱਤ ਕੁਇੰਟਲ ਚੀਨੀ, 31 ਟੀਨ ਘੀ, 31 ਗੱਟੇ ਦਾਲ, 04 ਗੱਟੇ ਆਟਾ, 25 ਗੱਟੇ ਚਾਵਲ,  ਚਾਹ ਪੱਤੀ, ਸਰਫ, ਹਲਦੀ, ਮਿਰਚ, ਅਤੇ ਨਮਕ ਸਮੇਤ ਹੋਰ ਸਮੱਗਰੀ ਵੀ ਸਾਮਿਲ ਹੈ। ਲਾਲਾ ਸਰੂਪ ਚੰਦ ਗੋਇਲ ਨੇ ਕਿਹਾ ਕਿ ਸਹਿਰ ਨਿਵਾਸੀਆ ਦਾ ਇਹ ਬਹੁਤ ਹੀ ਵਧੀਆ ਅਤੇ ਸਲਾਘਾਯੋਗ ਉਦਮ ਹੈ ਇਸ ਨਾਲ ਪੂਰੇ ਸਹਿਰ ਦੀ ਹਾਜਰੀ ਮਾਤਾ ਜੀ ਦੇ ਦਰਬਾਰ ਤੇ ਲੱਗਦੀ ਹੈ। ਇਸ ਮੌਕੇ ਪ੍ਰਧਾਨ ਸ੍ਰੀਰਾਮ ਗੋਇਲ, ਬਾਬੂ ਕੀਮਤ ਰਾਏ ਗਰਗ, ਪੰਕਜ ਬਾਂਸਲ ਡਾਇਰੈਕਟਰ ਵਿਕਟੋਰੀਆ ਇਨਕਲੇਵ, ਹੈਪੀ ਮਿੱਤਲ ਰਾਜੇਸ ਕੁਮਾਰ ਗੋਪ, ਪਿ੍ਰਥੀ ਚੰਦ ਗਰਗ, ਪ੍ਰਵੀਨ ਮੋਦੀ, ਸੱਤਪਾਲ ਮੋਦੀ, ਬਾਬਾ ਨਾਨਕ ਚੰਦ ਸਿੰਗਲਾ, ਪਰਮਜੀਤ ਮੱਟੂ, ਸੱਤਪਾਲ ਛਾਹੜ ਵਾਲੇ, ਡਾ ਜੀ.ਐਲ ਸਰਮਾ, ਪ੍ਰਵੀਨ ਸੀਮਿੰਟ, ਵਿਨੋਦ ਕੁਮਾਰ ਗੋਇਲ, ਪਰਵਿੰਦਰ ਕੁਮਾਰ ਸੋਨੂੰ, ਸੰਜੀਵ ਕੁਮਾਰ, ਸੰਜੀਵ ਗੋਇਲ, ਪ੍ਰੇਮ ਕੁਮਾਰ, ਗਗਨਦੀਪ ਗਰਗ, ਮੰਗਤ ਸਿੰਗਲਾ, ਪ੍ਰਵੇਸ ਹੈਪੀ, ਅਸਵਨੀ ਸਿੰਗਲਾ, ਸੰਜੀਵ ਕੁਮਾਰ ਸੈਟੀ, ਹੈਰੀ ਸਿੰਗਲਾ, ਪਿ੍ਰੰਸ ਗਰਗ, ਗੋਲਾ ਸਿੰਗਲਾ, ਸਿਵ ਕੁਮਾਰ ਸਿੰਗਲਾ, ਕੇਸਵ ਕੁਮਾਰ, ਰਾਹੁਲ ਸਿੰਗਲਾ, ਅਭਿਸੇਕ ਸਿੰਗਲਾ, ਰਾਮ ਸਿੰਗਲਾ, ਕਾਲਾ ਸਿੰਘ, ਹਿੰਮਾਂਸੂ ਗਰਗ, ਸੁਮਿੱਤ ਮੋਦੀ ਮਾਨਵ ਸਿੰਗਲਾ ਆਦਿ ਹਾਜਰ ਸਨ।

   

Comments