ਦਿੜਬਾ ਦੀਆ ਸੜਕਾ ਹੋਈਆ ਬਦਹਾਲ

ਦਿੜਬਾ ਮੰਡੀ :- () :- 6 ਮਾਰਚ 2020 :-  ਮੋਸਮ ਦੇ ਬਦਲਣ ਨਾਲ ਗਰਮੀ ਦੀ ਸੁਰੂਆਤ ਰੁੱਤ ਨੇ ਆਪਣਾ ਪ੍ਰਭਾਵ ਪਾਉਣਾ ਸੁਰੂ ਕਰ ਦਿੱਤਾ ਉੱਥੇ ਹੀ ਸਰਕਾਰ ਦੇ ਵਿਕਾਸ ਦੀ ਪੋਲ ਵੀ ਖੁਲਣੀ ਸੁਰੂ ਹੋ ਜਾਦੀ ਹੈ।ਸਥਾਨਕ ਸਹਿਰ ਦਿੜਬਾ ਦੇ ਕੋਹਰੀਆ ਰੋਡ ਵਿਖੇ ਸੀਵਰੇਜ ਵਿਭਾਗ ਵੱਲੋ ਲੰਮੇ ਸਮੇ ਤੋ ਸੀਵਰੇਜ ਪਾਇਪਾ ਦਾ ਕੰਮ ਚੱਲ ਰਿਹਾ ਹੈ ਜੋ ਕਿ ਲੋਕਾਂ ਲਈ ਹਾਦਸਿਆ ਦਾ ਕਾਰਨ ਬਣਿਆ ਹੋਇਆ ਹੈ ਬੀਤੀ ਰਾਤ ਕੁੱਝ ਕ ਘੰਟਿਆ ਦੀ ਬਾਰਸ ਨਾਲ ਸੜਕ ਦਾ ਤਾਂ ਮਿਜ਼ਾਜ਼ ਹੀ ਬਦਲ ਗਿਆ ਏਦਾ ਲਗ ਰਿਹਾ ਸੀ ਜਿਵੇ ਕੋਈ ਨਹਿਰ ਨਿਕਲਦੀ ਹੋਵੇ।ਜਿਸ ਵਿੱਚ ਟੋਏ ਹੋਣ ਕਾਰਨ ਹਾਦਸੇ ਹੋਣ ਦਾ ਖਤਰਾ ਬਣੇ ਹੋਏ ਹਨ ਉੱਥੇ ਸਥਾਨਕ ਨਿਵਾਸੀ ਹੇਮਰਾਜ, ਸਿਵ ਗਰਗ, ਪ੍ਰਵੀਨ ਗੋਇਲ ਦਾ ਕਹਿਣਾ ਹੈ ਕਿ ਸਹਿਰ ਅੰਦਰੋ ਦਿੜਬਾ ਤੋ ਕੋਹਰੀਆ ਵੱਲ ਜਾਦੀ ਸੜਕ ਦੀ ਕਾਫੀ ਜਿਆਦਾ ਖਸਤਾ ਹਾਲਾਤ ਹੋਣ ਕਰਕੇ ਇਹ ਸੜਕ ਲੋਕਾਂ ਅਤੇ ਰਾਹਗੀਰਾ ਲਈ ਪ੍ਰੇਸਾਨੀ ਦਾ ਸਵੱਬ ਬਣੀ ਹੋਈ ਹੈ ਇਸ ਸੜਕ ‘ਤੇ ਥਾ ਥਾ ਤੇ ਟੋਏ ਹੋਣ ਕਰਕੇ ਰਾਹਗੀਰਾ ਨੂੰ ਕਾਫੀ ਮੁਸਕਿਲਾ ਦਾ ਸਾਹਮਣਾ ਕਰਨਾ ਪੈਦਾ ਹੈ ਕਈ ਬਾਰ ਤਾਂ ਅਣਜਾਨ ਰਾਹਗੀਰ ਹਾਦਸਿਆ ਦਾ ਸਿਕਾਰ ਅਤੇ ਸੱਟਾਂ ਲੱਗਣੀਆ ਆਮ ਗੱਲ ਹੈ ਥੌੜੀ ਜਿਹੀ ਬਰਸਾਤ ਹੋਣ ਨਾਲ ਸੜਕ ਤੇ ਖੜਿਆ ਬਰਸਾਤ ਦਾ ਪਾਣੀ ਰਾਹਗੀਰ ਅਤੇ ਦੁਕਾਨਦਾਰਾ ਦੀਆ ਮੁਸਕਿਲਾ ਵੱਧ ਜਾਦੀਆ ਹਨ।ਸੀਵਰੇਜ ਵਿਭਾਗ ਵੱਲੋ ਸੜਕਾਂ ਪੁੱਟ ਤਾਂ ਲਈ ਜਾਦੀਆ ਹਨ ਪਰ ਦੁਆਰਾ ਉਨ੍ਹਾਂ ਉਪਰ ਨਜ਼ਰ ਹੀ ਨਹੀ ਮਾਰੀ ਜਾਦੀ।ਜਿਕਰਯੋਗ ਹੈ ਕਿ ਨੇੜਲੇ ਗਾਮੜੀ ਰੋਡ ਵਿਖੇ 2 ਕੁ ਸਾਲ ਪਹਿਲਾਂ ਸੀਵਰੇਜ ਪਿਆ ਸੀ ਜਿਸ ਦੀ ਸੜਕ ਦਾ ਕੰਮ ਅਜੇ ਵੀ ਅਧੂਰਾ ਪਿਆ ਹੈ।ਕਾਫੀ ਲੰਮੇ ਸਮੇਂ ਤੋ ਦਰਪੇਸ ਆ ਰਹੀ ਸਮੱਸਿਆ ਖਬਰਾਂ ਪ੍ਰਕਾਸਿਤ ਹੋਣ ਦੇ ਬਾਵਜ਼ੂਦ ਵੀ ਸਰਕਾਰ ਅਤੇ ਪ੍ਰਸਾਸਨ ਕੋਈ ਵੀ ਅਸਰ ਨਾ ਹੋਣ ਸਮੱਸਿਆ ਜਿਉ ਦੀ ਤਿਉ ਚੱਲੀ ਆ ਰਹੀ ਹੈ।ਹੇਮਰਾਜ, ਸਿਵ ਗਰਗ, ਪ੍ਰਵੀਨ ਗੋਇਲ ਆਦਿ ਤੋ ਇਲਾਵਾ ਹੋਰ ਵੀ ਕਾਫੀ ਗਿਣਤੀ ਵਿੱਚ ਲੋਕਾਂ ਨੇ ਸਰਕਾਰ ਅਤੇ ਉੱਚ ਅਧਿਕਾਰੀਆ ਤੋ ਚੱਲੀ ਆ ਰਹੀ ਸਮੱਸਿਆ ਨੂੰ ਹਲ ਕਰਨ ਦੀ ਪੂਰਜੋਰ ਮੰਗ ਕੀਤੀ ਗਈ।

Comments