ਅਾਮ ਤੇ ਗਰੀਬ ਅਾਦਮੀ ਨੂੰ ਬਹੁਤ ਵੱਡਾ ਝਟਕਾ ਲੱਗਾ :- ਜਗਦੇਵ ਗਾਗਾ



ਬੀਤੇ ਦਿਨੀਂ ਕੇਂਦਰ ਦੀ ਮੋਦੀ ਸਰਕਾਰ ਨੇ ਗਰੀਬ ਤੇ ਅਾਮ ਅਾਦਮੀ ਨੂੰ ਅਨਲੋਕ-1 ਦਾ ਤੌਹਫਾ 110 ਰੁਪੲੇ ਰਸੋੲੀ ਗੈਸ ਸਿਲੰਡਰ ਨੂੰ ਮਹਿੰਗਾ ਕਰਕੇ ਦਿੱਤਾ ਹੈ।ੲਿਸ ਨਾਲ ਅਾਮ ਤੇ ਗਰੀਬ ਅਾਦਮੀ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ।ੳੁਕਤ ਵਿਚਾਰਾ ਦਾ ਪ੍ਗਟਾਵਾ ਜਗਦੇਵ ਗਾਗਾ ਸੈਕਟਰੀ ਅਾਲ ੲਿੰਡੀਅਾ ਯੂਥ ਕਾਂਗਰਸ ਤੇ ੲਿੰਚਾਰਜ ਹਿਮਾਚਲ ਪ੍ਦੇਸ਼ ਨੇ ਪੱਤਰਕਾਰ ਸਾਹਿਬਾਨਾਂ ਨਾਲ ਗੱਲ ਕਰਦਿਅਾ ਕਿਹਾ।ੳੁਹਨਾਂ ਕਿਹਾ ਕਿ 19 ਕਿੱਲੋਗਾ੍ਮ ਵਾਲੇ L.P.G.ਗੈਸ ਸਿੰਲਡਰ ਦੇ ਰੇਟ ਹੁਣ 110 ਰੁਪੲੇ ਤੱਕ ਵਧਾ ਦਿੱਤੇ ਹਨ।ਘਰੇਲੂ ਵਰਤੋ ਵਿੱਚ ਅਾੳੁਣ ਵਾਲੇ ਰਸੋੲੀ ਸਿਲੰਡਰ ਜੋ ਕਿ 14.2 ਕਿੱਲੋਗਾ੍ਮ ਵਾਲੇ ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੇ ਰੇਟ ਵਿੱਚ 11.50 ਰੁਪੲੇ ਵਧਾ ਕੇ ੲਿਸ ਕਰੌਨਾ ਵਰਗੀ ਭਿਅਾਨਕ ਮਹਾਂਮਾਰੀ ਦੇ ਸਮੇਂ ਅਾਮ ਜਨਤਾ ਦਾ ਲੱਕ ਤੋੜ ਦਿੱਤਾ ਜਦਕਿ ਹੁਣ ਜਦ ਕਰੌਨਾ ਬਿਮਾਰੀ ਕਾਰਨ ਲੋਕਾ ਦੇ ਰੁਜ਼ਗਾਰ ਛੁੱਟ ਗੲੇ ਹਨ,ਛੋਟੀਅਾ ਵੱਡੀਅਾ ੲਿੰਡਸਟਰੀਅਾਂ ਦੇ ਬੰਦ ਹੋਣ ਨਾਲ ਲੋਕ ਅਾਰਥਿਕ ਮੰਦੀ ਦਾ ਸਿਕਾਰ ਹੋ ਗੲੇ ਹਨ,ਪਰ ਕੇਂਦਰ ਭਾਜਪਾ ਦੀ ਸਰਕਾਰ ਲੋਕਾ ਦੀ ਮਦਦ ਕਰਨ ਦੀ ਬਜ਼ਾੲੇ ਲੋਕਾ ਦੀ ਜੇਬਾ ੳੁੱਪਰ ਡਾਕਾ ਮਾਰ ਕੇ ਅਾਮ ਜਨਤਾ ਦਾ ਕਚੂੰਮਰ ਕੱਢਿਅਾ ਜਾ ਰਿਹਾ ਹੈ।ੳੁਹਨਾਂ ਕਿਹਾ ਜਲਦੀ ਭਾਜਪਾ ਨੇ ਸੱਤਾ ਵਿੱਚ ਅਾੳੁਣ ਤੋ ਪਹਿਲਾਂ ਲੋਕਾ ਨੂੰ ਬਹੁਤ ਸਪਨੇ ਵਿਖ਼ਾੲੇ ਸਨ,ਪਰ ਜੁਮਲਿਅਾ ਤੋ ਬਿਨਾਂ ਦਿੱਤਾ ਕੁੱਝ ਨਹੀਂ।ੲਿੱਕ ਪਾਸੇ 20 ਲੱਖ ਕਰੋੜ ਦਾ ਰਾਹਤ ਪੈਕਜ ਅੈਲਾਨ ਕੀਤਾ ਜਾ ਰਿਹਾ ਜੋ ਤੇ ਦੂਸਰੇ ਪਾਸੇ L.P.G.ਗੈਸ ਸਿੰਲਡਰਾਂ ਵਿੱਚ ਵਾਧੇ ਕਰਕੇ ਮੋਦੀ ਸਰਕਾਰ ਅਪਣੇ ਅੈਲਾਨੇ ਰਾਹਤ ਪੈਕਜ ਨੂੰ ਵੀ ਜੁਮਲਾ ਹੀ ਸਾਬਿਤ ਕਰਨ ਲੱਗੀ ਹੋੲੀ  ਹੈ।ੳੁਹਨਾਂ ਕਿਹਾ ਕਿ ਵਧਾੲੇ ਹੋੲੇ ਰੇਟ ਵਾਪਿਸ ਲੲੇ ਜਾਣ ਤੇ ਅਾਮ ਜਨਤਾ ਨੂੰ ਜੋ ਕਿ ਪਹਿਲਾਂ ਹੀ ਮਹਿੰਗਾੲੀ ਦੀ ਚੱਕੀ ਵਿੱਚ ਪਿਸ ਰਹੀ ਹੈ ੳੁਸਨੂੰ ਰਾਹਤ ਦਿੱਤੀ ਜਾਵੇ।

Comments