ਪੰਜਾਬੀ ਟਾਇਪਿੰਗ ਰਾਵੀ ਫੌਟ ਸਿੱਖਣ ਲਈ ਵਰਦਾਨ ਸਿੱਧ ਹੋ ਰਹੀ ਹੈ ਅੱਖਰ ਟੀਕੇ ਵੈੱਬ ਸਾਇਟ



ਅੱਜ ਦੇ ਯੁੱਗ ਵਿੱਚ ਪੰਜਾਬ ਦੇ ਹਰ ਇੱਕ ਸਰਕਾਰੀ ਦਫਤਰ ਵਿੱਚ ਪੰਜਾਬੀ ਵਿੱਚ ਚਿੱਠੀ ਪੱਤਰ ਲਿਖਣਾ ਲਾਜਮੀ ਹੋ ਗਿਆ ਹੈ। ਜਿਸ ਲਈ ਟਾਇਪਿੰਗ ਦਾ ਹੁਨਰ ਹੋਣਾ ਬਹੁਤ ਜਰੂਰੀ ਹੈ। ਅਗਰ ਤੁਸੀ ਟਾਇਪਿੰਗ ਦਾ ਹੁਨਰ ਸਿੱਖ ਲੈਦੇ ਹੋ ਤਾ ਜਿੰਦਗੀ ਵਿੱਚ ਕਾਮਯਾਬ ਹੋ ਸਕਦੇ ਹੋਇਸਦਾ ਕਾਰਨ ਇਹ ਹੈ ਕਿ ਬਹੁਤ ਸਾਰਿਆ ਨੋਕਰੀਆਂ ਜੋ ਸਰਕਾਰ ਨੇ ਕੱਢਿਆ ਸੀ ਉਸ ਵਿੱਚ ਟਾਇਪਿੰਗ ਟੈਸਟ ਲਾਜਮੀ ਕਿੱਤਾ ਗਿਆ ਸੀ। ਅਤੇ ਆਉਣ ਵਾਲੇ ਸਮੇ ਵਿੱਚ ਵੀ ਬਹੁਤ ਨੌਕਰੀਆ ਆਉਣਗਿਆ ਜਿੰਨਾ ਵਿੱਚ ਟਾਇਪਿੰਗ ਟੈਸਟ ਲਾਜਮੀ ਹੋਵੇਗਾ। ਜੋ ਵੀ ਪੰਜਾਬ ਵਿੱਚ ਸਰਕਾਰੀ ਕਲਰਕ ਅਤੇ ਸਟੈਨੋਂ ਦੀਆਂ ਨੌਕਰਿਆ ਨਿਕਲਦੀਆਂ ਹਨ ਉਨ੍ਹ੍ਹਾਂ ਵਿੱਚ ਪੰਜਾਬੀ ਅਤੇ ਅੰਗਰੇਜੀ ਟਾਇੰਪਿੰਗ ਲਾਜਮੀ ਮੰਗੀ ਜਾਦੀ ਹੈ। ਪਰ ਸਾਡੇ ਪੰਜਾਬ ਦੇ ਬਹੁਤ ਨੋਜਵਾਨਾਂ ਨੂੰ ਟਾਇਪਿੰਗ ਵਿੱਚ ਮੁਹਾਰਤਾਂ ਹਾਸਿਲ ਨਹੀ ਹੈ। ਇਸ ਲਈ ਉਹ ਨੌਕਰੀ ਤੋ ਵਾਝੇਂ ਰਹਿ ਜਾਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜ. ਵਿਸੂ ਗਰਗ ਅਤੇ ਇੰਜ. ਖੁਸ਼ਹਾਲ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੇ ਬੇਰੁਜਗਾਰੀ ਦੀ ਸਮੱਸਿਆ ਨੂੰ ਦੇਖਦੇ ਹੋਏ ਟਾਇਪਿੰਗ ਸਿੱਖਣ ਲਈ ਵੈੱਬਸਾਇੰਟ ਤਿਆਰ ਕਿੱਤੀ ਹੈ। (www.akhartk.com) ਇਸ ਵੈੱਬ ਸਾਇੰਟ ਉੱਪਰ ਤੁਸੀ ਲਗਾਤਾਰ ਅਭਿਆਸ ਕਰਕੇ ਕੁੱਝ ਦਿਨਾ ਵਿੱਚ ਹੀ ਟਾਇਪਿੰਗ ਵਿੱਚ ਮੁਹਾਰਤਾ ਹਾਸਿਲ ਕਰ ਸਕਦੇ ਹੋ। ਜਿਸ ਵਿੱਚ ਬੇਰੁਜਗਾਰ ਨੌਜਵਾਨ ਘਰ ਬੈਠ ਕੇ ਫਰੀ ਵਿੱਚ ਪੰਜਾਬੀ ਅਤੇ ਅੰਗਰੇਜੀ ਟਾਇਪਿੰਗ ਸਿੱਖ ਕੇ ਆਪਣਾ ਭਵਿੱਖ ਬਣਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਾਇਟ ਪੰਜਾਬ ਵਿੱਚੋ ਬੇਰੁਜਗਾਰੀ ਖਤਮ ਕਰਨ ਲਈ ਵੀ ਵਰਦਾਨ ਸਿੱਧ ਹੋਵੇਗੀ ਅਤੇ ਇਸ ਨਾਲ ਲੱਖਾਂ ਨੌਜਵਾਨ ਟਾਇਪਿੰਗ ਸਿੱਖ ਕੇ ਆਪਣਾ ਭਵਿੱਖ ਸੰਵਾਰ ਸਕਣਗੇ।  


Comments