ਤਰਕਸ਼ੀਲਾਂ ਨੇ ਕੀਤਾ 25 ਦੇ ਪੰਜਾਬ ਬੰਦ ਦਾ ਸਮਰਥਨ

 


ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦੇ ਵਿਰੋਧ ਵਿੱਚ ਕਿਸਾਨ ਜੱਥੇਬੰਦੀਆਂ ਵਲੋਂ ਐਲਾਨ ਕੀਤੇ ਗਏ 25 ਸਤੰਬਰ ਦੇ ਪੰਜਾਬ ਬੰਦ ਦੀ ਤਰਕਸ਼ੀਲਾਂ ਵਲੋਂ ਪੂਰਨ ਤੌਰ ਉਤੇ ਹਮਾਇਤ ਕੀਤੀ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਦਿੜਬਾ ਦੀ ਵਿਸ਼ੇਸ਼ ਮੀਟਿੰਗ ਇਕਾਈ ਮੁੱਖੀ ਨਾਇਬ ਸਿੰਘ ਰਟੋਲਾਂ ਦਾ ਅਗਵਾਈ ਹੇਠ ਦਿੜਬਾ ਵਿਖੇ ਕੀਤੀ ਗਈ। ਨਾਇਬ ਸਿੰਘ ਰਟੋਲਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਅਤੇ ਪੂਜੀਵਾਦ ਦੇ ਨਾਲ ਫਾਸੀਵਾਦ ਨੂੰ ਵੀ ਵਡਾਵਾ ਦੇ ਰਹੀ ਹੈ। ਪਾਸ ਕੀਤੇ ਗਏ ਖੇਤੀ ਬਿਲ ਕਿਰਤੀ ਲੋਕ, ਕਿਸਾਨ ਅਤੇ ਛੋਟੇ ਵਿਪਾਰੀਆਂ ਦੇ ਖਿਲਾਫ ਕੰਮ ਕਰਨਗੇਮੋਦੀ ਨੇ ਕਾਰਪੋਰੇਟ ਘਰਾਣਿਆ ਨਾਲ ਆਪਣੀ ਯਾਰੀ ਪੱਕੀ ਕਰਨ ਲਈ ਕੋਰੋਨਾ ਮਹਾਂਮਾਰੀ ਦਾ ਬਹਾਨਾ ਲਾ ਕੇ ਲੋਕ ਮਾਰੂ ਬਿਲ ਪਾਸ ਕੀਤੇ ਹਨ। ਉਸ ਸਮੇਂ ਹੱਕ ਹੋ ਗਈ ਜਦੋਂ ਰਾਜ ਸਭਾ ਵਿੱਚ ਬਿਲ ਪਾਸ ਕਰਵਾਉਣ ਲਈ ਲੋਕਤੰਤਰ ਨੂੰ ਛਿੱਕੇ ਟੰਗ ਕੇ 8 ਰਾਜ ਸਭਾ ਮੈਂਬਰ ਨੂੰ ਬਰਖਾਸਤ ਕਰਕੇ ਬਿਲ ਪਾਸ ਕਰਵਾ ਲਿਆ ਇਸ ਤੋਂ ਮੋਦੀ ਸਰਕਾਰ ਦੀ ਫਾਸੀਵਾਦੀ ਸੋਚ ਸਾਹਮਣੇ ਆ ਗਈ ਹੈ। ਇਸ ਕਰਕੇ ਸਾਰੇ ਪੰਜਾਬੀ 25 ਨੂੰ ਮੁਕੰਮਲ ਬੰਦ ਕਰਕੇ ਮੋਦੀ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਇਸ ਮੌਕੇ ਸੁਖਵੀਰ ਘੁਮਾਣ, ਹਰਬੰਸ ਸਿੰਘ ਛਾਜਲੀ, ਤਰਸੇਮ ਸਿੰਘ, ਸਹਿਦੇਵ ਚੱਠਾ, ਅਸ਼ਵਨੀ ਕੁਮਾਰ, ਮਨਪ੍ਰੀਤ ਰਾਣਾ, ਹਰਮੇਸ਼ ਮੇਸ਼ੀ, ਜਗਦੀਸ਼ ਸ਼ਰਮਾ, ਪਰਗਟ ਸਿੰਘ ਆਦਿ ਹਾਜਰ ਸਨ।


Comments