ਸ਼ਹਿਰੀ ਸੇਵਾ ਕੇਂਦਰਾ ਦਾ ਸਮਾ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਦੋ ਸ਼ਿਫਟਾ ਵਿੱਚ ਖੁੱਲਣਗੇ

ਪੇਂਡੂ ਸੇਵਾ ਕੇਂਦਰਾ ਦਾ ਸਮਾ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੇ

ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਦੇ ਕੰਮਕਾਜ ਦੇ ਸਮੇਂ ਵਿੱਚ ਕੁਝ ਤਬਦੀਲੀ ਲਿਆਂਦੀ ਗਈ ਹੈ। ਉਨਾਂ ਦੱਸਿਆ ਕਿ ਕੌਵਿਡ ਮਾਹਾਮਾਰੀ ਨੂੰ ਦੇਖਦੇ ਹੋਏ ਲੋਕਾ ਦੀ ਸਹੂਲਤ ਲਈ ਸ਼ਹਿਰੀ ਸੇਵਾ ਕੇਂਦਰਾਂ ਦੇ ਕੰਮਕਾਜ ਦਾ ਸਮਾਂ ਤਬਦੀਲ ਕਰਕੇ ਸਵੇਰੇ 08:00 ਤੋਂ ਸ਼ਾਮ 06:00 ਦਾ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ 03 ਸਤਬੰਰ 2020 ਤੋਂ ਸ਼ਹਿਰੀ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਦੌਰਾਨ ਕਰਮਚਾਰੀਆਂ ਦੀਆ ਦੋ ਸ਼ਿਫਟਾ ਵਿੱਚ ਡਿਉਟੀ ਲਗਾਈ ਗਈ ਹੈ। ਪਹਿਲੀ ਸ਼ਿਫਟ ਵਿੱਚ 50 ਫੀਸਦੀ ਸਟਾਫ 8 ਵਜੇ ਤੋ ਦੁਪਹਿਰ 1:30 ਵਜੇ ਤੱਕ ਕੰਮ ਕਰੇਗਾ ਅਤੇ ਦੂਜੀ ਸ਼ਿਫਟ ਵਿੱਚ 50% ਸਟਾਫ ਦੁਪਹਿਰ 1.30 ਵਜੇ ਤੋ ਸ਼ਾਮ 06.00 ਵਜੇ ਤੱਕ ਕੰਮ ਕਰੇਗਾ।
ਉਨ•ਾਂ ਇਹ ਵੀ ਦੱਸਿਆ ਕਿ ਦਿਹਾਤੀ ਖੇਤਰ ਦੇ ਸੇਵਾ ਕੇਂਦਰਾਂ ਵਿੱਚ ਆਮ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਹ ਸੇਵਾ ਕੇਂਦਰ 100 ਫੀਸਦੀ ਸਟਾਫ ਨਾਲ ਕੰਮ ਕਰਨਗੇ।

Comments