ਦੁਖੀ ਹੋਏ ਮੁਹੱਲਾ ਵਾਸੀਆਂ ਨੇ ਦਫਤਰ ਨਗਰ ਪੰਚਾਇਤ ਅੱਗੇ ਗੰਦਗੀ ਸੁੱਟ ਕੇ ਕੀਤਾ ਰੋਸ ਪ੍ਰਦਰਸ਼ਨ


ਦਿੜਬਾ ਮੰਡੀ :– ਨਗਰ ਪੰਚਾਇਤ ਦਿੜਬਾ ਦੀ ਘਟੀਆ ਕਾਰਗੁਜ਼ਾਰੀ ਤੋਂ ਦੁਖੀ ਹੋਏ ਵਾਰਡ ਨੰ. 13 ਦੇ ਮੁਹੱਲੇ ਵਾਸੀਆਂ ਨੇ ਦਫਤਰ ਨਗਰ ਪੰਚਾਇਤ ਦੇ ਅੱਗੇ ਗੰਦਗੀ ਸੁੱਟਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਗਰ ਪੰਚਾਇਤ ਖਿੱਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਵਿੱਚ ਕਾਫੀ ਗਿਣਤੀ ਵਿੱਚ ਇਸਤਰੀ ਪੱੁਰਸ਼ਾਂ ਤੋਂ ਇਲਾਵਾ ਨੌਜਵਾਨ ਆਦਿ ਵੀ ਹਾਜ਼ਰ ਸਨ। ਸ੍ਰ. ਰਾਜਪਾਲ ਸਿੰਘ ਸੇਖੋਂ ਤਹਿਸੀਲਦਾਰ ਦਿੜਬਾ, ਬਿੱਟੂ ਖਾਨ ਪ੍ਰਧਾਨ ਨਗਰ ਪੰਚਾਇਤ ਦਿੜਬਾ ਆਦਿ ਨੇ ਮੌਕੇ ਤੇ ਪਹੁੰਚਕੇ ਧਰਨਾਂਕਾਰੀਆਂ ਨੂੰ ਜਲਦੀ ਤੋਂ ਜਲਦੀ ਮੁਹੱਲਾ ਵਾਸੀਆਂ ਨੂੰ ਦਰਪੇਸ਼ ਆ ਰਹੀ ਸਮਸਿਆ ਦਾ ਹੱਲ ਕੱਢਕੇ ਕਾਰਜ ਦੀ ਸ਼ੁਰੂਆਤ ਕੀਤੇ ਜਾਣ ਦਾ ਪੂਰਨ ਭਰੋਸਾ ਦਿਵਾਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾ ਕੇ ਧਰਨਾਂ ਸਮਾਪਤ ਕਰਵਾਇਆ ਗਿਆ।  

                  ਇਸ ਮੌਕੇ ਭੋਲਾ ਸਿੰਘ, ਪ੍ਰਧਾਨ ਜ਼ਿਲੇ ਸਿੰਘ, ਮਹਿੰਦਰ ਸਿੰਘ, ਕਰਨੈਲ ਸਿੰਘ ਫੌਜੀ ਆਦਿ  ਨੇ ਨਗਰ ਪੰਚਾਇਤ ਦੀ ਕਥਿੱਤ ਤੌਰ ਤੇ ਘਟੀਆ ਕਾਰਗੁਜ਼ਾਰੀ ਦੀ ਤਿੱਖੀ ਆਲੋਚਣਾ ਕਰਦਿਆਂ ਅਤੇ ਦੋ ਲਾਉਂਦੇ ਹੋਏ ਕਿਹਾ ਕਿ ਨਗਰ ਪੰਚਾਇਤ ਦ ਿਘਟੀਆ ਕਾਰਗੁਜ਼ਾਰੀ ਕਰਕੇ ਮੁਹੱਲਾ ਵਾਸੀਆਂ ਨੂੰ ਨਰਕ ਭਰੀ ਜ਼ਿੰਦਗੀ ਬਤੀਤਕਰ ਲਈ ਮਜਬੁੱਰ ਹੋਣਾ ਪੈ ਰਿਹੈ ਹੈ।ਉਕਤ ਵਿਅਕਤੀਆਂ ਨੇ ਧੱਗੇ ਕਿਹਾ ਕਿ ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਅਤੇ ਦਫਤਰ ਨਗਰ ਪੰਚਾਇਤ ਦੇ ਬਿਲਕੁਲ ਨਾਲ ਲਗਦੀ ਗਲੀ ਵਿੱਚ ਘਰਾਂ ਦਾ ਨਿਕਾਸੀ ਵਾਲਾ ਗੰਦਾ ਪਾਣੀ ਖੜਾ ਰਹਿਣ ਕਰਕੇ ਮੁਹੱਲਾ ਵਾਸੀਆਂ  ਨੂੰ ਕਾਫੀ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਵਿੱਚੋਂ ਗੁਜ਼ਰਣਾ ਪੈ ਰਿਹੈ ਹੈ।ਇਸ ਤੋਂ ਇਲਾਵਾ ਮੁਹੱਲੇ ਦੀ ਮੁੱਖ ਗਲੀ ਅੰਦਰ ਗੰਦਾ ਪਾਣੀ ਖੜੇ ਰਹਿਣ ਕਰਕੇ ਬੀਮਾਰੀ ਆਦਿ ਦੇ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਮੁਹੱਲਾ ਵਾਸੀ ਹੁਣੇ ਹੀ ਜੇ ਸੀ ਬੀ ਮਸ਼ੀਨ ਦੇ ਨਾਲ ਟੱਕ ਲਗਾਕੇ ਸਵਿਰੇਜ਼ ਪਾਉਣ ਦੀ ਸ਼ੁਰੂਆਤ ਕੀਤੇ ਜਾਣ ਲਈ ਬਜ਼ਿੱਦ ਸਨ।ਪ੍ਰੰਤੂ ਸ੍ਰ. ਰਾਜਪਾਲ ਸਿੰਘ ਸੇਖੋਂ ਤਹਿਸੀਲਦਾਰ ਦਿੜਬਾ, ਬਿੱਟੂ ਖਾਨ ਪ੍ਰਧਾਨ ਨਗਰ ਪੰਚਾਇਤ ਦਿੜਬਾ ਆਦਿ ਨੇ ਮੌਕੇ ਤੇ ਪਹੁੰਚਕੇ ਧਰਨਾਂਕਾਰੀਆਂ ਨੂੰ ਜਲਦੀ ਤੋਂ ਜਲਦੀ ਮੁਹੱਲਾ ਵਾਸੀਆਂ ਨੂੰ ਦਰਪੇਸ਼ ਆ ਰਹੀ ਸਮਸਿਆ ਦਾ ਹੱਲ ਕੱਢਕੇ ਕਾਰਜ ਦੀ ਸ਼ੁਰਠਆਤ ਕੀਤੇ ਜਾਣ ਦਾ ਪੂਰਨ ਭਰੋਸਾ ਦਿਵਾਕੇ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਕੇ ਧਰਨਾਂ ਸਮਾਪਤ ਕਰਵਾਇਆ ਗਿਆ। 

                  ਇਸ ਮੌਕੇ ਸ੍ਰ. ਰਾਜਪਾਲ ਸਿੰਘ ਸੇਖੋਂ ਤਹਿਸੀਲਦਾਰ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਵਾਰਡ ਨੰ. 13, ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ  ਅਤੇ ਦਫਤਰ ਨਗਰ ਪੰਚਾਇਤ ਦੇ ਨਜ਼ਦੀਕ ਮੁਹੱਲੇ ਅੰਦਰ ਮੁਹੱਲਾ ਵਾਸੀਆਂ ਨੂੰ ਘਰਾਂ ਦੇ ਨਿਕਾਸੀ ਵਾਲਾ ਗੰਦਾ ਪਾਣੀ ਮੁੱਖ ਗਲੀ ਖੜੇ ਹੋਣ ਕਰਕੇ ਪ੍ਰੇਸ਼ਾਨੀ ਹੋਣ ਦਾ ਮਾਮਲਾ ਆਇਆ ਹੈ । ਇਸ ਸਮਸਿਆ ਦੇ ਸੇੰਧ ਵਿੱਚ ਮੈਡਮ ਐਸ ਡੀ ਐਮ ਦਿੜਬਾ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਧਿਆਨ ਵਿੱਚ ਲਿਆ ਦਿੱਤਾ ਹੈ।ਮੁਹੱਲਾ ਵਾਸੀਆਂ ਨੂੰ ਦਰਪੇਸ਼ ਆ ਰਹੀ ਸਮਸਿਆ ਨੂੰ ਦੂਰ ਕੀਤੇ ਜਾਣ ਅਤੇ ਹਦਕੇ ਤੌਰ ਤੇ ਸਥਾਈ ਹੱਲ ਲਈ ਜਲਦੀ ਤੋਂ ਜਲਦੀ ਕਾਰਜਾਂ ਦੀ ਸ਼ੁਰੂਆਤ ਕਰਵਾਈ ਜਾਵੇਗੀ। 


Comments