ਜਗਮੇਲ ਸਿੱਧੂ ਨੇ ਲਾਇਬਰੇਰੀ ਨੂੰ ਕਿਤਾਬਾਂ ਕੀਤੀਆਂ ਭੇਟ


         

ਦਿੜਬਾ :- ਕਾਮਰੇਡ ਭੀਮ ਸਿੰਘ ਯਾਦਗਾਰੀ ਲਾਇਬਰੇਰੀ ਨੂੰ ਹੋਰ ਬੇਹਤਰ ਬਣਾਉਣ ਲਈ ਅਤੇ ਬੇਹਤਰ ਕਿਤਾਬਾਂ ਪਾਠਕਾਂ ਦੇ ਲਈ ਪੜਣ ਲਈ ਸਾਹਿਤਕਾਰ ਅਤੇ ਗਜ਼ਲਗੋ ਬੂਟਾ ਸਿੰਘ ਚੌਹਾਨ ਦੀ ਮਹਿਰਵਾਨੀ ਕਰਕੇ ਪੰਜਾਬ ਦੇ ਨਾਮਵਰ ਲੇਖਕ ਜਗਮੇਲ ਸਿੱਧੂ ਵਲੋਂ ਦੋ ਦਰਜਨ ਦੇ ਕਰੀਬ ਮਿਆਰੀ ਅਤੇ ਗਿਆਨ ਵਰਧਕ ਕਿਤਾਬਾਂ ਦਾ ਸੈਟ ਭੇਟ ਕੀਤਾ ਗਿਆ। ਕਾਮਰੇਡ ਭੀਮ ਸਿੰਘ ਲਾਇਬਰੇਰੀ ਵਿਖੇ ਵਿਸ਼ੇਸ਼ ਤੌਰ ਉਤੇ ਪਹੁੰਚੇ ਬੂਟਾ ਸਿੰਘ ਚੌਹਾਨ ਅਤੇ ਜਗਮੇਲ ਸਿੱਧੂ ਨੇ ਕਿਹਾ ਕਿ ਕਾਮਰੇਡ ਭੀਮ ਸਿੰਘ ਦੀ ਯਾਦ ਵਿੱਚ ਲਾਇਬਰੇਰੀ ਖੋਲਣਾ ਸਾਹਿਤ ਅਤੇ ਸੱਭਿਆਚਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਖ ਖੇਤਲਾ ਅਤੇ ਉਸ ਦੇ ਸਾਰੇ ਮੈਂਬਰਾਂ ਲਈ ਵੱਡਾ ਕਾਰਜ ਹੈ। ਕਾਮਰੇਡ ਭੀਮ ਸਿੰਘ ਇਲਾਕੇ ਦਾ ਮਹਾਨ ਸਖਸੀਅਤ ਸੀ ਜਿਸ ਦਾ ਕਿਤਾਬਾਂ ਨਾਲ ਬੇਹੱਦ ਪਿਆਰ ਸੀ। ਉਸ ਦੇ ਕਿਤਾਬਾਂ ਦੇ ਖਜ਼ਾਨੇ ਨੂੰ ਸੰਭਾਲਣ ਲਈ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਸ਼ਲਾਘਾਯੋਗ ਹੈ। ਲਾਇਬਰੇਰੀ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਉਨਾਂ ਵਲੋਂ ਭਵਿੱਖ ਵਿੱਚ ਵੀ ਯੋਗਦਾਨ ਦਿੱਤਾ ਜਾਵੇਗਾ। ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਨੇ ਬੂਟਾ ਸਿੰਘ ਚੌਹਾਨ ਅਤੇ ਜਗਮੇਲ ਸਿੱਧੂ ਦਾ ਕਿਤਾਬਾਂ ਭੇਟ ਕਰਨ ਉਤੇ ਧੰਨਵਾਦ ਕੀਤਾ ਅਤੇ ਇਹੋ ਜਿਹੇ ਸਾਹਿਤਾਕਾਰਾਂ ਵਲੋਂ ਦਿੱਤਾ ਜਾ ਰਿਹਾ ਸਹਿਯੋਗ ਸਾਡੇ ਲਈ ਸ਼ਕਤੀ ਦੇਣ ਵਾਲਾ ਹੈ। ਇਸ ਮੌਕੇ ਗੁਰਜੰਟ ਸਿੰਘ ਘਮਾਣ, ਸੁਖਵੀਰ ਘੁਮਾਣ, ਕ੍ਰਿਸ਼ਨ ਚੰਦ, ਹਰਮੇਸ਼ ਮੇਸ਼ੀ, ਚਰੰਜੀ ਲਾਲ ਆਦਿ ਹਾਜਰ ਸਨ।

 

Comments