ਸੱਤ ਰੋਜਾ ਐੱਨ.ਐੱਸ.ਐੱਸ. ਕੈਂਪ ਆਯੋਜਿਤ

ਦਿੜਬਾ ਮੰਡੀ :- () 25 ਫਰਵਰੀ 2020 :-  ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨ ਮਹਿਲਾਂ ਚੌਕ ਦੇ ਪ਼੍ਰਿਸੀਪਲ ਡਾ. ਮਨਜੀਤ ਕੌਰ ਦੀ ਦੇਖ ਰੇਖ ਹੇਠ ਚੱਲ ਰਹੇ ਐਨ.ਐਸ.ਐਸ. ਕੈਂਪ ਦੌਰਾਨ ਨੇੜਲੇ ਪਿੰਡ ਚੱਠਾ ਨਨਹੇੜਾ ਵਿੱਖੇ ਐਨਐਸਐਸ ਯੂਨਿਟ ਦੇ ਵਲੰਟੀਅਰਜ਼ ਵੱਲੋ ਪਿੰਡ ਦੇ ਆਲੇ ਦੁਆਲੇ ਦੀ ਨਿਰਸਵਾਰਥ ਸਫ਼ਾਈ ਕਰਕੇ ਜਿੱਥੇ ਇੱਕ ਵੱਖਰੀ ਅਤੇ ਵਿਲੱਖਣ ਮਿਸਾਲ ਪੇਸ਼ ਕੀਤੀ ਗਈ, ਉਥੇ ਹੀ ਪਿੰਡ ਵਾਸੀਆਂ ਨੂੰ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਦੇ ਨਾਲ ਨਾਲ ਸਵੱਛ ਭਾਰਤ ਦਾ ਇੱਕ ਕ਼੍ਰਾਂਤੀਕਾਰੀ ਸੁਣੇਹਾ ਵੀ ਦਿੱਤਾ ਗਿਆ। ਇਸ ਮੌਕੇ ਐਨ ਐਸ ਐਸ ਕੈਂਪ ਅਫਸਰ ਗੁਰਮੁੱਖ ਸਿੰਘ, ਹਰਦੀਪ ਸਿੰਘ ਅਤੇ ਵਲੰਟੀਅਰਜ਼ ਦਾ ਪਿੰਡ ਵਿੱਖੇ ਪਹੁµਚਣ ਤੇ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਜੀ ਆਇਆਂ ਕਹਿ ਕੇ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਲੋਕਾਂ ਨੂੰ ਦਾਜ਼, ਨਸ਼ੇ ਆਦਿ ਹੋਰ ਸਮਾਜ਼ਿਕ ਬੁੱਰਾਈਆਂ ਬਾਰੇ ਜਾਗਰੁਕ ਕੀਤਾ ਗਿਆ । 

Comments