ਸੁਰਿੰਦਰ ਸ਼ਰਮਾ ਦੀ ਕਿਤਾਬ 'ਮਾਲਵੇ ਦੇ ਸੱਭਿਆਚਾਰ ਦੀ ਖੁਸ਼ਬੋਈ' ਕਿਤਾਬ ਉਤੇ ਕੀਤੀ ਚਰਚਾ


 ਸਾਹਿਤ ਅਤੇ ਸੱਭਿਆਚਾਰ ਮੰਚ ਦਿੜਬਾ ਵਲੋਂ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਦੀ ਪ੍ਰਧਾਨਗੀ ਹੇਠ ਸੁਰਿੰਦਰ ਸ਼ਰਮਾ ਨਾਗਰਾ ਦੀ ਪਲੇਠੀ ਪੁਸਤਕ 'ਮਾਲਵੇ ਦੇ ਸੱਭਿਆਚਾਰ ਦੀ ਖੁਸ਼ਬੋਈ' ਉਤੇ ਖੁੱਲ ਕੇ ਚਰਚਾ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ.ਤੇਜਵੰਤ ਮਾਨ ਅਤੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਕੀਤੀ। ਕਿਤਾਬ ਉਤੇ ਸੁਖਵੀਰ ਘੁਮਾਣ ਵਲੋਂ ਅਲੋਚਨਾਮਿਕ ਪਰਚਾ ਪੜਿਆ ਗਿਆ। ਸੁਖਵੀਰ ਘੁਮਾਣ ਵਲੋਂ ਪਰਚੇ ਵਿੱਚ ਕਿਤਾਬ ਦੇ ਵਿੱਚ ਦਰਜ਼ ਹਰ ਪੰਕਤੀ, ਵਿਧਾ, ਭਾਸ਼ਾ ਅਤੇ ਪੇਸ਼ਕਾਰੀ ਬਾਰੇ ਖੂਸਸੁਰਤ ਢੰਗ ਨਾਲ ਪੇਸ਼ ਕਰਕੇ ਬੇਹਤਰ ਸਮੀਖਿਅਕ ਹੋਣ ਦਾ ਸਬੂਤ ਦਿੱਤਾ। ਸੇਮੀ ਸਿੱਧੂ, ਨੀਲ ਕਮਲ ਰਾਣਾ, ਮਾਸਟਰ ਨਾਇਬ ਸਿੰਘ ਰਟੋਲਾਂ, ਸੁਖਵੰਤ ਸਿੰਘ ਧੀਮਾਨ, ਸੁਖਵਿੰਦਰ ਜਨਾਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਸੁਰਿੰਦਰ ਸ਼ਰਮਾ ਦੀ ਕਿਤਾਬ ਸਾਡੇ ਪੰਜਾਬ ਦੇ ਸਵੈਨਿਰਭਰ ਅਤੇ ਨਿੱਘਰ ਸੱਭਿਆਚਾਰ ਦੀ ਤਸਵੀਰ ਪੇਸ਼ ਕਰਦੀ ਹੈ। ਇਸ ਨੂੰ ਸੰਭਾਲਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਹ ਕਿਤਾਬ ਹਰ ਇੱਕ ਪੰਜਾਬੀ ਦੇ ਘਰ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ। ਉਨ•ਾਂ ਕਿਹਾ ਕਿ ਮਨੁੱਖ ਦਾ ਕਿਰਤ ਨਾਲੋਂ ਟੁੱਟ ਜਾਣਾ ਅਤੇ ਆਪਣੀ ਜਮੀਨ ਤੋਂ ਉਪਰ ਚਲੇ ਜਾਣਾ ਹੀ ਪੂੰਜੀਵਾਦ ਨੂੰ ਸੱਦਾ ਦਿੰਦਾ ਹੈ। ਪੂੰਜੀਵਾਦ ਵਿੱਚ ਲੋਕਾਂ ਦੇ ਰਿਸ਼ਤੇ ਅਤੇ ਸੱਭਿਆਚਾਰ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ ਸਗੋਂ ਪੈਦਾਵਾਰ ਪ੍ਰਮੁੱਖ ਹੋ ਜਾਂਦੀ ਹੈ। ਅੱਜ ਜੋ ਸਮਾਜ ਅਤੇ ਕਿਸਾਨ ਮੁਸ਼ਕਲਾਂ ਨਾਲ ਜੂਝ ਰਿਹਾ ਹੈ ਉਸ ਦਾ ਕਾਰਨ ਸਰਕਾਰਾਂ ਦਾ ਪੂੰਦੀਵਾਦ ਨੂੰ ਵਡਾਵਾ ਦੇਣਾ ਹੀ ਹੈ। ਉਸ ਕਰਕੇ ਆਪਣੀ ਜਮੀਨ ਨਾਲ ਜੁੜੇ ਰਹਿਣਾ ਹੀ ਸਾਡੀ ਪਛਾਣ ਹੈ। ਇਸ ਮੌਕੇ ਗੁਲਜਾਰ ਸਿੰਘ ਸ਼ੌਂਕੀ, ਗੁਰਜੰਟ ਸਿੰਘ ਘੁਮਾਣ, ਦਰਸ਼ਨ ਸਿੰਘ ਰੋਗਲਾ, ਤਰਲੋਚਨ ਸਿੰਘ ਸੂਲਰ, ਲਵਦੀਪ ਸ਼ਰਮਾ, ਚਰੰਜੀ ਲਾਲ, ਚੰਦ ਸਿੰਘ ਰੋਗਲਾ ਆਦਿ ਹਾਜਰ ਸਨ।

Comments