ਟਰੱਕ ਅਪਰੇਟਰਾਂ ਨੇ ਜਸਪਾਲ ਸਿੰਘ ਜੱਸੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ

ਦਿੜ੍ਹਬਾ ਮੰਡੀ 3 ਮਾਰਚ () ਟਰੱਕ ਆਪਰੇਟਰ ਐਸੋਸੀਏਸ਼ਨ ਦੀ ਚੋਣ ਕਾਂਗਰਸ ਪਾਰਟੀ ਦੇ ਸਤਨਾਮ ਸਿੰਘ ਸੱਤਾ ਦੀ ਅਗਵਾਈ ਵਿਚ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ, ਡੀਐਸਪੀ ਦਿੜ੍ਹਬਾ ਸੁਖਨਿੰਦਰ ਸਿੰਘ, ਡੀਐਸਪੀ ਸੰਗਰੂਰ ਸਤਪਾਲ ਸ਼ਰਮਾ ਦੀ ਦੇਖ-ਰੇਖ ਹੇਠ ਕੀਤੀ ਗਈ। ਇਸ ਮੌਕੇ ਟਰੱਕ ਅਪਰੇਟਰਾਂ ਨੇ ਜਸਪਾਲ ਸਿੰਘ ਜੱਸੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ। ਵਾਇਸ ਪ੍ਰਧਾਨ ਵਿਕਰਮਜੀਤ ਸਿੰਘ ਕਾਲਾ ਨੂੰ ਚੁਣਿਆ। ਇਸ ਮੌਕੇ ਜਸਪਾਲ ਸਿੰਘ ਜੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਯੂਨੀਅਨ ਦਾ ਸਲਾਨਾ ਲੇਖਾ ਜੋਖਾ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਜੋ ਜ਼ਿਮੇਵਾਰੀ ਮੈਨੂੰ ਸੌਂਪੀ ਹੈ ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਅੱਗੇ ਤੋਂ ਟਰੱਕ ਅਪਰੇਟਰਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਥਾਣਾ ਮੁਖੀ ਸੁਖਦੀਪ ਸਿੰਘ, ਸਾਬਕਾਾ ਪ੍ਰਧਾਨ ਪ੍ਰਗਟ ਸਿੰਘ ਜਵੰਦਾ, ਅਵਤਾਰ ਸਿੰਘ ਤੂਰਬੰਨਜਾਰਾ, ਜਰਨੈਲ ਸਿੰਘ ਮਰਦ ਖੇੜਾ, ਕੁਲਵੰਤ ਸਿੰਘ, ਲਾਲੀ ਘੁਮਾਣ, ਸਰਨੀ ਨੰਬਰਦਾਰ, ਗੋਗੀ ਖੋਪੜਾ, ਰਾਜ਼ ਪ੍ਰਧਾਨ ਤੁਰਬੰਨਜਾਰਾ ਆਦਿ ਹਾਜ਼ਰ ਸਨ।

Comments