ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋ ਪਿੰਡ ਜਨਾਲ ਵਿਖੇ ਨੇਵਰਹੁੱਡ ਯੂਥ ਪਾਰਲੀਮੈਂਟ ਪੌ੍ਰਗਰਾਮ ਦਾ ਆਯੌਜਨ

ਨਹਿਰੂ ਯੁਵਾ ਕੇਂਦਰ ਸੰਗਰੂਰ ਵੱਲੋ ਪਿੰਡ ਜਨਾਲ ਵਿਖੇ ਨੇਵਰਹੁੱਡ ਯੂਥ ਪਾਰਲੀਮੈਂਟ ਪੌ੍ਰਗਰਾਮ ਦਾ ਆਯੌਜਨ
ਦਿੜਬਾ ਮੰਡੀ :- () 26 ਫਰਵਰੀ 2020 :- ਨਹਿਰੂ ਯੂਵਾ ਕੇਦਰ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਦਿਸਾ ਨਿਰਦੇਸ ਤਹਿਤ ਨੇਵਰਹੂੱਡ ਯੂਥ ਪਾਰਲੀਮੈਂਟ ਦਾ ਆਯੌਜਨ ਨਹਿਰੂ ਯੂਵਾ ਕੇਦਰ ਸੰਗਰੂਰ ਦੇ ਜ਼ਿਲਾ ਯੂਥ ਕੋਆਡੀਨੇਟਰ ਅੰਜਲੀ ਚੋਧਰੀ ਦੀ ਯੋਗ ਅਗਵਾਈ ਹੇਠ ਸੂਭਮ ਗਰਗ ਐਨਵਾਈਸੀ ਦਿੜਬਾ ਦੀ ਦੇਖ ਰੇਖ ਵਿੱਚ ਪਿੰਡ ਜਨਾਲ ਦੇ ਸਰਕਾਰੀ ਹਾਈ ਸਕੂਲ  ਵਿਖੇ ਮਾਸਟਰ ਸਰਦਾਰਾ ਸਿੰਘ ਅਤੇ ਗ੍ਰਾਮ ਪੰਚਾਇਤ ਜਨਾਲ ਦੇ ਸਰਪੰਚ ਪ੍ਰਿਤਪਾਲ ਸਿੰਘ ਦੇ ਸਹਿਯੋਗ ਨਾਲ ਨੋਜ਼ਵਾਨਾ ਨੂੰ ਉਤਸਾਹਿਤ ਕਰਨ ਲਈ ਨੇਵਰਹੂੱਡ ਯੂਥ ਪਾਰਲੀਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਸੱਤਾ, ਕੈਪਟਨ ਗੁਲਾਬ ਸਿੰਘ ਇੰਚਾਰਜ ਜੀਓਜੀ ਦਿੜਬਾ, ਮੈਡਮ ਰੁਪਿੰਦਰ ਕੌਰ ਬੀਡੀਪੀਓ ਦਿੜਬਾ, ਡਾ. ਪ੍ਰਿਥਵੀਰਾਜ ਕਦਮ ਪ੍ਰੋਗਰਾਮ ਅਫਸਰ ਹੋਮੀਭਾਬਾ ਕੈਂਸਰ ਹਸਪਤਾਲ ਸੰਗਰੂਰ, ਚੰਦਰ ਪ੍ਰਕਾਸ ਪੰਜਾਬ ਪੁਲਿਸ ਨੇ ਵਿਸੇਸ ਤੌਰ ਤੇ ਪ੍ਰੋਗਰਾਮ ਦੌਰਾਨ ਸ਼ਿਰਕਤ ਕੀਤੀ।ਪੋ੍ਰਗਰਾਮ ਦੀ ਸੁਰੂਆਤ ਕੈਪਟਨ ਗੁਲਾਬ ਸਿੰਘ, ਚੰਦਰ ਪ੍ਰਕਾਸ ਪੰਜਾਬ ਪੁਲਿਸ ਵੱਲੋ ਰੀਬਨ ਕੱਟਣ ਦੀ ਰਸਮ ਅਦਾ ਕਰਕੇ ਕੀਤੀ ਗਈ।ਪ਼੍ਰੋਗਰਾਮ ਦੌਰਾਨ ਹਾਜ਼ਰੀਨ ਨੋਜ਼ਵਾਨਾ ਨਾਲ ਯੂਥ ਦੀਆ ਜਿੰਮੇਵਾਰੀਆ, ਫਰਜ਼ਾ ਪ਼੍ਰਤਿ ਇਮਨਾਦਾਰੀ ਨੂੰ ਚਰਚਾ ਕੀਤੀ ਗਈ।ਇਸ ਦੌਰਾਨ ਵਿੱਦਿਆਰਥੀਆ ਦੇ ਸਟੀਰਿਓ ਟਾਇਪ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ।ਇਸ ਮੌਕੇ ਕੈਪਟਨ ਗੁਲਾਬ ਸਿੰਘ ਇੰਚਾਰਜ ਜੀਓਜੀ ਦਿੜਬਾ ਨੇ ਵਿੱਦਿਆਰਥੀਆ ਨੂੰ ਸੰਬੌਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਖੁਸਹਾਲ, ਵਿਕਾਸਸੀਲ, ਸਕਤੀਸਾਲੀ ਸਮਾਜ ਦੀ ਸਿੱਰਜਣਾ ਲਈ ਨੋਜ਼ਵਾਨ ਪੀੜੀ ਦਾ ਤੰਦਰੁਸਤ, ਨਸ਼ਾ ਮੁਕਤ, ਖੇਡ ਪ਼੍ਰੇਮੀ, ਨੇਕ ਦਿੱਲ, ਅਨੁਸਾਸਨ, ਨੈਤਿਕਤਾ, ਰਾਸਟਰਹਿੱਤ, ਵਾਤਾਵਰਨ ਪ਼੍ਰੇਮੀ ਹੋਣਾ ਜਰੂਰੀ ਹੈ।ਇਸ ਲਈ ਨੋਜ਼ਵਾਨ ਪੀੜੀ ਨੂੰ ਚਾਹੀਦਾ ਹੈ ਕਿ ਨਸ਼ੇ, ਹੋਰ ਸਾਮਾਜਿਕ ਕੁਰੀਤੀਆ ਜੋ ਸਮਾਜ ਦੇ ਮੱਥੇ ਕਲੰਕ ਹਨ ਉਨਾਂ ਤੋ ਦੂਰ ਰਹਿ ਕੇ ਦੇਸ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ।ਮਾਪਿਆ, ਅਧਿਆਪਕ ਅਤੇ ਬੁਧੀਜੀਵੀ ਵਰਗ ਦੇ ਨਾਲ ਸਮਾਜ ਦੇ ਹਰ ਇਨਸਾਨ ਦਾ ਫਰਜ਼ ਬਣਦਾ ਹੈ।ਇਸ ਮੌਕੇ ਸੰਦੀਪ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ, ਗੁਰਧਿਆਨ ਸਿੰਘ ਦੀ ਹਾਜ਼ਰੀ ਵਿੱਚ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਪ੍ਰਿਤਪਾਲ ਸਿੰਘ ਨੇ ਦੱਸਿਆ ਨਹਿਰੂ ਯੂਵਾ ਕੇਦਰ ਸੰਗਰੂਰ ਦਾ ਧੰਨਵਾਦ ਕਰਦਿਆ ਕਿਹਾ ਕਿ ਅਜਿਹੇ ਪੋ੍ਰਗਰਾਮ ਨੋਜ਼ਵਾਨਾ ਲਈ ਬਹੁਤ ਹੀ ਲਾਹੇਵੰਦ ਸਿੰਧ ਹੁੰਦੇ ਹਨ।ਸਟੇਜ ਸੈਕਟਰੀ ਦੀ ਭੂਮਿਕਾ ਗੁਰਮੀਤ ਸਿੰਘ ਵੱਲੋ ਨਿਭਾਈ ਗਈ।ਇਸ ਮੌਕੇ ਪੋ੍ਰਗਰਾਮ ਕੋਆਡੀਨੇਟਰ ਸੂਭਮ ਗਰਗ ਵੱਲੋ ਚਾਰਟ ਮੇਕਿੰਗ ਮੁਕਾਬਲਿਆ ਵਿੱਚ ਸਥਾਨ ਪ਼੍ਰਾਪਤ ਕਰਨ ਵਾਲੇ ਵਿੱਦਿਆਰਥੀਆ ਨੂੰ ਸਰਟੀਫਿਕੇਟ ਅਤੇ ਰਿਸੋਰਚ ਮਟੀਰਿਅਲ ਦੇ ਕੇ ਸਨਮਾਨਿਤ ਕੀਤਾ ਗਿਆ।ਉਨਾਂ ਅਜਿਹੇ ਸਵੈ ਪ਼੍ਰੋਤਸਾਹਿਤ ਕਰਨ ਵਾਲੇ ਪ਼੍ਰੋਗਰਾਮਾ ਵਿੱਚ ਭਾਗ ਲੈਣ ਲਈ ਪ਼੍ਰਰਿਆ ਗਿਆ।
                        ਇਸ ਮੋਕੇ ਡਾ. ਪ੍ਰਿਥਵੀਰਾਜ ਕਦਮ ਪ੍ਰੋਗਰਾਮ ਅਫਸਰ ਹੋਮੀਭਾਬਾ ਕੈਂਸਰ ਹਸਪਤਾਲ ਸੰਗਰੂਰ ਨੇ ਕੈਂਸਰ ਦੀ ਭਿਆਨਕ ਬੀਮਾਰੀ ਬਾਰੇ ਦਸਦਿਆਂ ਕਿਹਾ ਕਿ ਕੈਂਸਰ ਇਲਾਜਯੌਗ ਹੈ ਜੇਕਰ ਜਲਦੀ ਲੱਭਿਆ ਜਾਵੇ ਬਾਰੇ ਦੱਸਦਿਆ ਕਿਹਾ ਕਿ ਕੈਂਸਰ ਦੇ ਸ਼ੁਰੂਆਤੀ ਸ਼ੱਕੀ ਲੱਛਣਾਂ ਬਾਰੇ ਪਤਾ ਲਗਦੇ ਹੀ ਸਹੀ ਢµਗ ਨਾਲ ਇਲਾਜ਼ ਕਰਵਾਏ ਜਾਣ ਨਾਲ ਕਾਫ਼ੀ ਹਦ ਤਕ ਇਸ ਨਾਂ ਮੁੱਰਾਦ ਬੀਮਾਰੀ ਦੇ ਫ਼ੈਲਾਅ ਹੋਣ ਤੋਂ ਰੋਕਿਆ ਹੀ ਨਹੀਂ ਜਾ ਸਕਦਾ, ਬਲਕਿ ਇਸ ਨਾਂ ਮੁੱਰਾਦ ਬੀਮਾਰੀ ਤੋਂ ਬਚਾਅ ਵੀ ਹੋ ਸਕਦਾ ਹੈ। ਇਸ ਬੀਮਾਰੀ ਦੇ ਸ਼ੱਕੀ ਲੱਛਣਾਂ ਪ਼੍ਰਤੀ ਲੋਕਾਂ ਵਿੱਚ ਜਾਗਰੁਕਤਾ ਦੀ ਘਾਟ ਅਤੇ ਸਮੇਂ ਸਿਰ ਇਲਾਜ਼ ਕਰਵਾਉਣ ਵਿੱਚ ਦੇਰੀ ਹੋ ਜਾਣ ਅਤੇ ਸਮੇਂ ਸਿਰ ਇਲਾਜ਼  ਨਾਂ ਹੋਣ ਕਾਰਨ ਬਹੁਤ ਸਾਰੇ ਲੋਕਾਂ ਦਾ ਆਰਥਿਕ ਤੋਰ ਤੇੱ ਨੁਕਸਾਨ ਹੀ ਨਹੀਂ ਹੁµਦਾ, ਬਲਕਿ  ਮੌਤ ਦੇ ਮµੂਹ ਵਿੱਚ ਵੀ ਚਲੇ ਜਾਂਦੇ ਹਨ।ਇਸ ਲਈ ਬੇ ਲਗ਼ਾਮ ਫੈਲ ਰਹੀ ਇਸ ਨਾਂ ਮੁੱਰਾਦ ਬੀਮਾਰੀ ਦੇ ਕਾਰਨਾਂ, ਲੱਛਣਾਂ ਅਤੇ ਸ਼ੁਰੂਆਤੀ ਰੋਕਥਾਮ ਅਤੇ ਸਮੇਂ ਸਿਰ ਇਲਾਜ਼ ਕਰਵਾਏ ਜਾਣ ਲਈ ਲੋਕਾਂ ਦੇ ਮਨਾਂ ਅੰਦਰ ਜਾਗਰੁਕਤਾ ਚੇਤਨਾਂ ਭਾਵਨਾਂ ਪੈਦਾ ਕੀਤੀ ਜਾਣੀਂ ਸਮੇਂ ਦੀ ਅੱਤਿ ਜਰੂਰੀ ਲੋੜ ਹੈ।

Comments