ਵਿਸਵਾਕਰਮਾਂ ਕਾਲਜ਼ ਫਾਰ ਗਰਲਜ਼ ਦਿੜ੍ਹਬਾ ਵੱਲੋ ਖੂਨਦਾਨ ਕੈਂਪ ਆਯੋਜਤ

ਦਿੜ੍ਹਬਾ ਮੰਡੀ :- () 24 ਫਰਵਰੀ 2020 :- ਵਿਸਵਾਕਰਮਾਂ ਕਾਲਜ਼ ਫਾਰ ਗਰਲਜ਼ ਦਿੜ੍ਹਬਾ ਦੇ ਐਨਐਸਐਸ਼ ਯੂਨਿਟ ਵੱਲੋ ਮੈਨੈਜਿੰਗ ਡਾਇਰੈਕਟਰ ਹਰਪ੍ਰੀਤ ਕੌਰ ਧੀਮਾਨ ਦੇ ਦਿਸਾ ਨਿਰਦੇਸ ਤਹਿਤ ਯੂਨਿਟ ਇੰਚਾਰਜ ਜਸਵੀਰ ਕੌਰ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਛਾਹੜ ਅਤੇ ਨਹਿਰੂ ਯੂਵਾ ਕੇਦਰ ਸੰਗਰੂਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਤ ਪਿੰਡ ਛਾਹੜ ਦੇ ਗੁਰੂਦੁਆਰਾ ਸਾਹਿਬ ਵਿਖੇ ਕੀਤਾ ਗਿਆ।ਖੂਨਦਾਨ ਕੈਂਪ ਦੌਰਾਨ ਵੱਡੀ ਗਿਣਤੀ ‘ਚ ਕਾਲਜ਼ ਵਿੱਦਿਆਰਥਣਾ ਵੱਲੋ ਖੂਨ ਦਾਨ ਕਰਕੇ ਇੱਕ ਵੱਖਰੀ ਮਿਸਾਲ ਪੇਸ ਕੀਤੀ ਅੱਜ ਦੇ ਸਾਮਾਜ ਦੇ ਕੰਮਾ ਵਿੱਚ ਲੜਕੀਆ ਵੀ ਵੱਧ ਚੜ੍ਹ ਕੇ ਯੋਗਦਾਨ ਪਾ ਰਹੀ ਹਨ।ਇਸ ਮੌਕੇ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਦਿੜਬਾ, ਕੈਪਟਨ ਗੁਲਾਬ ਸਿੰਘ ਜੀਓਜੀ ਇੰਚਾਰਜ ਦਿੜਬਾ ਅਤੇ ਐਸ.ਐਚ.ਓ ਜੋਗਿੰਦਰ ਸਿੰਘ ਨੇ ਮੁੱਖ ਮਹਿਮਾਨ ਵਜ਼ੋ ਸਿਰਕਤ ਕੀਤੀ।ਇਸ ਮੌਕੇ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ ਦਿੜਬਾ, ਕੈਪਟਨ ਗੁਲਾਬ ਸਿੰਘ ਜੀਓਜੀ ਇੰਚਾਰਜ ਦਿੜਬਾ ਅਤੇ ਐਸ.ਐਚ.ਓ ਛਾਜਲੀ ਜੋਗਿੰਦਰ ਸਿੰਘ ਨੇ ਸਾਝੇ ਤੌਰ ਤੇ ਡੋਨਰਜ਼ ਨੂੰ ਸੰਬੌਧਨ ਕਰਦਿਆ ਕਿਹਾ ਕਿ ਲੜਕੀਆ ਨੇ ਖੂਨ ਦਾਨ ਕਰਕੇ ਬਹੁਤ ਹੀ ਮਹਾਨ ਕਾਰਜ਼ ਕੀਤਾ ਹੈ ਜੋ ਕਿ ਸਹਾਰਨ ਯੋਗ ਹੈ।ਲੜਕੀਆ ਵੱਲੋ ਖੂਨਦਾਨ ਕਰਕੇ ਸਮਾਜ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਜੋ ਕਿ ਸਮਾਜ ਦੇ ਲਈ ਬਹੁਤ ਵਧੀਆ ਸੁਨੇਹਾ ਹੈ।ਬਰਾੜ ਨੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿµਨ ਦੇ ਕੇ ਸਨਮਾਨਿਕ ਵੀ ਕੀਤਾ ਗਿਆ। ਇਸ ਮੌਕੇ ਵਾਇਸ ਪ੍ਰਿਸੀਪਲ ਜਸਵੀਰ ਕੌਰ ਨੇ ਆਏ ਮਹਿਮਾਨ ਨੂੰ ਸਨਮਾਨਿਤ ਕਰਕੇ ਧੰਨਵਾਦ ਕੀਤਾ ਗਿਆ। ਨਹਿਰੂ ਯੂਵਾ ਕੇਦਰ ਸੰਗਰੂਰ ਦੇ ਐਨਵਾਈਸੀ ਸ਼ੁਭਮ ਗਰਗ ਨੇ ਦੱਸਿਆ ਕਿ ਖੂਨਦਾਨ ਕਰਨ ਲਈ ਵਿੱਦਿਆਰਥਣਾ ‘ਚ ਬਹੁਤ ਹੀ ਉਤਸ਼ਾਹ ਪਾਇਆ ਜਾ ਰਿਹਾ ਸੀ।ਪਿੰਡ ਛਾਹੜ ਦੇ ਸਰਪੰਚ ਪ੍ਰੀਤਮ ਸਿੰਘ ਨੇ ਧੰਨਵਾਦ ਕਰਦਿਆ ਕਿਹਾ ਕਿ ਕਾਲਜ਼ ਵੱਲੋ ਕੈਂਪ ਲਗਾੳੇਣ ਦੀ ਬਹੁਤ ਵਧੀਆ ਮੌਕਾ ਦਿੱਤਾ ਅਤੇ ਅੱਗੇ ਵੀ ਅਜਿਹੇ ਕੈਂਪ ਲਗਾਉਣ ਦੀ ਅਪੀਲ ਕੀਤੀ। 

Comments