ਸੁਖਦੀਪ ਸਿੰਘ (ਐਮ.ਏ.) ਅਤੇ ਗਗਨਦੀਪ ਕੌਰ (ਬੀ.ਏ.) ਉੱਤਮ ਵਲੰਟੀਅਰਜ਼ ਚੁਣੇ

ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਆਖਰੀ ਦਿਨ
ਦਿੜਬਾ ਮੰਡੀ :- () 28 ਫਰਵਰੀ 2020 :- ਸੰਸਥਾ ਸ਼ਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਚਿਊਸਨਜ਼, ਮਹਿਲਾਂ ਦੇ ਚੇਅਰਮੈਨ ਸ. ਰਾਓਵਿੰਦਰ ਸਿੰਘ ਦੇ ਦਿਸਾ ਨਿਰਦੇਸ ਹੇਠ ਪ੍ਰਿੰਸੀਪਲ ਡਾ. ਮਨਜੀਤ ਕੌਰ ਦੀ ਅਗਵਾਈ ਹੇਠ ਪਿੰਡ ਚੱਠਾ ਨਨਹੇੜਾ ਵਿਖੇ ਸੱਤ ਦਿਨਾ ਐਨ.ਐਸ.ਐਸ. ਕੈਂਪ ਦਾ ਸਮਾਪਤੀ ਸਮਾਰੋਹ ਪ੍ਰੋਗਰਾਮ ਅਫਸਰ ਸੰਦੀਪ ਦੇ ਦੇਖ ਰੇਖ ਹੇਠ ਕਰਵਾਇਆ ਗਿਆ।ਇਸ ਮੌਕੇ ਪ੍ਰੋਗਰਾਮ ਅਫਸਰ ਸੰਦੀਪ ਨੇ ਸਮੂਹ ਵਲੰਟੀਅਰਜ਼ ਵੱਲੋ ਕੈਂਪ ਦੌਰਾਨ ਬਹੁਤ ਹੀ ਵਧੀਆ ਸੇਵਾਵਾ ਨਿਭਾਈਆ ਗਈਆ ਹਨ ਜੋ ਕਿ ਬਹੁਤ ਹੀ ਸਲ਼ਾਘਾਯੋਗ ਹਨ ਐਨ.ਐਸ.ਐਸ. ਕੈਂਪ ਦੌਰਾਨ ਵਲੰਟੀਅਰਜ਼ ਵੱਲੋ ਪਿੰਡ ਚੱਠਾ ਨੰਨਹੇੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ, ਪਿੰਡ ਦੀਆਂ ਗਲੀਆਂ ਅਤੇ ਸਮਸ਼ਾਨ ਘਾਟ, ਹੋਰ ਸਾਝੀਆ ਥਾਵਾ ਦੀ ਸਫਾਈ ਕੀਤੀ ਗਈ।ਉਨ੍ਹਾਂ ਦੱਸਿਆ ਕਿ ਐਨਐਸਐਸ਼ ਕੈਂਪ ਦੀ ਕੌਰ ਕਮੇਟੀ ਵੱਲੋ ਕੈਂਪ ਸੁਖਦੀਪ ਸਿੰਘ (ਐਮ.ਏ.) ਅਤੇ ਗਗਨਦੀਪ ਕੌਰ (ਬੀ.ਏ.) ਨੂੰ ਵਧੀਆਂ ਐਨ.ਐਸ.ਐਸ. ਵਲੰਟੀਅਰ ਚੁਣੇ ਜਾਣ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗ੍ਰਾਮ ਪੰਚਾਇਤ ਚੱਠਾ ਨਨਹੇੜਾ ਨੇ ਵਲੰਟੀਅਰਜ਼ ਦੀ ਸਲਾਘਾਂ ਕਰਦਿਆ ਕਿਹਾ ਕਿ ਕਾਲਜ ਵੱਲੋ ਕੈਂਪ ਦੌਰਾਨ ਪਿੰਡ ਦੀਆ ਸਾਂਝੀਆ ਥਾਵਾ ਦੀ ਬਹੁਤ ਵਧੀਆ ਸਫਾਈ ਕੀਤੀ ਗਈ ਹੈ।ਜੋ ਕਿ ਸਾਹਾਰਨ ਯੌਗ ਹੈ।ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ। 

Comments