ਹਰਪਾਲ ਸਿੰਘ ਚੀਮਾ ਨੇ ਐਸਡੀਐਮ ਨੂੰ 100 ਪਰਿਵਾਰਾਂ ਨੂੰ ਰਾਹਤ ਸਮੱਗਰੀ ਸੌਂਪੀ


ਵਿਆਪ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕੋਰੋਨਾ ਵਾਇਰਸ ਦੇ ਕਾਰਨ ਲਾਏ ਕਰਫਿਊ ਦੇ ਕਾਰਨ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਰਾਹਤ ਕਾਰਜ਼ਾਂ ਦਾ ਜਾਇਜਾ ਲਿਆ। ਚੀਮਾ ਨੇ ਐਸਡੀਐਮ ਮਨਜੀਤ ਸਿੰਘ ਚੀਮਾ ਨਾਲ ਰਾਹਤ ਕਾਰਜਾਂ ਬਾਰੇ ਹਰ ਮਸਲੇ ਉਤੇ ਗਲਬਾਤ ਕੀਤੀ ਗਈ। ਇਸ ਦੇ ਨਾਲ ਸਹੀ ਆਪਣੇ ਵਲੋਂ 100 ਦੇ ਕਰੀਬ ਪਰਿਵਾਰਾਂ ਨੂੰ ਰਾਹਤ ਸਮੱਗਰੀ ਦੇਣ ਲਈ ਐਸਡੀਐਮ ਦਿੜ•ਬਾ ਦੇ ਹਵਾਲੇ ਕੀਤੀ ਗਈ। ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੂਰੇ ਦੇਸ਼ ਹੀ ਨਹੀਂ ਵਿਸ਼ਵ ਵਿੱਚ ਕੋਰੋਨਾ ਦੀ ਮਹਾਂਮਾਰੀ ਫੈਲੀ ਹੋਈ ਹੈ ਇਸ ਬਿਮਾਰੀ ਨੂੰ ਕਾਬੂ ਵਿੱਚ ਕਰਨ ਲਈ ਸਰਕਾਰਾਂ ਵਲੋਂ ਕੀਤੇ ਗਏ ਲਾਕਡਾਉਨ ਨੂੰ ਪੂਰੀ ਤਰ•ਾਂ ਲਾਗੂ ਕੀਤਾ ਜਾਵੇ। ਉਨਾਂ ਕਿਹਾ ਕਿ ਕਿਸੇ ਵੀ ਪਰਿਵਾਰ ਨੂੰ ਭੁੱਖਾ ਨਹੀਂ ਮਰਮ ਦਿੱਤੀ ਜਾਵੇਗਾ। ਪ੍ਰਸ਼ਾਸ਼ਨ ਲੋੜਵੰਦ ਲੋਕਾਂ ਨੂੰ ਘਰ ਹੀ ਸਮੱਗਰੀ ਦਾ ਸਪਲਾਈ ਕੀਤੀ ਜਾ ਰਹੀ ਹੈ ਪਰ ਫੇਰ ਵੀ ਜੇਕਰ ਕਿਸੇ ਨੂੰ ਕੋਈ ਦਿੱਕਤ ਆ ਰਹੀ ਹੋਵੇ ਉਹ ਦਿੱਤੇ ਸਬੰਧਤ ਨੰਬਰਾਂ ਉਤੇ ਦੱਸ ਸਕਦੇ ਹਨ ਪਰ ਫੇਰ ਵੀ ਜੇਕਰ ਪ੍ਰਸ਼ਾਸ਼ਨ ਨਹੀਂ ਸੁਣਦਾ ਤਾਂ ਉਹ ਸਿੱਧਾ ਉਸ ਨਾਲ ਸੰਪਰਕ ਕਰ ਸਕਦੇ ਹਨ। ਉਨਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਕਿਸੇ ਵੀ ਪਾਰਟੀ ਜਾਂ ਵਿਅਕਤੀ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਐਸਡੀਐਮ ਮਨਜੀਤ ਸਿੰਘ ਚੀਮਾ ਨੇ ਹਰਪਾਲ ਸਿੰਘ ਚੀਮਾ ਦਾ ਰਾਸ਼ਨ ਦੇਣ ਲਈ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਕਿਸੇ ਵੀ ਪਰਿਵਾਰ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸ਼੍ਰੀਰਾਮ ਗੋਇਲ, ਸੁਨੀਲ ਕੁਮਾਰ, ਮਨਿੰਦਰ ਸਿੰਘ, ਤਪਿੰਦਰ ਸਿੰਘ ਸੋਹੀ, ਕੈਪਟਨ ਗੁਲਾਬ ਸਿੰਘ ਹਾਜਰ ਸਨ।

Comments