ਮੁਫਤ ਮੈਡੀਕਲ ਚੈਕਅੱਪ ਕੈਂਪ ਦੌਰਾਨ 1500 ਦੇ ਕਰੀਬ ਮਰੀਜਾਂ ਦਾ ਕੀਤਾ ਚੈਕਅੱਪ


ਦਿੜਬਾ ਮੰਡੀ :- () 5 ਮਾਰਚ 2020 :- ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਵਿਖੇ ਪ੍ਰਬੰਧਕ ਰਾਜ ਕੁਮਾਰ ਰਾਮਾ ਦੀ ਅਗਵਾਈ ਹੇਠ ਦਸਵੀ ਮੌਕੇ ਪੰਚਾਇਤ ਯੂਨੀਅਨ ਦਿੜਬਾ ਦੇ ਆਗੂ ਬਲਵੀਰ ਸ਼ਿੰਘ ਖਾਨਪੁਰ ਦੇ ਸਹਿਯੋਗ ਨਾਲ ਲਗਾਏ ਗਏ ਮੈਡੀਕਲ ਚੈਕਅੱਪ ਕੈਂਪ ਦੌਰਾਨ 1500 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ।ਉਨ੍ਹਾਂ ਨੂੰ ਫਰੀ ਦਵਾਈ ਮੁਹੱਈਆ ਕਰਵਾਈ ਗਈ।ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਸੱਤਾ ਸੀਨੀਅਰ ਕਾਗਰਸੀ ਨੇਤਾ, ਕੈਪਟਨ ਗੁਲਾਬ ਸਿੰਘ, ਐਸ.ਐਚ.ਓ. ਸੁਖਦੀਪ ਸਿੰਘ ਨੇ ਵਿਸੇਸ ਤੌਰ ‘ਤੇ ਮੁੱਖ ਮਹਿਮਾਨ ਵਜ਼ੋ ਸ਼ਿਰਕਤ ਕੀਤੀ।ਇਸ ਮੌਕੇ ਪ੍ਰਿਤਪਾਲ ਸਿੰਘ ਸਰਪੰਚ ਜਨਾਲ, ਗੁਰਜੰਟ ਸਿੰਘ, ਗੁਰਮੀਤ ਸਿੰਘ ਖੇਤਲਾ, ਕੁਲਭੂਸਣ ਗੋਇਲ, ਤਰਸੇਮ ਬਾਗੜੀ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ ਕੋਹਰੀਆ ਦੀ ਹਾਜ਼ਰੀ ਵਿੱਚ ਗੱਲਬਾਤ ਕਰਦੇ ਹੋਏ ਪ੍ਰਧਾਨ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ  ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਵਿਖੇ ਪੰਚਾਇਤ ਯੂਨੀਅਨ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ ਹੈ ਜੋ ਕਿ ਨੇੜਲੇ ਪਿੰਡਾ ਦੇ ਲੋਕਾ ਜੋ ਬਾਹਰ ਜਾ ਕੇ ਇਲਾਜ਼ ਨਹੀਂ ਕਰਵਾ ਸਕਦੇ ਉਹ ਦਿੜਬਾ ਵਿਖੇ ਕੈਂਪ ਦੌਰਾਨ ਪਹੰੁਚ ਕੇ ਕੈਂਪ ਦਾ ਲਾਹਾ ਲੈ ਰਹੇ ਹਨ ਪ੍ਰਬੰਧਕ ਰਾਜ ਕੁਮਾਰ ਰਾਮਾ ਨੇ ਪੰਚਾਇਤ ਯੂਨੀਅਨ ਦਾ ਧੰਨਵਾਦ ਕਰਦਿਆ ਕਿਹਾ ਕਿ ਦੋ ਵਜੇ ਤੱਕ 1500 ਦੇ ਕਰੀਬ ਮਰੀਜਾਂ ਦਾ ਚੈਕਅੱਕ ਕੀਤਾ ਗਿਆ। ਲੋੜਵµਦ ਮਰੀਜਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ।ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋ ਹਰ ਮਹੀਨੇ ਦੇ ਦਸਵੀ ਮੌਕੇ ਲਗਾਤਾਰ ਕੈਂਪ ਲਗਾਉਣ ਦਾ ਫੈਸਲਾ ਕੀਤਾ ਗਿਆ ਜਿਸ ਤਹਿਤ ਅੱਜ ਚੋਥਾ ਕੈਂਪ ਲਗਾੲਆਿ ਗਿਆ।ਕੈਂਪ ਦੌਰਾਨ ਡਾਕਟਰ ਅਜੈ ਕੁਮਾਰ (ਮੈਡੀਸਨ), ਰੋਮਿਤ ਗੁਪਤਾ (ਆਰਥੋ), ਡਾ. ਨਵਦੀਪ ਅਰੋੜਾ ਸਕਿਨ ਸਪੈਸ਼ਲਿਸਟ, ਡਾ. ਹਿਮਾਂਗ ਅਗਰਵਾਲ ( ਅੱਖਾਂ ਦੇ ਰੋਗਾ ਦੇ ਮਾਹਿਰ), ਔਰਤ ਰੋਗਾਂ ਦਾ ਮਾਹਿਰ ਡਾ. ਸ਼ਰਮੀਲਾ ਕਤਿਆਲ ਨੇ ਮਰੀਜਾਂ ਦਾ ਚੈਕਅੱਪ ਕੀਤਾ। ਇਸ ਕੈਂਪ ਦੌਰਾਨ ਐਚਬੀ ਅਤੇ ਸ਼ੂਗਰ, ਕੈਲਸੀਅਮ ਚੈੱਕ ਦੇ ਟੈਸਟ ਮੁਫਤ ਕੀਤੇ ਗਏ ਅਤੇ ਨਾਲ ਹੀ ਮਰੀਜ਼ਾ ਨੂੰ ਮੁਫਤ ਦਵਾਈ ਵੀ ਮੁਹੱਈਆ ਕਰਵਾਈ ਗਈ।ਇਸ ਮੌਕੇ ਸੁਖਵਿੰਦਰ ਭਿੰਦਾ, ਰਾਮ ਸਿੰਘ ਮਾਨ ਅਤੇ ਕੈਪਟਨ ਗੁਲਾਬ ਸਿੰਘ ਨੇ ਕਿਹਾ ਕਿ ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਦੇ ਪ਼੍ਰਬµਧਕਾਂ ਵਲੋਂ ਇਹ ਉਤਮ ਉਪਰਾਲਾ ਹੈ ਇਹੋ ਜਿਹੇ ਕੈਂਪ ਲਾਏ ਜਾਣੇ ਚਾਹੀਦੇ ਹਨ ਇਸ ਨਾਲ ਗਰੀਬ ਲੋਕਾਂ ਨੂੰ ਲਾਭ ਮਿਲਦਾ ਹੈ।

Comments