ਬਾਲ ਸੰਸਕਾਰ ਕੇਂਦਰ ਦਾ ਅਚਾਨਕ ਦੌਰਾ ਕੀਤਾ



ਦਿੜਬਾ ਮੰਡੀ :- () 15 ਮਾਰਚ 2020 :- ਵਿੱਦਿਆ ਭਾਰਤੀ ਦੀ ਅਗਵਾਈ ਹੇਠ ਚੱਲ ਰਹੇ ਸ੍ਰੀ ਗੁਰੁ ਰਵਿਦਾਸ ਬਾਲ ਸੰਸਕਾਰ ਪਿੰਡ ਦੀਵਾਨਗੜ ਕੈਂਪਰ ਦਾ ਕੇਂਦਰ ਦੇ ਜ਼ਿਲਾ ਅਧਿਕਾਰੀ ਸੁਰੇਸ ਪਾਲ ਅਤੇ ਨਹਿਰੂ ਯੂਵਾ ਕਂੇਦਰ ਸੰਗਰੂਰ ਦੇ ਸੂਭਮ ਗਰਗ ਨੇ ਅਚਾਨਕ ਪਿੰਡ ਵਿਖੇ ਪਹੁੰਚ ਕੇ ਦੋਰਾ ਕੀਤਾ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੇਂਦਰ ਦੇ ਜ਼ਿਲਾ ਅਧਿਕਾਰੀ ਸੁਰੇਸ ਪਾਲ ਨੇ ਦੱਸਿਆ ਕਿ ਵਿੱਦਿਆ ਭਾਰਤੀ ਵੱਲੋ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬੱਚਿਆ ਨੂੰ ਸਿਿਖਆ ਲਈ ਨਿਸੁੱਲਕ ਕੇਂਦਰ ਚਲਾਏ ਜਾ ਰਹੇ ਹਨ ਘਰ- ਘਰ ਸਿੱਖਿਆ ਦੇ ਮਕਸਦ ਨਾਲ ਪਿਛਲੇ ਕਾਫੀ ਲੰਮੇ ਸਮੇਂ ਤੋ ਪਿੰਡ ਦੀਵਾਨਗੜ ਕੈਂਪਰ ਵਿਖੇ ਸਰਵਹਿੱਤਕਾਰੀ ਵਿੱਦਿਆ ਮੰਦਰ ਦਿੜਬਾ ਦੇ ਸਹਿਯੋਗ ਨਾਲ ਇਹ ਕੇਂਦਰ ਚੱਲ ਰਿਹਾ ਹੈ ਉਨ੍ਹਾਂ ਮਾਪਿਆ ਨੂੰ ਵੀ ਵੱਧ ਤੋ ਵੱਧ ਆਪਣੇ ਪੰਜਵੀ ਕਲਾਸ ਤੱਕ ਦੇ ਬੱਚਿਆ ਨੂੰ ਕੇਂਦਰ ਵਿੱਚ ਭੇਜਣ ਲਈ ਅਪੀਲ ਕੀਤੀ।ਇਸ ਮੌਕੇ ਨਹਿਰੂ ਯੂਵਾ ਕਂੇਦਰ ਸੰਗਰੂਰ ਦੇ ਸੂਭਮ ਗਰਗ ਨੇ ਵਿੱਦਿਆ ਅਤੇ ਸੰਸਕਾਰਾ ਤੋ ਬਿਨ੍ਹਾਂ ਜੀਵਨ ਅਧੂਰਾ ਹੈ ਮਾਪਿਆ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆ ਨੂੰ ਚੰਗੇ ਸੰਸਕਾਰ ਦੇਣ ਤਾਂ ਜੋ ਉਨ੍ਹਾ ਦੇ ਬੱਚੇ ਸਮਾਜ ਵਿੱਚ ਮਾਪਿਆ ਦਾ ਨਾ ਰੋਸ਼ਣ ਕਰ ਸਕਣ।ਇਸ ਮੌਕੇ ਕੇਂਦਰ ਇੰਚਾਰਜ ਰੋਮੀ ਕੋਰ ਹਾਜ਼ਰ ਸਨ।

Comments