ਕੋਰੋਨਾਂ ਵਾਇਰਸ ਦੇ ਸੰੰਭਾਵੀ ਖਤਰੇ ਨੂੰ ਲੈ ਕੇ ਨਹਿਰੂ ਯੂਵਾ ਕੇਂਦਰ ਵੱਲੋ ਪ੍ਰਸਾਸਨ ਦੀ ਸਹਾਇਤਾ ਨਾਲ ਕੀਤਾ ਜਾਗਰੂਕ



ਮਹਿੰਗੇ ਭਾਅ ‘ਤੇ ਮਾਸਕ ਵੇਚਣ  ਕੈਮਿਸਟਾਂ ‘ਤੇ ਲੋਕਾਂ ਨਾਲ ਲਗਾਏ ਕਥਿਤ ਦੌਸ਼

ਦਿੜਬਾ ਮੰਡੀ :- () 19 ਮਾਰਚ 2020 :- ਨਹਿਰੂ ਯੂਵਾ ਕੇਂਦਰ ਸੰਗਰੂਰ ਦੇ ਜ਼ਿਲਾ ਯੂਥ ਕੋਆਡੀਨੇਟਰ ਅੰਜਲੀ ਚੌਧਰੀ ਦੇ ਦਿਸਾ ਨਿਰਦੇਸਾ ਤਹਿਤ ਸਬ ਡਿਵੀਜ਼ਨ ਦਿੜਬਾ ਦੇ ਪੁਲਿਸ ਪ੍ਰਸਾਸਨ ਦੇ ਸਹਿਯੋਗ ਬਲਾਕ ਕੋਆਡੀਨੇਟਰ ਸੂਭਮ ਗਰਗ ਦੀ ਅਗਵਾਈ ਹੇਠ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬੀਮਾਰੀ ਤੋ ਬਚਾਅ ਸੰਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਨਾਇਬ ਤਹਿਸੀਲ ਗੁਰਬੰਸ ਸਿੰਘ, ਐਸਐਚਓ ਸ੍ਰ ਸੁਖਦੀਪ ਸਿੰਘ ਪੁਲਿਸ ਥਾਣਾ ਦਿੜਬਾ ਦੀ ਦੇਖ ਰੇਖ ਹੇਠ ਲੋਕਾਂ ਨੂੰ ਸੈਨੇਟਾਈਜ਼ਰ ਅਤੇ ਕੋਰੋਨਾ ਵਾਇਰਸ ਦੇ ਬਚਾਅ ਸੰਬੰਧੀ ਪੋਸਟਰ ਵੰਡ ਕੇ ਜਾਗਰੂਕ ਕੀਤਾ ਗਿਆ।ਵੱਧ ਤੋ ਵੱਧ ਮਾਸਕ ਪਹਿਣਨ ਅਤੇ ਸੈਨੇਟਾਈਜ਼ਰ ਦੀ ਵਰਤੋ ਕਰਨਾ ਅਤੇ ਇੱਕਠ ਅਤੇ ਭੀੜ ਭੜੱਕੇ ਵਾਲੀਆ ਥਾਵਾ ‘ਤੇ ਜਾਣ ਤੋ ਵੱਧ ਤੋ ਵੱਧ ਗੁਰੇਜ਼ ਕਰਨ ਲਈ ਪ੍ਰੇਰਿਆ ਗਿਆ।ਇਸ ਮੌਕੇ ਨਾਇਬ ਤਹਿਸੀਲ ਗੁਰਬੰਸ ਸਿੰਘ, ਐਸਐਚਓ ਸ੍ਰ ਸੁਖਦੀਪ ਸਿੰਘ ਪੁਲਿਸ ਥਾਣਾ ਦਿੜਬਾ, ਬਲਾਕ ਕੋਆਡੀਨੇਟਰ ਸੂਭਮ ਗਰਗ ਨੇ ਸਾਝੇ ਤੌਰ ‘ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਹੱਥ ਸਾਬਣ ਜਾਂ ਹੈਂਡਵਾਸ਼ ਨਾਲ ਥੋੜੇ ਥੋੜੇ ਸਮੇਂ ਬਾਅਦ ਧੋਂਦੇ ਰਹਿਣਾ ਚਾਹੀਦਾ ਹੈ ਅਤੇ ਖੰਘ, ਜ਼ੁਕਾਮ, ਬੁਖ਼ਾਰ, ਗਲਾ ਖ਼ਰਾਬ ਹੋਣ, ਸਿਰ ਦਰਦ, ਦਸਤ ਜਾਂ ਉਲਟੀ ਆਉਣ ’ਤੇ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅਜਿਹੇ ਕਿਸੇ ਵੀ ਲੱਛਣ ਵਾਲੇ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।
ਇਸ ਮੌਕੇ ਲੋਕਾਂ ਵੱਲੋ ਕੈਮਿਸਟਾ ‘ਤੇ ਕਥਿਤ ਤੌਰ ‘ਤੇ ਮਹਿੰਗੇ ਭਾਅ ਦੇ ਮਾਸਕ ਵੇਚਣ ਦੇ ਦੌਸ਼ ਲਗਾਏ ਗਏ।ਜਦੋ ਇਸ ਸੰਬੰਧੀ ਸ੍ਰ ਮਨਜੀਤ ਸਿੰਘ ਚੀਮਾ, ਐਸ.ਡੀ.ਐਮ ਦਿੜਬਾ ਦੇ ਧਿਆਨ ਵਿੱਚ ਲਿਆਦਾ ਗਿਆ ਤਾਂ ਉਨ੍ਹਾਂ ਮਾਸਕਾ ਦੇ ਵੱਧ ਭਾਅ ‘ਤੇ ਵੇਚਣ ਵਾਲੇ ਕੈਮਿਸਟਾ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦਾ ਵਿਸਵਾਸ ਦਿਵਾਇਆ ਗਿਆ।

Comments