ਕੋਰੋਨਾਂ ਵਾਇਰਸ ਦੇ ਸੰੰਭਾਵੀ ਖਤਰੇ ਨੂੰ ਲੈ ਕੇ ਨਹਿਰੂ ਯੂਵਾ ਕੇਂਦਰ ਵੱਲੋ ਪ੍ਰਸਾਸਨ ਦੀ ਸਹਾਇਤਾ ਨਾਲ ਕੀਤਾ ਜਾਗਰੂਕ


ਦਿੜਬਾ ਮੰਡੀ :- () 21 ਮਾਰਚ 2020 :- ਜ਼ਿਲਾ ਪ੍ਰਸ਼ਾਸਨ ਦੇ ਦਿਸਾ ਨਿਰਦੇਸ ਤਹਿਤ ਨਹਿਰੂ ਯੂਵਾ ਕੇਂਦਰ ਸੰਗਰੂਰ ਦੇ ਜ਼ਿਲਾ ਯੂਥ ਕੋਆਡੀਨੇਟਰ ਅੰਜਲੀ ਚੋਧਰੀ ਦੀ ਅਗਵਾਈ ਹੇਠ ਸਬ ਡਿਵੀਜ਼ਨ ਦਿੜਬਾ ਪ੍ਰਸਾਸਨ ਦੇ ਸਹਿਯੋਗ ਬਲਾਕ ਕੋਆਡੀਨੇਟਰ ਸੂਭਮ ਗਰਗ ਦੀ ਅਗਵਾਈ ਹੇਠ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬੀਮਾਰੀ ਤੋ ਬਚਾਅ ਸੰਬੰਧੀ ਜਾਗਰੂਕ ਕੀਤਾ ਗਿਆ।ਇਸ ਮੌਕੇ ਬਲਾਕ ਕੋਆਡੀਨੇਟਰ ਸੂਭਮ ਗਰਗ ਦੀ ਦੇਖ ਰੇਖ ਹੇਠ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਚਾਅ ਸੰਬੰਧੀ ਪੋਸਟਰ ਵੰਡ ਕੇ ਜਾਗਰੂਕ ਕੀਤਾ ਗਿਆ।ਵੱਧ ਤੋ ਵੱਧ ਮਾਸਕ ਪਹਿਣਨ ਅਤੇ ਸੈਨੇਟਾਈਜ਼ਰ ਦੀ ਵਰਤੋ ਕਰਨਾ ਅਤੇ ਇੱਕਠ ਅਤੇ ਭੀੜ ਭੜੱਕੇ ਵਾਲੀਆ ਥਾਵਾ ‘ਤੇ ਜਾਣ ਤੋ ਵੱਧ ਤੋ ਵੱਧ ਗੁਰੇਜ਼ ਕਰਨ ਲਈ ਪ੍ਰੇਰਿਆ ਗਿਆ।ਇਸ ਮੌਕੇ ਬਲਾਕ ਕੋਆਡੀਨੇਟਰ ਸੂਭਮ ਗਰਗ ਨੇ ਸਾਝੇ ਤੌਰ ‘ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਹੱਥ ਸਾਬਣ ਜਾਂ ਹੈਂਡਵਾਸ਼ ਨਾਲ ਥੋੜੇ ਥੋੜੇ ਸਮੇਂ ਬਾਅਦ ਧੋਂਦੇ ਰਹਿਣਾ ਚਾਹੀਦਾ ਹੈ ਅਤੇ ਖੰਘ, ਜ਼ੁਕਾਮ, ਬੁਖ਼ਾਰ, ਗਲਾ ਖ਼ਰਾਬ ਹੋਣ, ਸਿਰ ਦਰਦ, ਦਸਤ ਜਾਂ ਉਲਟੀ ਆਉਣ ’ਤੇ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅਜਿਹੇ ਕਿਸੇ ਵੀ ਲੱਛਣ ਵਾਲੇ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।ਇਸ ਮੌਕੇ ਬਲਾਕ ਕੋਆਡੀਨੇਟਰ ਸੂਭਮ ਗਰਗ ਨੇ ਕਿਹਾ ਕਿ ਦੇਸ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦਿਸਾ ਨਿਰਦੇਸ ਹੇਠ ਜਨਤਾ ਕਰਫਿਊ ਤਹਿਤ ਲੋਕਾ ਨੂੰ 22 ਮਾਰਚ ਨੂੰ ਘਰ ਅੰਦਰ ਰਹਿ ਕੇ ਜਨਤਾ ਕਰਫਿਊ ਵਿੱਚ ਸਹਿਯੌਗ ਦੇਣ ਦੀ ਅਪੀਲ ਕੀਤੀ।

Comments