ਜਨਤਾ ਕਰਫਿਊ ਦੌਰਾਨ ਪੁਲਿਸ ਪ੍ਰਸਾਸਨ ਨੇ ਕੀਤਾ ਫਲੈਗ ਮਾਰਚ


ਦਿੜਬਾ ਮੰਡੀ :- () 22 ਮਾਰਚ 2020 :- ਸਮੱੁਚੇ ਦੇਸ ਅੰਦਰ ਕੋਰੋਨਾ ਵਾਇਰਸ ਦੇ ਖਤਰੇ ਤੋ ਨਿੱਜਠਣ ਲਈ ਸ੍ਰ ਮਨਜੀਤ ਸਿੰਘ ਚੀਮਾ ਐਸ.ਡੀ.ਐਮ ਦਿੜਬਾ ਦੀ ਅਗਵਾਈ ਹੇਠ ਐਸ.ਡੀ.ਐਮ ਦਫਤਰ ਦਿੜਬਾ ਵਿਖੇ ਮੀਟਿੰਗ ਕੀਤੀ ਗਈ।ਇਸ ਮੌਕੇ ਵੱਖ- ਵੱਖ ਵਿਭਾਂਗਾ ਦੇ ਅਧਿਕਾਰੀ ਸ੍ਰ ਗੁਰਬੰਸ਼ ਸਿੰਘ ਨਾਇਬ ਤਹਿਸੀਲਦਾਰ, ਸੂਖਦੀਪ ਸਿੰਘ ਐਸਐਚਓ ਦਿੜਬਾ, ਡਾ ਆਰਤੀ ਪਾਡਵ ਐਸਐਮਓ ਦਿੜਬਾ, ਡਾ ਤੇਜਿੰਦਰ ਸਿੰਘ ਐਸਐਮਓ ਕੋਹਰੀਆ, ਸਟੈਨੋ ਰਣਜੀਤ ਸਿੰਘ ਨੇ ਮੀਟਿੰਗ ਦੌਰਾਨ ਸਮੂਲੀਅਤ ਕੀਤੀ।ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵੱਲੋ ਜਾਰੀ ਦਿਸਾ ਨਿਰਦੇਸਾ ਦੀ ਪਾਲਣਾ ਹਿੱਤ ਸਮੱਖਿਆ ਕੀਤੀ ਗਈ।ਸਰਕਾਰ ਵੱਲੋ ਜਾਰੀ ਹਦਾਇਤਾਂ ਨੂੰ ਲਾਗੂ ਕਰਨ ਅਤੇ ਨਿਯਮਾ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਬਣਦੀ ਕਾਨੂੰਨੀ ਸਖਤ ਕਾਰਵਾਈ ਦੇ ਨਿਰਦੇਸ ਦਿੱਤੇ ਗੲ।ਇਸ ਮੌਕੇ ਸ੍ਰ ਮਨਜੀਤ ਸਿੰਘ ਚੀਮਾ ਐਸ.ਡੀ.ਐਮ ਦਿੜਬਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸਰਕਾਰ ਵੱਲੋ ਜਾਰੀ ਨਿਰਦੇਸ ਅਨੁਸਾਰ ਪ੍ਰਸਾਸਨ ਪੂਰੀ ਤਨਦੇਹੀ ਨਾਲ ਦਿਨ ਰਾਤ ਕੋਰੋਨਾ ਵਾਇਰਸ ਦੇ ਖਤਰੇ ਤੋ ਨਜਿਠਣ ਲਈ ਕੰਮ ਕਰ ਰਿਹਾ ਹੈ ਉਨ੍ਹਾਂ ਜਨਤਾ ਨੂੰ ਵੀ ਕੋਰੋਨਾ ਵਾਇਰਸ ਤੋ ਬਚਾਅ ਲਈ ਸਰਕਾਰ ਵੱਲੋ ਜਾਰੀ ਹਦਾਇਤਾ ਦੀ ਪਾਲਣਾ ਲਈ ਅਪੀਲ ਵੀ ਕੀਤੀ।




Comments