ਨੁੱਕੜ ਨਾਟਕ ਕਰਵਾਇਆ ਗਿਆ


ਦਿੜ੍ਹਬਾ ਮੰਡੀ :- () 13 ਮਾਰਚ 2020 :- ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਟ, ਮਹਿਲਾਂ ਚੌਂਕ ਵਿਖੇ ਕਾਲਜ ਦੇ ਚੇਅਰਮੈਨ ਸ. ਰਾਓਵਿੰਦਰ ਸਿੰਘ, ਵਾਈਸ ਚੇਅਰਮੈਨ ਸ. ਕੌਰ ਸਿੰਘ ਦੁੱਲਟ, ਡਾਇਰੈਕਟਰ ਜੋਰਾ ਸਿੰਘ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਣਹਾਰ ਵਿਿਦਆਰਥੀਆਂ ਵੱਲੋਂ ਨਸਿਆ ਪ੍ਰਤਿ ਨੁੱਕੜ ਨਾਟਕ ਕਰਵਾਇਆ ਗਿਆ।ਜਾਣਕਾਰੀ ਦਿੰਦਿਆ ਪ੍ਰਿਸੀਪਲ ਨੇ ਦੱਸਿਆ ਕਿ ਕਾਲਜ਼ ਵੱਲੋ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੇ ਖਿਲਾਫ਼, ਨਸਿਆ ਪ੍ਰਤਿ ਜਾਗਰੂਕਤਾ ਨੂੰ ਲੈ ਕੇ ਨੁੱਕੜ ਨਾਟਕਾ ਆਯੋਜਨ ਕੀਤਾ ਗਿਆ।ਉਨ੍ਹਾਂ ਕਿਹਾ ਅੱਜ ਕੱਲ ਦੇ ਵਿਿਦਆਰਥੀਆਂ ਦਾ ਸਿੱਖਿਆ ਦੇ ਪ੍ਰਤੀ ਘੱਟਦਾ ਰੁਝਾਨ, ਅਧਿਆਪਕਾਂ ਦੇ ਪ੍ਰਤੀ ਘੱਟਦਾ ਆਦਰ ਅਤੇ ਵਿਦੇਸ਼ ਜਾਣ ਦੀ ਲਗਨ 'ਤੇ ਕਰਾਰਾ ਵਿਅੰਗ ਕੀਤਾ ਗਿਆ।ਸਾਰੇ ਵਿਿਦਆਰਥੀ ਇਸ ਨਾਟਕ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਪ੍ਰਣ ਲਿਆ ਕਿ ਉਹ ਆਪਣੇ ਮਿੱਥੇ ਹੋਏ ਟੀਚਿਆਂ ਨੂੰ ਪੂਰਾ ਕਰਨਗੇ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜ੍ਹਨ ਦੀ ਕੋਸ਼ਿਸ਼ ਕਰਨਗੇ।ਪ੍ਰਿੰਸੀਪਲ ਡਾ. ਮਨਜੀਤ ਕੌਰ, ਵਾਈਸ ਪ੍ਰਿੰਸੀਪਲ ਡਾ. ਕੁਲਵੰਤ ਕੌਰ, ਸੰਦੀਪ, ਵਿਭਾਗ ਮੁੱਖੀ ਸ. ਹਰਦੀਪ ਸਿੰਘ, ਸ. ਗੁਰਮੁੱਖ ਸਿੰਘ, ਸ. ਜਗਸੀਰ ਸਿੰਘ ਅਤੇ ਸਮੂਹ ਸਟਾਫ ਹਾਜਰ ਸੀ। ਪ੍ਰਿੰਸੀਪਲ ਡਾ. ਮਨਜੀਤ ਕੌਰ ਨੇ ਵੀ ਵਿਿਦਆਰਥੀਆਂ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਸਮਾਜ ਦੀਆਂ ਬੁਰਾਈਆਂ ਖਿਲਾਫ ਲੜ੍ਹਨ ਲਈ ਪ੍ਰੇਰਿਆ।

Comments