ਆਮ ਪਾਰਟੀ ਪੰਜਾਬ ਦੇ ਲੋਕਾਂ ਨੂੰ ਬਾਦਲਾਂ ਅਤੇ ਕੈਪਟਨ ਦੇ ਚੁਗਲ ਚੋਂ ਮੁਕਤ ਕਰਵਾਏਗੀ – ਅੇਡਵੋਕੇਟ ਹਰਪਾਲ ਸਿੰਘ ਚੀਮਾ

ਦਿੜ੍ਹਬਾ ਮੰਡੀ :- () :- ਪੰਜਾਬ ਦੇ ਲੋਕਾਂ ਨੂੰ ਕੈਪਟਨ ਸਰਕਾਰ ਕੋਲੋਂ ਬਹੁਤ ਆਸਾਂ ਸਨ ਪ੍ਰੰਤੂ ਪਿਛਲੀਆਂ ਚੋਣਾਂ ਦੋਰਾਨ ਕੈਪਟਨ ਵੱਲੋਂ ਕੀਤੇ ਗਏ ਕਿਸੇ ਵੀ ਵਾਅਦੇ ਉੱਤੇ ਕਥਿੱਤ ਤੋਰ ਤੇ ਖਰੇ ਨਾਂ ਉਤਰਨ ਕਰਕੇ ਲੋਕ ਨਿਰਾਸ਼ ਹੀ ਮਹਿਸੂਸ਼ ਕਰ ਰਹੇ ਹਨ।ਵਿਧਾਨ ਸਭਾ ਦੇ ਸੈਸ਼ਨ ਦੋਰਾਨ ਪੰਜਾਬ ਦੇ ਅਹਿੰਮ ਮੁੱਦਿਆਂ ੳਤੇ ਵਿੱਚਾਰ ਚਰਚਾ ਕੀਤੀ ਗਈ ਸੀ ਪ੍ਰੰਤੂ ਕੈਪਟਨ ਸਾਹਿਬ ਵੱਲੋਂ ਲੋਕ ਮਸਲੇ ਹੱਲ ਕਰਨ ਦੀ ਦੂਰ ਦੀ ਗੱਲ,  ਕੈਪਟਨ ਸਾਹਿਬ ਨੂੰ ਤਾਂ ਮਹਿਲਾਂ ਵਿੱਚੋਂ ਹੀ ਫੁਰਸਤ ਨਹੀ ਕਿ ਜਨਤਾ ਲਈ ਸਮਾ ਦੇ ਸਕਣ। ਭੁੱਲਕੇ ਵੀ ਇਨਾਂ ਲੋਕਾਂ ਕੋਲੋਂ ਪੰਜਾਬ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ।ਐਡਵੋਕੇਟ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਦੇ ਨੇਤਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬਾਦਲਾਂ ਅਤੇ ਕੈਪਟਨ ਸਰਕਾਰ ਦੇ ਕਾਰਜਕਾਲ ਦੋਰਾਨ ਪੰਜਾਬ ਦੀ ਬਹੁਤ ਦੁਰਦਸ਼ਾ ਹੋਈ ਹੈ। ਪੰਜਾਬ ਹਰ ਖੇਤਰ ਵਿੱਚ ਪੱਛੜ ਕੇ ਰਹਿ ਗਿਆ ਹੈ। ਐਡਵੋਕੇਟ ਚੀਮਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਬਾਦਲਾਂ ਅਤੇ ਕੈਪਟਨ ਦੀਆਂ ਮਨ੍ਹ ਮਰਜੀਆਂ ਤੋਂ ਬੁੱਰੀ ਤਰਾਂ ਅੱਕ ਚੁੱਕੇ ਹੋਣ ਕਰਕੇ ਅੱਜ ਕਲ ਪੰਜਾਬ ਦੇ ਲੋਕਾਂ ਦਾ ਝੁੱਕਾਅ ਆਮ ਪਾਰਟੀ ਵਧਣ ਕਰਕੇ ਆਮ ਪਾਰਟੀ ਦੇ ਹੱਕ ਵਿੱਚ ਹਵਾ ਚਲ ਰਹੀ  ਹੈ।ਆਮ ਪਾਰਟੀ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੁਰਾ ਕਰਨ ਲਈ ਬਚਨਵੱਧ ਹੈ।ਭਵਿੱਖ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਬਾਦਲਾਂ ਅਤੇ ਕੈਪਟਨ ਦੇ ਚੁੱਗਲ ਵਿੱਚੋਂ ਮੁਕਤ ਕਰਵਾਕੇ ਰਹੇਗੀ ।   

Comments