- Get link
- X
- Other Apps
ਕੋਰੋਨਾ ਵਾਇਰਸ ਕਰਕੇ ਪੰਜਾਬ ‘ਚ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ 20 ਮਾਰਚ ਰਾਤ ਤੋਂ ਬੰਦ ਹੋ ਜਾਵੇਗੀ। ਇਹ ਫੈਸਲਾ ਪੰਜਾਬ ਦੇ ਮੰਤਰੀ ਸਮੂਹ ਦੀ ਮੀਟਿੰਗ ਦੌਰਾਨ ਲਿਆ ਗਿਆ ਹੈ। ਦੁਨੀਆ ਭਰ ਵਿੱਚ ਪੈਰ ਪਸਾਰ ਚੁੱਕੇ ਕੋਰੋਨਾ ਕਰਕੇ ਜਿੱਥੇ ਪਹਿਲਾਂ ਸਿਨੇਮਾ ਘਰ, ਸ਼ਾਪਿੰਗ ਮਾਲ, ਜਿੰਮ, ਕੋਚਿੰਗ ਸੈਂਟਰ ਬੰਦ ਕੀਤੇ ਗਏ ਸਨ ਉੱਥੇ ਹੁਣ ਪੰਜਾਬ ਸਰਕਾਰ ਨੇ ਪੰਜਾਬ ਦੇ ਬੱਸ ਅੱਡਿਆਂ ‘ਤੇ ਵੱਡੀ ਗਿਣਤੀ ‘ਚ ਜਮ੍ਹਾ ਹੁੰਦੀ ਭੀੜ ਕਰਕੇ ਸਾਵਧਾਨੀ ਦੇ ਤੌਰ ‘ਤੇ ਇਹ ਫੈਸਲਾ ਲੈਂਦਿਆਂ 20 ਮਾਰਚ ਦਿਨ ਸ਼ੁੱਕਰਵਾਰ ਨੂੰ ਰਾਤ 12 ਵਜੇ ਤੋਂ ਬਾਅਦ ਪੰਜਾਬ ਦੀਆਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਤੇ ਇਸ ਫੈਸਲੇ ਨਾਲ ਪੰਜਾਬ ਦੇ ਸਾਰੇ ਬੱਸ ਅੱਡੇ ਖਾਲੀ ਹੋ ਜਾਣਗੇ। ਸਰਕਾਰੀ ਦਫ਼ਤਰਾਂ ਚ ਪਬਲਿਕ ਡਿਲਿੰਗ ਵੀ ਬੰਦ ਕਰ ਦਿੱਤੀ ।
ਕਲ ਰਾਤ ਤੋਂ ਕੀਤਾ ਜਾਵੇਗਾ ਪਬਲਿਕ ਟਰਾਂਸਪੋਰਟ ਨੁੰ ਪੰਜਾਬ ਵਿੱਚ ਬੰਦ
ਲੋਕਾਂ ਦੇ ਇਕੱਠ ਦੀ ਗਿਣਤੀ ਵੀ 50 ਤੋਂ ਘਟਾ ਕੇ 20 ਤੱਕ ਕੀਤੀ
ਪੰਜਾਬ ਮੰਤਰੀਆਂ ਦੀ ਕਰੋਨਾ ਵਾਰਿਸ ਤੇ ਬਣੀ ਕਮੇਟੀ ਨੇ ਲਿੱਤਾ ਫ਼ੈਸਲਾ
ਹੋਮ ਡਿਲੀਵਰੀ ਅਤੇ ਟੇਕਅਵੇ ਸੁਵਿਧਾ ਨੂੰ ਰੱਖਿਆ ਗਿਆ ਜਾਰੀ ਹੋਟਲ ਸਮੇਤ ਮੈਰਿਜ ਪੈਲੇਸ, ਬੈਂਕੁਏਟ ਨੂੰ ਵੀ ਕੀਤਾ ਜਾਵੇਗਾ ਬੰਦ
ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਵੀ ਕੀਤੀ ਗਈ ਪੋਸਟਪੋਨ ਸੀਬੀਐੱਸਈ ਦਾ ਹੀ ਪੈਟਰਨ ਕੀਤਾ ਜਾਵੇਗਾ ਫੋਲੋ
ਕਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੇ ਲਗਾਏ ਜਾਏਗੀ ਮੋਹਰ ਤਾਂ ਜੋ ਹੋ ਸਕੇ ਪਹਿਚਾਣ ਅਤੇ ਇਲਾਜ
ਵੱਧ ਆਈਸੋਲੇਸ਼ਨ ਬੈੱਡ ਦੀ ਤਿਆਰੀ ਹਰ ਵਿੱਪਦਾ ਦਾ ਨਾਲ ਨਿਪਟੇਗਾ ਪੰਜਾਬ -ਬ੍ਰਹਮ ਮਹਿੰਦਰਾ
- Get link
- X
- Other Apps

Comments
Post a Comment