ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਂ ਦਾ ਦੇਹਾਂਤ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਜੀ ਹਰਮਿੰਦਰ ਕੌਰ ਦਾ ਅੱਜ ਸਵੇਰੇ 3.00 ਵਜੇ ਦੇਹਾਂਤ ਹੋ ਗਿਆ ਹੈ। ਮਾਤਾ ਕਾਫ਼ੀ ਲੰਮੇ ਸਮੇਂ ਤੋ ਬਿਮਾਰ ਚੱਲ ਰਹੇ ਸਨ। ਉਨ੍ਹਾਂ ਇਲਾਜ ਚੰਡੀਗੜ੍ਹ ਵਿਚ ਚੱਲ ਰਿਹਾ ਸੀ । ਕਲ ਹੀ ਮਾਤਾ ਆਪਣੇ ਪਿੰਡ ਬਾਦਲ ਗਏ ਸਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਦੀ ਮਾਤਾ ਹਰਮਿੰਦਰ ਕੋਰ ਦਾ ਅੰਤਿਮ ਸਸਕਾਰ ਅੱਜ ਸ਼ਾਮ 3.00 ਵਜੇ ਕੀਤਾ ਜਾਵੇਗਾ। ਇਹ ਸਸਕਾਰ ਉਨ੍ਹਾਂ ਦੇ ਪਿੰਡ ਬਾਦਲ ਵਿਖੇ ਹੀ ਕੀਤਾ ਜਾਵੇਗਾ ।

Comments