ਨਹਿਰੂ ਯੂਵਾ ਕੇਂਦਰ ਵੱਲੋ ਵਾਤਾਵਰਨ ਦਿਵਸ ਮੌਕੇ ਪਿੰਡ ਤੂਰਬੰਜਾਰਾ ਵਿਖੇ ਬੂਟੇ ਲਗਾਏ


ਦਿੜ੍ਹਬਾ ਮੰਡੀ:-  5 ਜੂਨ 2020 () :- ਨਹਿਰੂ ਯੂਵਾ ਕੇਂਦਰ ਸੰਗਰੂਰ ਜ਼ਿਲਾ ਯੂਥ ਕੋਆਡੀਨੇਟਰ ਦੇ ਦਿਸਾ ਨਿਰਦੇਸ ‘ਤੇ ਸੂਭਮ ਗਰਗ ਬਲਾਕ ਦਿੜਬਾ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਤੂਰਬੰਜਾਰਾ ਦੇ ਸਹਿਯੋਗ ਨਾਲ ਬੂਟੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ।ਇਸ ਮੌਕੇ ਜੀਓਜੀ ਇੰਚਾਰਜ ਕੈਪਟਨ ਗੁਲਾਬ ਸਿੰਘ, ਸਰਪੰਚ ਹਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਸੂਭਮ ਗਰਗ ਬਲਾਕ ਇੰਚਾਰਜ ਦਿੜਬਾ ਨੇ ਗ੍ਰਾਮ ਪੰਚਾਇਤ ਤੂਰਬੰਜਾਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨਸਾਨ ਵੱਲੋ ਵੱਡੀ ਪੱਧਰੀ ਦਰੱਖਤਾ ਦੀ ਕਟਾਈ ਅਤੇ ਮਸੀਨਰੀ ਦਾ ਵਾਧਾ ਹੋਣ ਕਰਕੇ ਪ੍ਰਦੂਸਣ ਦਾ ਫੈਲਾਅ ਹੋ ਰਿਹਾ ਹੈ ਦਰੱਖਤਾ ਦੀ ਵੱਡੀ ਘਾਟ ਕਰਕੇ ਗਰਮੀ ਦਾ ਵਾਧਾ ਅਤੇ ਮੋਸਮ ਵਿੱਚ ਬਦਲਾਅ ਆ ਰਿਹਾ ਹੈ ਜਿਸ ਨਾਲ ਮਨੁੱਖੀ ਸਿਹਤ ਉੱਪਰ ਬੁੜਾਂ ਪ੍ਰਭਾਵ ਪੈ ਰਿਹਾ ਹੈ ਇਸ ਲਈ ਮਨੱੂਖ ਦੀ ਸਰੀਰਿਕ ਅਤੇ ਤੰਦਰਸਤੀ ਅਤੇ ਮੋਸਮ ਬਦਲਾਅ ਦੇ ਬੁੜੇ ਪ੍ਰਭਾਵ ਤੌ ਬਚਾਉਣ ਲਈ ਹਰਿਆ ਭਰਿਆ ਆਲਾ ਦੁਆਲਾ ਬਣਾਉਣ ਲਈ ਵੱਧ ਤੋ ਵੱਧ ਦਰੱਖਤ ਲਗਾਉੁਣਾ ਸਮੇਂ ਦੀ ਅਤਿ ਜ਼ਰੂਰੀ ਲੋੜ ਹੈ ਸਿਰਫ ਰੱੁਖ ਲਗਾਉਣ ਤੱਕ ਨਾ ਸੀਮਿਤ ਰਹਿ ਕੇ ਲੋਕਾਂ ਨੂੰ ਵੱਧ ਤੋ ਵੱਧ ਰੁੱਖ ਲਗਾਉਣ, ਸਾਂਭ- ਸੰਭਾਲ ਅਤੇ ਬੇ ਕਿਰਕੀ ਕਟਾਈ ਰੋਕਣ ਲਈ ਜਾਗਰੂਕ ਹੋਣਾ ਬਹੁਤ ਜਰੂਰੀ ਹੈ।
ਸਰਪੰਚ ਹਰਪ੍ਰੀਤ ਸਿੰਘ ਤੂਰਬੰਜਾਰਾ ਨੇ ਦੱਸਿਆ ਕਿ ਸੁੱਧ ਵਾਤਾਵਰਨ ਅਤੇ ਆਲਾ ਦੁਆਲਾ ਹਰਿਆ ਭਰਿਆ ਬਣਾਉਣ ਦੇ ਮਹੱਤਤ ਨਾਲ ਪਿੰਡ ਵਾਸੀਆ ਦੇ ਸਹਿਯੋਗ ਨਾਲ ਰੱੁਖ ਲਗਾਏ ਜਾ ਰਹੇ ਹਨ ਪੰਚਾਇਤ ਵੱਲੋ ਸਾਂਭ ਸੰਭਾਲ ਕੀਤੀ ਜਾਂਦੀ ਹੈ ।ਕੈਪਟਨ ਗੁਲਾਬ ਸਿੰਘ ਜੀਓਜੀ ਇੰਚਾਰਜ ਦਿੜਬਾ ਨੇ ਹੋਰ ਰੱੁਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਅਪੀਲ ਕੀਤੀ ਉਨ੍ਹਾਂ ਕਿਹਾ ਪਿਛਲੇ ਸਾਲ ਵੀ ਦਰੱਖਤ ਲਗਾਏ ਗਏ ਸਨ ਜੋ ਕਿ ਕਾਫੀ ਵਧੀਆ ਚੱਲ ਰਹੇ ਹਨ

Comments