ਪਾਣੀ ਅਤੇ ਰਸਤੇ ਦੇ ਬਿਨਾਂ ਪ੍ਰਬੰਧ ਵਾਲੀ ਜਮੀਨ ਮਜ਼ਦੂਰਾਂ ਨੂੰ ਦੇਣ ਕਾਰਨ ਮਜ਼ਦੂਰ ਭਾਈਚਾਰੇ ਅੰਦਰ ਰੋਸ

ਪਿੰਡ ਖਨਾਲ ਖੁਰਦ ਅੰਦਰ ਪਿੱਛਲੇ ਸਾਲ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਰਿਜ਼ਰਵ ਕੋਟੇ ਦੀ ਜ਼ਮੀਨ ਪ੍ਰਾਪਤ ਕਰਨ ਦੇ ਲਈ ਤਿੱਖਾ ਸੰਘਰਸ਼ ਕੀਤਾ ਗਿਆ ਸੀ। ਪਰ ਮਜ਼ਦੂਰਾਂ ਨੂੰ ਬਿਨਾਂ ਪਾਣੀ ਅਤੇ ਰਸਤੇ ਦੇ ਪ੍ਰਬੰਧ ਵਾਲੀ ਜ਼ਮੀਨ ਰਿਜ਼ਰਵ ਕਰਨ ਕਰਕੇ ਜ਼ਮੀਨ ਖਾਲੀ ਰਹੀ। ਮਜ਼ਦੂਰ ਭਾਈਚਾਰੇ ਵੱਲੋਂ ਪਾਣੀ ਅਤੇ ਰਸਤੇ ਵਾਲੀ ਜ਼ਮੀਨ ਪ੍ਰਾਪਤ ਕਰਨ ਲਈ ਲਗਾਤਾਰ ਸੰਘਰਸ਼ ਕੀਤਾ ਗਿਆ। ਇਸ ਸਾਲ ਵੀ ਮਜ਼ਦੂਰਾਂ ਵੱਲੋਂ ਰਿਜ਼ਰਵ ਕੋਟੇ ਦੀ ਜ਼ਮੀਨ ਪ੍ਰਾਪਤ ਕਰਨ ਲਈ ਲਗਾਤਾਰ ਸੰਘਰਸ਼ ਜਾਰੀ ਹੈ  ਬੋਲੀਆਂ ਵੀ ਤਿੰਨ ਚਾਰ ਹੋ ਚੁੱਕੀਆਂ ਹਨ ਕੁਝ ਦਿਨ ਪਹਿਲਾਂ ਵੀ ਡੀ ਪੀ ਉ (ਦਿੜ੍ਹਬਾ), ਪੰਚਾਇਤ ਅਤੇ ਮਜ਼ਦੂਰ ਭਾਈਚਾਰੇ ਨੇ ਸਰਬ ਸੰਮਤੀ ਨਾਲ ਇਹ ਲਿਖਤੀ ਫੈਸਲਾ ਕੀਤਾ ਕਿ ਇਸ ਸਾਲ ਮਜ਼ਦੂਰ ਭਾਈਚਾਰੇ ਨੂੰ ਪਿੰਡ ਦੇ ਕੋਲ ਪਾਣੀ ਅਤੇ ਰਸਤੇ ਦੇ ਪ੍ਰਬੰਧ ਵਾਲੀ ਜ਼ਮੀਨ ਦਿੱਤੀ ਜਾਵੇਗੀ ਅਤੇ ਅਗਲੇ ਸਾਲ ਜਿਥੇ ਪਾਣੀ ਅਤੇ ਰਸਤੇ ਦਾ ਪ੍ਰਬੰਧ ਨਹੀਂ ਉਸ ਜ਼ਮੀਨ ਅੰਦਰ ਪਾਣੀ ਅਤੇ ਰਸਤੇ ਦਾ ਪ੍ਰਬੰਧ ਕਰਕੇ ਉਹ ਜ਼ਮੀਨ ਦਿੱਤੀ ਜਾਵੇਗੀ । ਪਰ ਹੁਣ ਇਸ ਲਿਖਤੀ ਫੈਸਲੇ ਤੋਂ ਮੁੱਕਰਿਆ ਜਾ ਰਿਹਾ ਹੈ  ਇਸ ਮਸਲੇ ਦੇ ਸਬੰਧ ਚ ਅੱਜ ਵੀ ਡੀ ਪੀ ਉ ਦਿੜ੍ਹਬਾ ਨੂੰ ਡੈਪੂਟੇਸ਼ਨ ਮਿਲਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕੇ ਜ਼ਮੀਨ ਸਬੰਧੀ ਸਾਡਾ ਇਹੋ ਹੀ ਫੈਸਲਾ ਹੈ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਅਤੇ ਜ਼ਿਲਾ ਆਗੂ ਲਾਲ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਨੂੰ ਜਾਣਬੁੱਝ ਕੇ ਬਿਨਾਂ ਪਾਣੀ ਅਤੇ ਰਸਤੇ ਵਾਲੀ ਜ਼ਮੀਨ ਦਿੱਤੀ ਜਾ ਰਹੀ ਹੈ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਥੇਬੰਦੀ ਵੱਲੋਂ ਇਸ ਮਾਮਲੇ ਤੇ ਲਾਮਬੰਦੀ ਕੀਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਮਸਲੇ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਮਜ਼ਦੂਰ ਪਾਣੀ ਅਤੇ ਰਸਤੇ ਦੇ ਪ੍ਰਬੰਧ ਵਾਲੀ ਜ਼ਮੀਨ ਪ੍ਰਾਪਤ ਕਰਕੇ ਹੀ ਰਹਿਣਗੇ। ਪਿਛਲੇ ਸਾਲ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਡੰਮੀ ਬੋਲੀ ਕਰਵਾਈ ਗਈ ਸੀ ਪਰ ਮਜ਼ਦੂਰ ਭਾਈਚਾਰੇ ਦੇ ਸੰਘਰਸ਼ ਸਦਕਾ ਉਹ ਬੋਲੀ ਕੈਸਲ ਕਰਵਾਈ ਗਈ ਸੀ। ਇਸ ਮੌਕੇ ਨਿੱਕਾ ਸਿੰਘ, ਚਰਨ ਸਿੰਘ, ਪਾਲੀ ਸਿੰਘ ਸ਼ਾਮਲ ਸਨ।

Comments