ਡੀਜ਼ਲ, ਪੈਟਰੌਲ, ਰਸੋਈ ਗੈਸ ਦੀਆ ਕੀਮਤਾ ਵਿੱਚ ਮਹਿੰਗਾਈ ਵਧਾ ਕੇ ਆਮ ਜਨਤਾ ਦਾ ਲੱਕ ਤੋੜ ਦਿੱਤਾ :- ਜਗਦੇਵ ਗਾਗਾ

ਦਿੜਬਾ ਮੰਡੀ :- (ਗਰਗ) :- ਕਾਂਗਰਸ ਪਾਰਟੀ ਦੀਆ ਨੀਤੀਆਂ ਤੇ ਬੂਥ ਲੇਵਲ ਤੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਆਲ ਇੰਡੀਆ ਯੂਥ ਕਾਂਗਰਸ ਦੇ ਇੰਚਾਰਜ ਸੀ੍ ਕਿ੍ਸ਼ਨਾ ਜੀ,ਆਲ ਇੰਡੀਆ ਯੂਥ ਕਾਂਗਰਸ ਪ੍ਧਾਨ ਸੀ੍ ਨਿਵਾਸ ਜੀ ਦੇ ਹੁਕਮਾਂ ਤਹਿਤ ਪੰਜਾਬ ਯੂਥ ਕਾਂਗਰਸ ਪ੍ਧਾਨ ਬਰਿੰਦਰ ਢਿੱਲੋ  ਦੇ ਦਿਸ਼ਾ ਨਿਰਦਸ਼ਾ ਤਹਿਤ ਅੱਜ ਸੰਗਰੂਰ ਜਿਲਾ ਯੂਥ ਕਾਂਗਰਸ ਦੀ ਮੀਟਿੰਗ ਹਲਕਾ ਦਿੜਬਾ ਵਿਖ਼ੇ ਸੈਕਟਰੀ ਆਲ ਇੰਡੀਆ ਯੂਥ ਕਾਂਗਰਸ ਇੰਚਾਰਜ ਹਿਮਾਚਲ ਪ੍ਦੇਸ਼ ਜਗਦੇਵ ਗਾਗਾ,ਤੇ ਜਿਲਾ ਪ੍ਧਾਨ ਗੋਬਿੰਦਰ ਖਘੁੰੜਾ ਜੀ ਦੀ ਅਗਵਾਈ ਹੇਠ ਸਥਾਨਕ ਧਰਮਸ਼ਾਲਾ ਗੀਤਾ ਭਵਨ ਦਿੜਬਾ ਵਿਖ਼ੇ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਬੰਟੀ ਸ਼ੇਲਕੇ ਜੀ ਤੇ ਸਹਿ ਇੰਚਾਰਜ਼ ਮੁਕੇਸ ਕੁਮਾਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ।ਵਿਧਾਨ ਸਭਾ ਹਲਕਾ ਦਿੜਬਾ ਦੇ ਯੂਥ ਕਾਂਗਰਸੀ ਵਰਕਰਾਂ/ ਜਿਲਾ ਯੂਥ ਕਾਂਗਰਸ ਦੇ ਅਹੁੱਦੇਦਾਰਾ ਨੂੰ ਸੰਬੋਧੰਨ ਕਰਦਿਆ ਬੰਟੀ ਸ਼ੇਲਕੇ ਤੇ ਮੁਕੇਸ ਕੁਮਾਰ ਨੇ 2022 ਮਿਸ਼ਨ ਦੀ ਪਾ੍ਪਤੀ ਲਈ ਨੌਜਵਾਨਾਂ ਨੂੰ ਲਾਮਬੰਦ ਕੀਤਾ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਯੂਥ ਕਾਂਗਰਸ ਦੇ ਵਰਕਰ ਕਮਰ ਕਸ ਲਓ ਤੇ ਕਾਂਗਰਸ ਪਾਰਟੀ ਦੀਆ ਨੀਤੀਆਂ ਬਾਰੇ ਚਾਨਣਾ ਪਾਉਣ।ਬੰਟੀ ਸ਼ੇਲਕੇ ਜੀ ਨੇ ਪਿੰਡ ਪੱਧਰ ਤੇ ਬਲਾਕ ਪੱਧਰ ਦੀਆਂ ਕਮੇਟੀਆ ਦਾ ਜਲਦੀ ਗਠਨ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ। ਜਗਦੇਵ ਗਾਗਾ ਨੇ ਅਪਣੇ ਸੰਬੋਧੰਨ ਦੌਰਾਨ ਦੋਵਾਂ ਇੰਚਾਰਜ ਸਾਹਿਬਾਨਾਂ ਨੂੰ ਜੀ ਆਇਆ ਆਖ਼ਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕ ਭਲਾਈ ਦੇ ਕੰਮ ਕੀਤੇ ਹਨ। ਬਹੁਤ ਸਾਰੇ ਕਿਸਾਨਾਂ ਦੇ ਕਰਜੇ ਮਾਫ ਕੀਤੇ ਜਾ ਰਹੇ ਹਨ ਤੇ ਬੇਰੁਜਗਾਰੀ ਖਤਮ ਕਰਨ ਲਈ ਨੌਜਵਾਨਾਂ ਨੂੰ ਸਰਕਾਰੀ ਤੇ ਪਾ੍ਈਵੇਟ ਸੈਕਟਰ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਨੌਜਵਾਨਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆ ਜਾ ਰਹੀਆ ਹਨ।ਉਹਨਾਂ ਅਪਣੇ ਸੰਬੋਧੰਨ ਦੌਰਾਨ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਹਰ ਰੋਜ ਡੀਜ਼ਲ, ਪੈਟਰੌਲ, ਰਸੋਈ ਗੈਸ ਦੀਆ ਕੀਮਤਾ ਵਿੱਚ ਮਹਿੰਗਾਈ ਵਧਾ ਕੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ।ਮੀਟਿੰਗ ਦੌਰਾਨ ਹਲਕਾ ਦਿੜਬਾ ਦੇ ਪਿੰਡ ਰੱਤਾ ਖੇੜਾ ਨਾਲ ਸੰਬੰਧਿਤ ਭਾਰਤੀ ਫੋਜ ਦੇ ਨੌਜਵਾਨ ਮਨਿੰਦਰ ਸਿੰਘ ਜੋ ਕਿ 15 ਜੂਨ ਨੂੰ ਚਾਇਨਾ ਸੈਨਾ ਨਾਲ ਹੋਈ ਝੜਪ ਵਿੱਚ ਸ਼ਾਮਲ ਸੀ ਅਤੇ ਹੁਣ ਤੰਦਰੁਸਤ ਹੋ ਕੇ ਅਪਣੇ ਘਰ ਆ ਗਿਆ ਹੈ ਨੂੰ ਯੂਥ ਕਾਂਗਰਸ ਦਿੜਬਾ ਵੱਲੋ ਸਨਮਾਨਿਤ ਕੀਤਾ ਗਿਆ। ਮੀਟਿੰਗ ਦੇ ਆਖ਼ਰ ਵਿੱਚ ਜਿਲਾ ਯੂਥ ਕਾਂਗਰਸ ਸੰਗਰੂਰ ਦੇ ਇੰਚਾਰਜ ਦੀਪ ਟਿਵਾਣਾ ਤੇ ਹਲਕਾ ਦਿੜਬਾ ਯੂਥ ਕਾਂਗਰਸ ਦੇ ਉੱਪ ਪ੍ਧਾਨ ਗੁਰਸੇਵਕ ਰਟੌਲਾਂ ਨੇ ਸਭ ਦਾ ਧੰਨਵਾਦ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਡਟਵਾ ਪਹਿਰਾ ਦਿੱਤਾ ਜਾਵੇਗਾ ਤੇ ਨੌਜਵਾਨਾਂ ਨੂੰ ਵੱਧ ਤੋ ਵੱਧ ਕਾਂਗਰਸ ਪਾਰਟੀ ਨਾਲ ਜੋੜਿਆ ਜਾਵੇਗਾ। ਇਸ ਮੌਕੇ ਦੀਪ ਟੀਵਾਣਾ ਇੰਚਾਰਜ ਜਿਲਾ ਸੰਗਰੂਰ,ਦਵਿੰਦਰ ਛਾਜਲੀ ਸੈਕਟਰੀ ਪੰਜਾਬ ਯੂਥ ਕਾਂਗਰਸ,ਪੁਸ਼ਪਿੰਦਰ ਗੁਰੂ,ਗੋਬਿੰਦਰ ਖਘੂੰੜਾ ਜਿਲਾ ਪ੍ਧਾਨ ਸੰਗਰੂਰ,ਨਰਪਤ ਵਾਲੀਆ,ਗੁਰਸੇਵਕ ਰਟੌਲ ਉੱਪ ਪ੍ਧਾਨ ਦਿੜਬਾ,ਸਤਗੁਰ ਸਿੰਘ ਤੇ ਰਾਜਵੀਰ ਸਿੰਘ(ਦੋਵੇ ਜਿਲਾ ਪੀ੍ਸ਼ਦ ਮੈਂਬਰ) ਗੁਰਧਿਆਨ ਸਿੰਘ ਜਨਾਲ,ਪਰਮਜੀਤ ਸਿੰਘ ਮੌੜਾ,ਗੁਰਪੀ੍ਤ ਸਿੰਘ ਖੇਤਲਾ,ਲਾਡੀ ਖਨਾਲ,ਸਤਨਾਮ ਸਿੰਘ,ਜੀਤਾ ਭੁੱਲਰ ਡਸਕਾ,(ਸਾਰੇ ਹੀ ਬਲਾਕ ਸੰਮਤੀ ਮੈਂਬਰ) ਪ੍ਰੀਤਪਾਲ ਸਿੰਘ ਸਰਪੰਚ ਜਨਾਲ, ਲਵਪੀ੍ਤ ਸੰਧੂ, ਵਿੱਕੀ ਧੀਮਾਨ ਯੂਥ ਆਗੂ,ਨਿਰਮਲ ਦੁੱਲਟ,ਰਾਮ ਉੱਭਿਆ,ਹਰਜਿੰਦਰ ਮਹਿਲਾਂ, ਹਰਜੀਤ ਮਹਿਲਾ,ਬੀਰਾ ਨੀਲੋਵਾਲ, ਬੂਟਾ ਫਲੇੜਾ, ਗੁਰਸੇਵਕ ਡਸਕਾ, ਜੀਤਾ ਡਸਕਾ,ਲੱਕੀ ਛਾਜਲੀ,ਗੁਰਪੀ੍ਤ ਰੋਗਲਾ,ਭੁਪਿੰਦਰ ਪੰਚ ਗਾਗਾ,ਲੱਕੀ ਛਾਜਲੀ,ਬੂਟਾ ਹਰਿਆਊ,ਪੰਚ ਸਰਪੰਚ ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

Comments