ਆਲ ਇੰਡੀਆ ਯੂਥ ਕਾਂਗਰਸ ਵੱਲੋ ਤੇਲ ਦੀਆ ਕੀਮਤਾਂ ਨੂੰ ਲੈ ਕੇ ਰੋਸ ਪ੍ਰਦਰਸਨ

ਆਲ ਇੰਡੀਆ ਯੂਥ ਕਾਂਗਰਸ ਦੇ ਦਿਸ਼ਾ ਨਿਰਦੇਸ਼ਾ ਤਹਿਤ ਯੂਥ ਕਾਂਗਰਸੀ ਵਰਕਰਾਂ ਵੱਲੋ ਕੇਂਦਰ ਸਰਕਾਰ ਵੱਲੋ ਹਰ ਰੋਜ ਵਧਾਈਆ ਜਾ ਰਹੀਆਂ ਡੀਜ਼ਲ/ ਪੈਟਰੌਲ ਕੀਮਤਾਂ ਨੂੰ ਲੈ ਕੇ ਅਨੌਖੇ ਢੰਗ ਨਾਲ ਪਟਰੌਲ ਪੰਪ ਦੇ ਅੱਗੇ ਖੜੇ ਹੋ ਕੇ ਨਾਅਰੇਬਾਜ਼ੀ ਕਰਕੇ ਅਤੇ ਪੈਦਲ ਰੋਸ ਮਾਰਚ ਕਰਕੇ ਹਲਕਾ ਦਿੜਬਾ ਦੇ ਬਲਾਕ -2 ਛਾਜਲੀ ਵਿਖ਼ੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਜਗਦੇਵ ਗਾਗਾ ਸੈਕਟਰੀ ਆਲ ਇੰਡੀਆ ਯੂਥ ਕਾਂਗਰਸ ਤੇ ਦਵਿੰਦਰ ਛਾਜਲੀ ਦੀ ਅਗਵਾਈ ਹੇਠ ਰੋਸ ਪ੍ਦਰਸਨ ਕੀਤਾ ਗਿਆ। ਸਥਾਨਕ ਪੁਲਿਸ ਸਟੇਸ਼ਨ ਤੇ ਪੈਟਰੌਲ ਪੰਪ ਵਿਖ਼ੇ ਕੀਤੇ ਗਏ ਰੋਸ਼ ਪ੍ਦਰਸ਼਼ਨ ਨੂੰ ਸੰਬੋਧੰਨ ਕਰਦਿਆ ਜਗਦੇਵ ਗਾਗਾ ਨੇ ਕਿਹਾ ਕਿ ਇੱਕ ਪਾਸੇ ਪੂਰਾ ਵਿਸ਼ਵ ਕਰੌਨਾ ਮਹਾਂਮਾਰੀ ਨਾਲ ਲੜ ਰਿਹਾ ਹੈ,ਪਰ ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਅੰਤਰਰਾਸ਼ਟਰੀ ਮਾਰਕਿਟ 'ਚ ਤੇਲ ਦੀਆਂ ਕੀਮਤਾ ਘੱਟ ਹੋਣ ਦੇ ਬਾਵਯੂਦ  ਰੌਜ਼ਾਨਾ ਡੀਜ਼ਲ/ ਪਟਰੌਲ ਦੇ ਭਾਅ ਵਧਾ ਰਹੀ ਹੈ,ਜਿਸ ਕਾਰਨ ਆਮ ਲੋਕਾ ਤੇ ਆਰਥਿਕ ਬੋਝ ਪੈ ਰਿਹਾ ਹੈ ਤੇ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ।ਉਨਾਂ ਕਿਹਾ ਕਿ ਤੇਲ ਦੀਆ ਕੀਮਤਾਂ ਵਧਣ ਨਾਲ ਟਰਾਂਸਪੋਰਟ ਅਤੇ ਰੋਜ ਦੀਆਂ ਖਾਣ ਪੀਣ ਵਾਲੀਆ ਦੀਆ ਚੀਜ਼ਾਂ ਤੇ ਵੀ ਮਹਿੰਗਾਈ ਦੀ ਮਾਰ ਪੈ ਰਹੀ ਹੈ।ਰੋਸ਼ ਮੁਜ਼ਹਾਰੇ ਨੂੰ ਸੰਬੋਧੰਨ ਕਰਦਿਆ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਯੂਥ ਕਾਂਗਰਸ ਲਗਾਤਾਰ ਸੰਘਰਸ਼ ਜਾਰੀ ਰੱਖ਼ੇਗੀ। ਇਸ ਮੌਕੇ ਦਵਿੰਦਰ ਛਾਜਲੀ ਸਕੱਤਰ ਪੰਜਾਬ ਯੂਥ ਕਾਂਗਰਸ,ਗੁਰਸੇਵਕ ਰਟੌਲਾ ਉੱਪ ਪ੍ਧਾਨ ਦਿੜਬਾ ਯੂਥ ਕਾਂਗਰਸ,ਸਤਗੁਰ ਸਿੰਘ ਜਿਲਾ ਪੀ੍ਸ਼ਦ ਮੈਂਬਰ,ਰੱਬਦਾਸ ਛਾਜਲੀ ਉੱਪ ਪ੍ਧਾਨ ਸੰਗਰੂਰ,ਪਰਮਜੀਤ ਸਿੰਘ ਮੌੜਾ,ਗੁਰਪੀ੍ਤ ਸਿੰਘ ਖੇਤਲਾ,ਲਾਡੀ ਖਨਾਲ,ਸਤਨਾਮ ਸਿੰਘ,ਜੀਤਾ ਭੁੱਲਰ ਡਸਕਾ,ਗੁਰਧਿਆਨ ਜਨਾਲ (ਸਾਰੇ ਹੀ ਬਲਾਕ ਸੰਮਤੀ ਮੈਂਬਰ)ਪੀ੍ਤਪਾਲ ਸਿੰਘ ਸਰਪੰਚ ਜਨਾਲ,ਲੱਖਾ ਸਰਪੰਚ ਗੰਢੂਆ,ਸਤਨਾਮ ਸਰਪੰਚ ਮੈਦੇਵਾਸ,ਸੋਨੀ ਸਰਪੰਚ ਛਾਜਲਾ,ਲਵਪੀ੍ਤ ਸੰਧੂ,ਵਿੱਕੀ ਧੀਮਾਨ,ਯੂਥ ਆਗੂ,ਨਿਰਮਲ ਦੁੱਲਟ,ਰਾਮ ਉੱਭਿਆ,ਹਰਜਿੰਦਰ ਮਹਿਲਾਂ,ਬੀਰਾ ਨੀਲੋਵਾਲ,ਬੂਟਾ ਫਲੇੜਾ,ਗੁਰਸੇਵਕ ਡਸਕਾ,ਜੀਤਾ ਡਸਕਾ,ਗੁਰਪੀ੍ਤ ਰੋਗਲਾ,ਭੁਪਿੰਦਰ ਪੰਚ ਗਾਗਾ,ਲੱਕੀ ਛਾਜਲੀ,ਬੂਟਾ ਹਰਿਆਊ,ਗੁਰਤੇਜ ਪੰਚ ਗੋਬਿੰਦਗੜ ਜੇਜੀਆ,ਪੰਚ ਸਰਪੰਚ ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

Comments