ਗੁਰੂਦੁਆਰਾ ਬਾਬਾ ਬੈਰਸੀਆਣਾ ਸਾਹਿਬ ਵਾਲੀ ਸੜਕ ਉਤੇ ਪ੍ਰੀਮਿਕਸ ਪਾਉੁਣੀ ਸ਼ੁਰੂ

ਕਾਂਗਰਸ ਦੇ ਸੂਬਾ ਆਗੂ ਸਤਨਾਮ ਸਿੰਘ ਸੱਤਾ ਦੇ ਕੀਤਾ ਉਦਘਾਟਨ
ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਸਤਨਾਮ ਸਿੰਘ ਸੱਤਾ ਨੇ ਕਿਹਾ ਕਿ ਦਿੜ•ਬਾ ਇਲਾਕੇ ਵਿੱਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਕੋਈ ਵੀ ਸੜਕ ਕੰਡਮ ਨਹੀਂ ਰਹਿਣ ਦਿੱਤੀ ਜਾਵੇਗੀ। ਦਿੜ•ਬਾ ਵਿਖੇ ਗੁਰੂਦੁਆਰਾ ਬਾਬਾ ਬੈਰਸੀਆਣਾ ਸਾਹਿਬ ਨੂੰ ਜਾਂਦੀ ਖਸਤਾ ਹਾਲਤ ਸੜਕ ਦੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਉਦਘਾਟਨ ਕਰਨ ਸਮੇਂ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸੀ। ਸੱਤਾ ਨੇ ਕਿਹਾ ਕਿ ਕੈਬਨਿ’ਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਰਹਿਨਮਈ ਹੇਠ ਦਿੜਬਾ ਸ਼ਹਿਰ ਅੰਦਰ ਸਾਰੀਆਂ ਖਸਤਾ ਹਾਲਤ ਸੜਕਾਂ ਦਾ ਮੁਰੰਮਤ ਸ਼ੁਰੂ ਕੀਤੀ ਗਈ ਹੈ। ਪਿੰਡ ਦਾ ਬਾਹਰਲੀ ਫਿਰਨੀ ਉਤੇ ਲਾਕ ਟਾਇਲ ਪਾਈ ਜਾ ਰਹੀ ਹੈ। ਗੁਰੂਦੁਆਰਾ ਬਾਬਾ ਬੈਰਸੀਆਣਾ ਸਾਹਿਬ ਦੀ ਸੜਕ ਦਾ ਪਿਛਲੇ ਕਈ ਸਾਲਾਂ ਤੋਂ ਹਾਲਤ ਖਸਤਾ ਸੀ। ਸੰਗਤ ਦੀ ਇਹ ਲੰਮੇ ਸਮੇਂ ਤੋਂ ਮੰਗ ਸੀ। ਉਸ ਸੜਕ ਉਤੇ ਪ੍ਰੀਮਿਕਸ ਪੈਣ ਨਾਲ ਲੋਕਾਂ ਨੇ ਵਿਜੈਇੰਦਰ ਸਿੰਗਲਾ ਅਤੇ ਸਤਨਾਮ ਸਿੰਘ ਸੱਤਾ ਦਾ ਧੰਨਵਾਦ ਕੀਤਾ ਹੈ। ਐਸਡੀਓ ਮੋਹਿਤ ਜਿੰਦਲ ਨੇ ਦੱਸਿਆ ਕਿ ਇਹ 18 ਫੁੱਟ ਚੌੜੀ ਸੜਕ ਦੀ ਲੰਬਾਈ ਕਰੀਬ ਦੋ ਕਿਲੋਮੀਟਰ ਹੈ ਇਹ ਇਲਾਕੇ ਦੀ ਪਹਿਲ ਦੇ ਅਧਾਰ ਉਤੇ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਸ਼ਹਿਰ ਵਿੱਚ ਹੋਰ ਵੀ ਕਈ ਸੜਕਾਂ ਦੀ ਮੁਰੰਮਤ ਦਾ ਕੰਮ ਚਲ ਰਿਹਾ ਹੈ। ਇਸ ਮੌਕੇ ਗੁਰੂਦੁਆਰਾ ਬਾਬਾ ਬੈਰਸੀਆਣਾ ਸਾਹਿਬ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ, ਜਗਦੀਪ ਸਿੰਘ, ਸਰਪੰਚ ਜਸਕਰਨ ਸਿੰਘ ਕੜਿਆਲ, ਰਾਮ ਸਿੰਘ ਕਾਕੂਵਾਲਾ, ਨਿੱਕਾ ਕੈਂਪਰ, ਜਗਸੀਰ ਜੱਗਾ, ਗੁਰਬੰਤ ਸਿੰਘ ਲਾਡੀ, ਲਾਲ ਸਿੰਘ, ਕੁਲਵੰਤ ਸਿੰਘ ਅਤੇ ਹੋਰ ਵਰਕਰ ਹਾਜਰ ਸਨ।



Comments