ਸੁਰਿੰਦਰ ਸ਼ਰਮਾਂ ਨਾਗਰਾ ਦੀ ਕਿਤਾਬ 'ਮਾਲਵੇ ਦੇ ਸਭਿਆਚਾਰ ਦੀ ਖੁਸ਼ਬੋਈ' ਲੋਕ ਅਰਪਣ ਕੀਤੀ


 ਮਾਲਵੇ ਦੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਪੁਸਤਕ ਸੁਰਿੰਦਰ ਸ਼ਰਮਾਂ ਨਾਗਰਾ ਵਲੋਂ ਲਿਖੀ "ਮਾਲਵੇ ਦੇ ਸਭਿਆਚਾਰ ਦੀ ਖੁਸ਼ਬੋਈ"
ਦਿੜ੍ਹਬਾ :- ਪਿੰਡ ਨਾਗਰਾ  ਬਾਬਾ ਸਿੱਧ ਘੁਮਾਣ ਸਥਾਨ ਵਿਖੇ ਖੁਸ਼ੀ ਖੁਸ਼ੀ ਲੋਕ ਅਰਪਣ ਕੀਤੀ ਗਈ।ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾਕਟਰ ਤੇਜਵੰਤ ਮਾਨ ਨੇ ਕੀਤੀ, ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਸਭਾ ਦੇ ਜਨ.ਸਕੱਤਰ ਪਵਨ ਹਰਚੰਦਪੁਰੀ,ਦਫ਼ਤਰ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ, ਸਾਹਿਤ ਸਭਾ ਧੂਰੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸ਼ਰਮਾਂ ਨਾਗਰਾ ਅਤੇ ਬਾਬਾ ਸਿੱਧ ਘੁਮਾਣ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਸ਼ਾਮਲ ਸਨ। ਕਰੋਨਾ ਮਹਾਂਮਾਰੀ ਕਾਰਨ ਸਮਾਜਿਕ ਦੂਰੀ ਦਾ ਖਿਆਲ ਰੱਖਦਿਆਂ ਕੀਤੇ ਗਏ ਸੰਖੇਪ ਸਮਾਗਮ ਸਮੇਂ ਪ੍ਰਧਾਨਗੀ ਮੰਡਲ ਸਮੇਤ ਨਾਗਰਾ ਪਿੰਡ ਦੇ ਮੁਹਤਬਰ ਬੰਦਿਆਂ ਵਲੋਂ ਕਿਤਾਬ ਲੋਕ ਅਰਪਣ ਕੀਤੀ ਗਈ।
ਇਸ ਉਪਰੰਤ ਡਾ ਤੇਜਵੰਤ ਮਾਨ ਅਤੇ ਪਵਨ ਹਰਚੰਦਪੁਰੀ ਵਲੋਂ ਕਿਤਾਬ ਦੀ ਜਾਣਕਾਰੀ ਤੇ ਮਹਾਨਤਾ ਵਾਰੇ ਦਸਦਿਆਂ ਕਿਹਾ ਕਿ ਨਾਗਰਾ ਪਿੰਡ ਦੇ ਇਤਿਹਾਸ ਵਿੱਚ ਹੀ ਸਮੁੱਚੇ ਮਾਲਵੇ ਦੀ ਵਿਰਾਸਤ ਅਤੇ ਸਭਿਆਚਾਰ ਸਮੋਇਆ ਹੋਇਆ ਹੈ ਜਿਸਦਾ ਵਰਨਣ ਨਾਗਰਾ ਜੀ ਨੇ ਇਸ ਕਿਤਾਬ ਵਿੱਚ ਕੀਤਾ ਹੋਇਆ ਹੈ। ਕਿਤਾਬ ਦੇਖਣ ਅਤੇ ਵਿਚਾਰ ਸੁਣਨ ਉਪਰੰਤ ਨਾਗਰਾ ਪਿੰਡ ਦੇ ਲੋਕਾਂ ਦੀ ਖੁਸ਼ੀ ਡੁਲ੍ਹ ਡੁਲ੍ਹ ਪੈ ਰਹੀ ਸੀ। ਬਾਬਾ ਸਿੱਧ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਅਤੇ ਡਾ ਸੁਖਦੇਵ ਸਿੰਘ ਠਾਣਾ ਨੇ ਪਿੰਡ ਵਲੋਂ ਸੁਰਿੰਦਰ ਸ਼ਰਮਾਂ ਨਾਗਰਾ ਦਾ ਕਿਤਾਬ ਲਿਖ਼ਣ ਲਈ  ਉਨ੍ਹਾਂ ਦਾ ਧੰਨਵਾਦ ਕੀਤਾ ਤੇ ਵਧਾਈ ਵੀ ਦਿੱਤੀ। ਇਸ ਉਪਰੰਤ ਸੁਰਿੰਦਰ ਸ਼ਰਮਾਂ ਨਾਗਰਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਰੂਹ ਸਦਾ ਮੇਰੇ ਪਿੰਡ ਗੇੜੇ ਕੱਢਦੀ ਰਹਿੰਦੀ ਹੈ ਬੇਸ਼ੱਕ ਅੱਜ ਕਲ੍ਹ ਮੈਂ ਧੂਰੀ ਵਿਖੇ ਰਹਿ ਰਿਹਾ ਹਾਂ ਪਰ ਮੈਨੂੰ ਸੁਪਨੇ  ਅੱਜ ਵੀ ਪਿੰਡ ਦੇ ਹੀ ਆਉਂਦੇ ਹਨ। ਮੈਂ ਇਹ ਕਿਤਾਬ ਲਿਖਕੇ ਆਪਣੇ ਪਿੰਡ ਦੀ ਮਿੱਟੀ ਤੇ ਸਭਿਆਚਾਰ ਨੂੰ ਸਜਦਾ ਕੀਤਾ ਹੈ।ਇਸ ਉਪਰੰਤ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਡਾ ਤੇਜਵੰਤ ਮਾਨ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ ਤੇ ਬੀਬੀ ਸਰਬਜੀਤ ਕੌਰ, ਕ੍ਰਿਸ਼ਨਾਨੰਦ ਮਹਾਂਤ, ਆਤਮਾ ਨੰਦ ਤੇ ਤੇ ਡਾ ਸੁਖਦੇਵ ਸਿੰਘ ਠਾਣਾ ਦਾ ਲੋਈਆਂ ਪਹਿਨਾਕੇ ਸਨਮਾਨ ਕੀਤਾ।ਨਗਰ ਦੇ ਪਤਵੰਤਿਆਂ ਨੇ  ਵਧੀਆ ਸਨਮਾਨ ਚਿੰਨ੍ਹ ਦੇ ਕੇ ਸੁਰਿੰਦਰ ਸ਼ਰਮਾਂ ਨਾਗਰਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਬਾਬਾ ਸਿੱਧ ਘੁਮਾਣ ਕਮੇਟੀ ਵਲੋਂ ਵੀ ਬਾਹਰੋਂ ਆਏ ਲੇਖਿਕਾਂ ਤੇ ਪਤਵੰਤਿਆਂ ਨੂੰ ਸਰੋਪੇ ਪਾਏ ਗਏ।ਇਸ ਤਰ੍ਹਾਂ ਨਾਗਰਾ ਵਿਖੇ ਕੀਤਾ ਗਿਆ ਸੰਖੇਪ ਸਮਾਗਮ ਯਾਦਗਾਰੀ ਤੇ ਇਤਿਹਾਸਕ ਹੋ ਨਿਬੜਿਆ।

Comments