ਅਜ਼ਾਦੀ ਦੀ ਪ੍ਰਾਪਤੀ ਲਈ ਦੇਸ਼ ਵਾਸੀਆਂ ਨੂੰ ਦੇਣੀਆਂ ਪਈਆਂ ਕੁਰਬਾਨੀਆਂ :- ਡਾ ਸਿੰਮਰਪ੍ਰੀਤ ਕੌਰ

 

ਕੋਰੋਨਾ ਮਹਾਂਮਾਰੀ ਤੋ ਬਚਾਅ ਲਈ ਮਾਸਕ ਅਤੇ ਸ਼ੋਸਲ ਡਿਸਟੈਂਸ ਜਰੂਰੀ

ਦਿੜਬਾ ਮੰਡੀ :- ੧੫ ਅਗਸਤ ੨੦੨੦ :- ੭੪ਵੇਂ ਆਜਾਦੀ ਦਿਹਾੜੇ ਮੌਕੇ ਦਿੜਬਾ ਵਿਖੇ ਸਬ-ਡਿਵੀਜਨ ਪੱਧਰੀ ਸਮਾਗਮ ਸਬ ਡਿਵੀਜ਼ਨ ਮੈਜਿਸਟ੍ਰੇਟ ਦਫਤਰ ਦਿੜਬਾ ਵਿਖੇ ਐਸ.ਡੀ.ਐਮ ਦਿੜ੍ਹਬਾ ਦੀ ਅਗਵਾਈ ਹੇਠ ਮਨਾਇਆ ਗਿਆ।ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਡਾ. ਸਿੰਮਰਪ੍ਰੀਤ ਕੌਰ ਪੀਸੀਐਸ ਐਸਡੀਐਮ ਦਿੜਬਾ ਵੱਲੋ ਅਦਾ ਕੀਤੀ ਗਈ।ਇਸ ਮੌਕੇ ਰਾਸ਼ਟਰੀ ਧੁੰਨ ਦੇ ਨਾਲ ਝੰਡੇ ਨੂੰ ਸਲਾਮੀ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਦਿੱਤੀ ਗਈ।ਡਾ. ਸਿੰਮਰਪ੍ਰੀਤ ਕੌਰ ਪੀਸੀਐਸ ਐਸ.ਡੀ.ਐਮ ਦਿੜ੍ਹਬਾ ਨੇ ਇਲਾਕਾ ਨਿਵਾਸਿਆ ਨੂੰ ਅਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਆਪਣੇ ਭਾਸ਼ਣ ਦੌਰਾਨ ਸੰਬੋਧਨ ਕਰਦਿਆ ਕਿਹਾ ਕਿ ਜਿਸ ਅਜ਼ਾਦੀ ਦਾ ਅਸੀਂ ਨਿੱਘ ਮਾਣ ਰਹੇ ਹਾਂ ਉਹ ਅਜਾਦੀ ਸਾਨੂੰ ਸਾਡੇ ਪੁਰਖਿਆ ਵਲੋਂ ਕੁਰਬਾਨੀਆਂ ਦੇਣ ਤੋਂ ਬਾਅਦ ਪ੍ਰਾਪਤ ਹੋਈ ਹੈ।ਉਨਾਂ ਨੇ ਕਿਹਾ ਕਿ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਦੇ ਹੋਏ ਕਿਹਾ ਕਿ ਸਰਕਾਰ ਵਲੋਂ ਹੋਰ ਵੀ ਲੋਕ ਭਲਾਈ ਸਕੀਮਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤਾ ਜਾ ਰਿਹਾ ਹੈ।ਕੋਰੋਨਾ ਮਹਾਂਮਾਰੀ ਤੋ ਬਚਾਅ ਲਈ ਮਾਸਕ ਅਤੇ ਸ਼ੋਸਲ ਡਿਸਟੈਸ਼ ਪਾਲਣਾ ਦੀ ਅਪੀਲ ਕੀਤੀ।ਇਲਾਕੇ ਦੇ ਸੁਤੰਤਰਤਾ ਸੈਲਾਨੀਆਂ ਦੇ ਪਰਿਵਾਰਾਂ ਨੂੰ ਐਸਡੀਐਮ ਦਿੜਬਾ ਵੱਲੋ ਘਰ ਘਰ ਜਾ ਕੇ ਸਨਮਾਨਿਤ ਕੀਤਾ ਗਿਆ।ਇਸ ਉਪਰੰਤ ਸਕੂਲ ਦੇ ਵਿਦਿਆਰਥੀ ਵੱਲੋਂ ਦੇਸ਼ ਪਿਆਰ ਦਾ ਗੀਤ ਪੇਸ਼ ਕੀਤਾ ਗਿਆ।ਇਸ ਮੌਕੇ ਸੁਖਨਿੰਦਰ ਸਿੰਘ ਡੀਐਸਪੀ ਦਿੜਬਾ, ਡਾ ਜਗਬੀਰ ਸਿੰਘਘ ਐਸਐਚਓ ਦਿੜ੍ਹਬਾ, ਗੁਰਬੰਸ ਸਿੰਘ ਨਾਇਬ ਤਹਿਸੀਲਦਾਰ, ਭੁਪਿੰਦਰ ਸਿੰਘ ਸੁਪਰਡੈਂਟ, ਰਣਜੀਤ ਸਿੰਘ ਸਟੈਨੋ, ਬਿੱਟੂ ਖਾਨ ਪ੍ਰਧਾਨ ਨਗਰ ਪੰਚਾਇਤ ਦਿੜਬਾ, ਇੰਸਪੈਕਟਰ ਪੰਕਜ ਗਰਗ, ਕੈਪਟਨ ਗੁਲਾਬ ਸਿੰਘ ਜੀਓਜੀ ਇੰਚਾਰਜ ਦਿੜ੍ਹਬਾ, ਰੀਡਰ ਯਾਦਵਿੰਦਰ ਸਿੰਘ, ਮਾਸਟਰ ਤਰਸੇਮ ਸਿੰਘ, ਸੂਭਮ ਗਰਗ ਬਲਾਕ ਇੰਚਾਰਜ ਨਹਿਰੂ ਯੂਵਾ ਕੇਂਦਰ ਸੰਗਰੂਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।


Comments