ਗੰਦਗੀ ਮੁਕਤ ਭਾਰਤ ਅਭਿਆਨ ਤਹਿਤ ਯੂਥ ਕਲੱਬਾਂ ਨਾਲ ਆਨਲਾਇਨ ਮੀਟਿੰਗ ਕੀਤੀ




ਦਿੜਬਾ ਮੰਡੀ :- ਨਹਿਰੂ ਯੂਵਾ ਕੇਂਦਰ ਸੰਗਰੂਰ ਦੇ ਜ਼ਿਲਾ ਯੂਥ ਕੋਆਡੀਨੇਟਰ ਅੰਜਲੀ ਚੋਧਰੀ ਦੇ ਦਿਸਾ ਨਿਰਦੇਸ ਹੇਠ ਬਲਾਕ ਦਿੜਬਾ ਦੇ ਇੰਚਾਰਜ ਸੂਭਮ ਗਰਗ ਦੀ ਅਗਵਾਈ ਹੇਠ ਗੰਦਗੀ ਮੁਕਤ ਭਾਰਤ ਅਭਿਆਨ ਤਹਿਤ ਯੂਥ ਕਲੱਲਜ਼ ਨਾਲ ਆਨਲਾਈਨ ਮੀਟਿੰਗ ਕੀਤੀ ਗਈ।ਆਨਲਾਈਨ ਮੀਟਿੰਗ ਦੌਰਾਨ ਸ੍ਰ ਹਰਬੰਸ ਸਿੰਘ ਸੀਡੀਪੀਓ ਸੁਨਾਮ-2, ਸਰਪੰਚ ਪ੍ਰਿਤਪਾਲ ਸਿੰਘ ਜਨਾਲ ਨੇ ਵਿਸੇਸ ਤੌਰ ‘ਤੇ ਭਾਗ ਲਿਆ। ਮੀਟਿੰਗ ਦੌਰਾਨ ਗੰਦਗੀ ਮੁਕਤ ਭਾਰਤ ਨੂੰ ਲੈ ਕੇ ਚਰਚਾ ਕੀਤੀ ਗਈ।ਜਾਣਕਾਰੀ ਦਿੰਦਿਆ ਨੇ ਬਲਾਕ ਦਿੜਬਾ ਦੇ ਇੰਚਾਰਜ ਸੂਭਮ ਗਰਗ ਦੱਸਿਆ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋ ਪਿਛਲੇ ਦਿਨੀ ਲਾਂਚ ਕੀਤੇ ਅਭਿਆਨ ਤਹਿਤ ਜਾਗਰੂਕ ਕਰਨ ਦੇ ਮਹੱਤਤ ਨਾਲ ਯੂਥ ਕਲੱਬਜ਼ ਮੈਂਬਰ ਨਾਲ ਵਿਚਾਰ ਵਟਾਦਰਾਂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦੇ ਸਾਫ ਸਫਾਈ ਅਤਿ ਜਰੂਰੀ ਹੈ ਅਤੇ ਨਾਲ ਹੀ ਡੇਂਗੂ, ਮਲੇਰੀਆ ਅਜਿਹੀ ਬੀਮਾਰੀਆ ਫੈਲਣ ਦਾ ਖਤਰਾ ਹੈ ।ਇਸ ਮੌਕੇ ਕਲੱਬ ਮੈਬਰਜ਼ ਨੇ ਵੀ ਗੰਦਗੀ ਮੁਕਤ ਭਾਰਤ ਅਭਿਆਨ ਦੀ ਸਲਾਘਾ ਕਰਦਿਆ ਨੋਜ਼ਵਾਨਾ ਨੂੰ ਸਾਫ ਸਫਾਈ ਅਤੇ ਆਲਾ ਦੁਆਲਾ ਸਾਫ ਰੱਖਣ ਦੀ ਅਪੀਲ ਕੀਤੀ।ਇਸ ਮੌਕੇ ਸੰਦੀਪ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ ਆਦਿ ਤੋ ਇਲਾਵਾ ਹੋਰ ਹਾਜ਼ਰ ਸਨ


 

Comments