ਖਾਲਸਾ ਅਕੈਡਮੀ ਵੱਲੋਂ ਖਡਿਆਲ ਵਿਖੇ ਆਰਮੀ ਮੈਡੀਕਲ ਕੈਂਪ ਲਗਾਇਆ ਗਿਆ

 

ਪਿੰਡ ਖਡਿਆਲ ਵਿਖੇ ਬਾਬਾ ਜੰਡਸਰ ਕਲੱਬ ਦੇ ਸਹਿਯੋਗ ਨਾਲ ਆਰਮੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਬਲਵੀਰ ਸਿੰਘ ਸਾਬਕਾ  ਫੌਜੀ ਨੇ ਦੱਸਿਆ ਕਿ ਓਨ੍ਹਾ ਦਾ ਸੁਪਨਾ ਸੀ ਕਿ  ਪਿੰਡ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਫੌਜ ਵਿਚ ਭਰਤੀ ਹੋਂਣ ਲਈ  ਉਤਸਾਹਿਤ ਕੀਤਾ ਜਾਵੇ ਤਾਂ ਕਿ ਓਹ ਗਲਤ ਸੰਗਤ ਤੋਂ ਬਚਕੇ ਆਪਣਾਂ ਰੁਜਗਾਰ ਪ੍ਰਾਪਤ ਕਰਨ ਅਤੇ ਆਪਣੇਂ ਮਾਪਿਆ ਦਾ ਸਹਾਰਾ ਬਣਨ ,ਪਿਛਲੇ ਮਹੀਨਿਆਂ ਤੋਂ ਓਨ੍ਹਾਂ  ਵੱਲੋਂ ਨੌਜਵਾਨਾਂ ਨੂੰ ਮੁਫਤ ਵਿਚ ਸਿਖਲਾਈ ਦਿੱਤੀ ਜਾ ਰਹੀ ਸੀ , ਓਨ੍ਹਾ ਵੱਲੋਂ ਬਾਬਾ ਜੰਡਸਰ ਕਲੱਬ ਦੇ ਸਹਿਯੋਗ ਨਾਲ ਆਰਮੀ ਮੈਡੀਕਲ ਕੈਂਪ ਦਾ ਪ੍ਰਬੰਧ ਕੀਤਾ ਗਿਆ ,ਜਿਸ ਵਿਚ ਦੂਰ ਨੇੜੇ ਦੇ ਪਿੰਡਾਂ ਸਹਿਰਾਂ ਤੋਂ ਤਕਰੀਬਨ ਡੇਢ ਸੌ  ਨੌਜਵਾਨ ਮੁੰਡੇ ਕੁੜੀਆਂ ਨੇ ਸਿਰਕਤ ਕੀਤੀ, ਇਸ ਕੈਂਪ  ਵਿਚ ਫੌਜ ਦਾ  ਮੈਡੀਕਲ ਪੇਪਰ ਪਾਸ ਕਰਨ ਲਈ ਡਾਕਟਰਾਂ ਦੀ ਟੀਮ ਦੁਆਰਾ ਨੌਜਵਾਨਾਂ ਦਾ ਚੈਕਅਪ ਕੀਤਾ ਅਤੇ ਪ੍ਰਹੇਜ ਦੱਸੇ ਗਏ,ਜਿਸ ਨਾਲ ਨੌਜਵਾਨ ਅਸਾਨੀ ਨਾਲ ਆਪਣਾਂ ਮੈਡੀਕਲ  ਟੈਸਟ ਪਾਸ ਕਰ ਸਕਣ। ਕੈਂਪ ਵਿਚ ਪਹੁੰਚੇ ਹਰਪਾਲ ਸਿੰਘ ਡਾਇਰੈਕਟਰ ਪੰਨਸੀਡ ਪੰਜਾਬ ਨੇ ਇਸ ਕੰਮ ਲਈ ਨੌਜਵਾਨਾਂ ਅਤੇ ਕਲੱਬ ਮੈਂਬਰਾ ਦਾ ਹੌਸਲਾ ਵਧਾਓਦਿਆਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ, ਓਨ੍ਹਾਂ ਕਿਹਾ ਕਿ ਹਰ ਪਿੰਡ ਵਿਚ ਇਹੋ ਜਿਹੀਆਂ ਅਕੈਡਮੀਆਂ ਅਤੇ ਲੋਕ ਭਲਾਈ ਕੰਮਾਂ ਵਿਚ ਨੌਜਵਾਨਾਂ ਨੂੰ ਅੱਗੇ ਆਓਣਾਂ ਚਾਹੀਦਾ ਹੈ,ਇਸ ਮੌਕੇ ਮੌਜੂਦ ਬਲਵੀਰ ਸਿੰਘ ਫੌਜੀ, ਸੰਦੀਪ ਸਿੰਘ ਕਲੱਬ ਪ੍ਰਧਾਨ, ਅਮਨਦੀਪ  ਸਿੰਘ,ਕੁਲਦੀਪ ਸਿੰਘ,ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਅਵਤਾਰ ਸਿੰਘ,ਗਗਨਦੀਪ ਸਿੰਘ,ਗੱਗੂ ਸਿੰਘ ਫੌਜੀ ,ਗੁਰਜੀਤ ਸਿੰਘ ਫੌਜੀ  ਆਦਿ ਤੋਂ ਇਲਾਵਾ ਦੂਰ ਨੇੜੇ ਪਿੰਡਾਂ ਦੇ ਨੌਜਵਾਨ ਮੌਜੂਦ ਸਨ।


Comments