ਸੂਬਾ ਸਕੱਤਰ ਸਤਨਾਮ ਸੱਤਾ ਤੇ ਯੂਥ ਕਾਂਗਰਸ ਦੇ ਕੌਮੀ ਸਕੱਤਰ ਜਗਦੇਵ ਗਾਗਾ ਨੇ ਜਰੂਰਮੰਦਾਂ ਨੂੰ ਰਾਸ਼ਨ ਵੰਡਿਆ



 

 


ਦਿੜਬਾ ਮੰਡੀ :- ਆਜ਼ਾਦੀ ਦਿਹਾੜੇ ਮੌਕੇ ਸੀਨੀਅਰ ਕਾਂਗਰਸੀ ਸੂਬਾ ਸਕੱਤਰ ਸਤਨਾਮ ਸੱਤਾ ਤੇ ਯੂਥ ਕਾਂਗਰਸ ਦੇ ਕੌਮੀ ਸਕੱਤਰ ਜਗਦੇਵ ਗਾਗਾ ਇੰਚਾਰਜ ਹਿਮਾਚਲ ਪ੍ਦੇਸ਼ ਦੀ ਅਗਵਾਈ ਹੇਠ ਦਿੜਬਾ ਵਿਖ਼ੇ 43 ਜਰੂਰਤਮੰਦ ਪਰਿਵਾਰਾ ਨੂੰ ਰਾਸ਼ਨ ਵੰਡ ਗਿਆ।ਇਸ ਮੌਕੇ ਸੂਬਾ ਸਕੱਤਰ ਸਤਨਾਮ ਸੱਤਾ ਅਤੇ ਜਗਦੇਵ ਗਾਗਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਗਰੀਬਾ, ਲੋੜਵੰਦਾ, ਕਿਸਾਨਾਂ, ਮਜਦੂਰਾ ਤੇ ਨੌਜਵਾਨਾਂ ਦੇ ਹਿੱਤਾ ਦੀ ਲੜਾਈ ਲੜਦੀ ਹੈ ਤੇ ਜਰੂਰਤਮੰਦ ਲੋਕਾ ਦੀ ਹਰ ਸਮੇਂ ਮਦਦ ਕਰਦੀ ਹੈ।ਉਹਨਾਂ ਕਿਹਾ ਕਿ 74ਵੇ ਆਜ਼ਾਦੀ ਦਿਵਸ ਮੌਕੇ ਹਲਕਾ ਦਿੜਬਾ ਵਿਖੇ ਜਰੂਰਮੰਦਾ ਨੂੰ ਰਾਸਨ ਵੰਡਿਆ ਗਿਆ।ਜਿੱਥੇ ਉਹ ਮੋਦੀ ਸਰਕਾਰ ਦੀਆ ਦਮਨਕਾਰੀ ਨੀਤੀਆਂ ਖਿਲਾਫ਼ ਲੜ ਰਹੇ ਹਨ ਉੱਥੇ ਹੀ ਲੋਕ ਭਲਾਈ ਦੇ ਕੰਮ ਜਿਵੇਂ ਕਿ ਕੇਰਲਾ ਵਿੱਚ ਪਿਛਲੇ ਸਮੇਂ ਹੜ ਦੌਰਾਨ  ਸੇਵਾ ਕੀਤੀ ਗਈ ਤੇ ਹੁਣ ਕਰੌਨਾਂ ਦੌਰਾਨ ਜਿਸ ਦਿਨ ਤੋ ਲਾਕ ਡਾਊਨ ਲੱਗਾ ਹੋਇਆ ਹੈ ਉਸ ਦਿਨ ਤੋ ਹੀ ਕਾਗਰਸ ਵੱਲੋ ਲੋਕਾ ਨੂੰ ਰਾਸ਼ਨ,ਦਵਾਈਆਂ ਤੇ ਜਰੂਰਤ ਦਾ ਸਮਾਨ ਮਹੁੱਇਆ ਕਰਵਾ ਰਹੇ ਹਨ ਤੇ ਅੱਜ ਕੱਲ ਬਿਹਾਰ ਤੇ ਆਸ਼ਮ ਵਿੱਚ ਜਿੱਥੇ ਹੜ ਕਾਰਨ ਲੋਕਾ ਨੂੰ ਜਰੂਰਤ ਦਾ ਸਮਾਨ ਨਹੀਂ ਮਿਲ ਰਿਹਾ ਉੱਥੇ ਸ੍ਰੀ ਨਿਵਾਸ਼ ਬੀ.ਵੀ. ਆਪਣੀ ਯੂਥ ਕਾਂਗਰਸ ਦੀ ਟੀਮ ਨੂੰ ਨਾਲ ਲੈ ਕੇ ਲੋਕਾ ਦੀ ਸੇਵਾ ਕਰ ਰਹੇ ਹਨ।ਇਸ ਮੌਕੇ ਬਸ਼ੀਰਾ ਬੇਗਮ ਜਿਲਾ ਸਕੱਤਰ ਮਹਿਲਾ ਕਾਂਗਰਸ, ਵਿੱਕੀ ਧੀਮਾਨ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।

 



Comments