*ਤਹਿਸੀਲ ਕੰਪਲੈਕਸ ਸੇਵਾ ਕੇਂਦਰ ਵਿੱਚ ਚੋਰੀ*

 



ਦਿੜਬਾ ਮੰਡੀ :- ਚੋਰਾਂ ਦੇ ਹੌੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਬੇ ਖੌਫ ਹੋ ਕੇ  ਸਰਕਾਰੀ ਦਫਤਰਾਂ ਵਿੱਖੇ ਵਰ ਚੋਰੀ ਦੀਆਂ ਘਟਣਾਵਾਂ ਨੂੰ ਅੰਜਾਚ ਦੇ ਦਿੰਦੇ ਹਨ।ਜਿਸ ਦੀ ਮਿਸਾਲ ਤਹਿਸੀਲ ਕੰਪਲੈਕਸ ਦਿੜਬਾ ਵਿੱਖੇ  ਰਾਤ ਨੂੰ ਚੋਰਾਂ ਨੇ ਸਰਵਿਸ ਸੈਂਟਰ ਵਿੱਖੇ ਚੋਰੀ ਦੀ ਘਟਣਾ ਤੋਂ ਮਿਲਦੀ ਹੈ। ਇ ਘਟਣਾ ਦੋਰਾਨ ਚੋਰਾਂ ਨੇ ਰਾਤ ਨੂੰ ਸਰਵਿਸ ਸੈਂਟਰ ਵਿੱਖੇ ਚੋਰੀ ਦੀ ਘਟਣਾ ਨੂੰ ਅੰਜਾਮ ਦੇਕੇ ਦੋ ਐਲ ਈ ਡੀ ਆਧਾਰ ਬਾਇਓਮੈਟ੍ਰਿਕ ਮਸ਼ੀਨ, ਵੈੱਬ ਕੈਮਰਾ ਅਤੇ 21 ਹਜ਼ਾਰ ਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ । ਪੁਲਿਸ ਵੱਲੋਂ ਵਾਰਦਾਤ  ਵਾਲੀ ਜਗਾ ਤੇ ਪਹੁੰਚਕੇ  ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।ਤਹਿਸੀਲ ਕੰਪਲੈਕਸ ਦੀ ਚਾਰਦੀਵਾਰੀ ਨਾਂ ਹੋਣ ਅਤੇ ਕੋਰੋਨਾ ਮਹਾਂਮਰੀ ਦੇ ਕਾਰਨ ਕਰਫਿਊ ਵੀ ਲੱਗੇ ਹੋਣ ਕਰਕੇ ਚੋਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤੀ ਗਈ ਹੈ।ਪੁਲਿਸ ਮਾਮਲੇ ਦੀ ਪੁਰੀ ਬਰੀਕੀ ਨਾਲ ਜਾਂਚ ਕਰ ਰਹੀ ਹੈ । ਸੇਵਾ ਕੇਦਰ ਦੇ ਮੁਲਾਜ਼ਮ ਗੁਰਭੇਜ ਸਿੰਘ ਨੇ ਦਸਿਆ ਕਿ ਸਵੇਰੇ ਵੇਲੇ ਸੇਵਾ ਕੇਂਦਰ ਦਾ ਗੇਟ ਖੁੱਲਾ ਸੀ । ਜਦੋਂ ਉਸ ਨੇ  ਅੰਦਰ ਜਾ ਕੇ ਵੇਖਿਆ ਗਿਆ ਤਾਂ ਉਥੇ ਦੋ ਐਲਈਡੀ ਵੈਬ ਕੈਮਰਾ, ਆਧਾਰ ਬਾਇਓਮੈਟ੍ਰਿਕ ਮਸ਼ੀਨ, ਆਧਾਰ ਮਸ਼ੀਨ ਅਤੇ 21 ਹਜ਼ਾਰ ਦੇ ਕਰੀਬ ਨਕਦ ਰਾਸ਼ੀ ਗਾਇਬ ਸੀ।ਤਹਿਸੀਲ ਕੰਪਲੈਕਸ ਵਿੱਖੇ ਲੋਕਾਂ ਦੇ ਦੱਸਣ ਅਅਨੂਸਾਰ  ਤਹਿਸੀਲ ਕੰਪਲੈਕਸ ਵਿੱਖੇ ਦਿਨ ਦੇ ਦੌਰਾਨ ਇੱਕ ਸੁਰੱਖਿਆ ਗਾਰਡ ਹੁੰਦਾ ਹੈ ਪ੍ਰੰਤੂ ਰਾਤ ਨੂੰ ਕਥਿੱਤ ਤੌਰ ਤੇ ਕੋਈ ਨਹੀਂ ਹੁੰਦਾ।ਗੁਰਦੇਵ ਸਿੰਘ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਸੇਵਾ ਕੇਂਦਰ ਵਿੱਖੇ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ । ਪੂਲੀਸ ਵੱਲੋਂ ਇਸ ਮਾਮਲੇ ਦੀ ਪੁਰੀ ਬਰੀਕੀ ਨਾਲ ਸੀ ਸੀ ਟੀਵੀ ਕੈਮਰਿਆਂ ਦੇ ਜ਼ਰੀਏ ਜਾਂਚ ਕੀਤੀ ਰਹੀ ਹੈ ।



Comments