ਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਸਰਕਾਰ ਕੋਲ ਕੋਈ ਵਿਉਂਤਬੰਦੀ ਨਹੀਂ :- ਹਰਪਾਲ ਚੀਮਾ

 


ਦਿੜਬਾ :- ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਉਤੇ ਫੇਲ ਹੋ ਚੁੱਕੀ ਹੈ। ਕੋਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਸਰਕਾਰ ਕੋਲ ਕੋਈ ਵਿਉਂਤਬੰਦੀ ਨਹੀਂ ਹੈ। ਲੋਕਾਂ ਵਿੱਚ ਫੈਲ ਚੁੱਕੀ ਇਸ ਬਿਮਾਰੀ ਨੂੰ ਰੋਕਣ ਲਈ ਸਰਕਾਰ ਦੇ ਸਿਹਤ ਵਿਭਾਗ ਯੋਗ ਪ੍ਰਬੰਧ ਨਾਲ ਹੋਣ ਕਰਕੇ ਨਾਕਾਮ ਹੋ ਚੁੱਕਾ ਹੈ। ਉਹ ਦਿੜਬਾ ਵਿਖੇ ਗੁਰੂਦੁਆਰਾ ਬਾਬਾ ਬੈਰਸੀਆਣਾ ਸਾਹਿਬ ਦੇ ਨਵੇਂ ਉਸਾਰੇ ਗਏ ਦਰਬਾਰ ਸਾਹਿਬ ਦੇ ਪਹਿਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਖੰਡ ਦੇ ਭੋਗ ਸਮੇ ਪਹੁੰਚੇ ਸੀ। ਉਨਾਂ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਨਵੇਂ ਦਰਬਾਰ ਸਾਹਿਬ ਦਾ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਲੋਕਾਂ ਦਾ ਆਸਥਾ ਦੇ ਨਾਲ ਕੋਰੋਨਾ ਮਹਾਂਮਾਰੀ ਦੇ ਖਿਆਲ ਵੀ ਰੱਖਿਆ ਜਾਵੇ। ਖੇਤੀ ਸਬੰਧੀ ਪਾਸ ਕੀਤੇ ਗਏ ਆਰਡੀਨੈਂਸਾਂ ਬਾਰੇ ਚੀਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਇਹ ਫੈਸਲਾ ਲੋਕ ਮਾਰੂ ਫੈਸਲਾ ਹੈ ਇਸ ਨਾਲ ਪੰਜਾਬ ਦਾ ਹਰ ਵਰਗ ਪ੍ਰਭਾਵਿਤ ਹੋਵੇਗਾ ਇਸ ਲਈ ਪੰਜਾਬ ਦੀ ਸਿਰਮੌਰ ਪਾਰਟੀ ਅਖਵਾਉਣ ਵਾਲੀ ਅਕਾਲੀ ਦਲ ਪਾਰਟੀ ਇਸ ਦਾ ਬਰਾਬਰ ਦੀ ਜਿਮੇਵਾਰ ਹੈ। ਬਿਜਲੀ ਬਿਲ 2020 ਸੂਬਿਆ ਦੇ ਸੰਘੀ ਢਾਂਚੇ ਉਤੇ ਹਮਲਾ ਹੈ। ਪੰਜਾਬ ਸਰਕਾਰ ਵਲੋਂ ਇੱਕ ਦਿਨ ਦਾ ਰੱਖਿਆ ਗਿਆ ਵਿਧਾਨ ਸਭਾ ਦਾ ਇਜ਼ਲਾਸ ਲੋਕਾਂ ਨਾਲ ਮਜਾਕ ਹੈ। ਲੋਕਾਂ ਦੇ ਮਸਲੇ ਵਿਚਾਰ ਲਈ ਘੱਟੋ ਘੱਟ 15 ਦਿਨ ਦਾ ਇਜਲਾਸ ਹੋਣਾ ਜਰੂਰੀ ਹੈ। ਨਸ਼ੇ ਦੇ ਖਾਤਮੇ ਸਬੰਧੀ ਚੀਮਾ ਨੇ ਕਿਹਾ ਕਿ ਸਰਕਾਰ ਚਾਰ ਮਹੀਨਿਆਂ ਵਿੱਚ ਨਸ਼ਾ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਚਾਰ ਸਾਲਾਂ ਵਿੱਚ ਵੀ ਨਸ਼ੇ ਨੂੰ ਖਤਮ ਕਰਨਾ ਇੱਕ ਪਾਸੇ ਇਸ ਦਾ ਵਧ ਰਹੀ ਰਫਤਾਰ ਨੂੰ ਵੀ ਘਟਾ ਨਹੀਂ ਸਕੀ। ਸਰਕਾਰ ਨੂੰ ਲੋਕਾਂ ਦਾ ਕਚਿਹਰੀ ਵਿੱਚ ਕੀਤੇ ਵਾਅਦਿਆ ਦਾ ਜਵਾਬ ਦੇਣਾ ਹੋਵੇਗਾ। ਉਸ ਨੇ ਦਰਬਾਰ ਸਾਹਿਬ ਲਈ ਸੇਵਾ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਾਬਾ ਬੈਰਸੀਆਣਾ ਸਾਹਿਬ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ, ਰਾਜ ਕੁਮਾਰ ਗਰਗ, ਸੁਖਵਿੰਦਰ ਭਿੰਦਾ, ਮਨਿੰਦਰ ਸਿੰਘ, ਗੁਰਜਿੰਦਰ ਸਿੰਘ ਕਾਕਾ, ਸੁਨੀਲ ਕੁਮਾਰ, ਨਿਰਭੈ ਸਿੰਘ, ਇੰਦਰਜੀਤ ਮੋਦਗਿਲ ਆਦਿ ਹਾਜਰ ਸਨ।

Comments