ਇੱਤਿਹਾਸਕ ਧਾਰਮਿਕ ਸਥਾਨ ਸ਼ਹੀਦ ਬਾਬਾ ਬੈਰਸੀਆਣਾ ਸਾਹਿਬ ਵਿੱਖੇ ਭਰਿਆ ਪੁਰੇ ਜਾਹੋ ਜਲਾਲ ਨਾਲ ਸਲਾਨਾਂ ਮੇਲਾ*



ਦਿੜ੍ਹਬਾ ਮੰਡੀ :- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਰੋਨਾ ਮਹਾਂਮਾਰੀ ਦੌਰਾਨ ਵੀ ਇਲਾਕੇ ਦੇ ਇੱਤਿਹਾਸਕ ਧਾਰਮਿਕ ਸਥਾਨ ਸਹੀਦ ਬਾਬਾ ਬੈਰਸੀਆਣਾ ਸਾਹਿਬ ਦਿੜਬਾ ਵਿਖੇ ਭਾਦੋ ਦੀ ਚੱਨਣੀਂ ਅਸ਼ਟਮੀ ਮੌਕੇ ਸਾਲਾਨਾ ਮੇਲਾ ਪੁਰੇ ਜਾਹੋ ਜਲਾਲ ਨਾਲ ਭਰਿਆ। ਇਮ ਮੌਕੇ ਨਵੇਂ ੳਸਾਰੇ ਦਰਬਾਰ ਸਾਹਿਬ ਵਿੱਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ।ਇਸ ਮੌਕੇ ਭਾਈ ਗੋਬਿੰਦ ਸਿੰਘ ਨੋਂਗੋਵਾਲ ਪ੍ਰਧਾਨ ਸ਼੍ਰੌਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ,. ਗੁਰਚਰਨ ਸਿੰਘ ਦਿੜ੍ਹਬਾ ਸਾਬਕਾ ਮੰਤਰੀ ਪੰਜਾਬ ਸਰਕਾਰ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ , ਸ੍ਰ ਜਥੇਦਾਰ ਤੇਜਾ ਸਿੰਘ ਕਮਾਲਪੁਰ, ਜਗਵਿੰਦਰ ਸਿੰਘ ਕਮਾਲਪੁਰ , ਨਿੱਕਾ ਸਿੰਘ ਘੁਮਾਣ, ਰਾਜ ਕੁਮਾਰ ਰਾਮਾ ,ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋਕੇ  ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਭਾਈ ਗੋਬਿੰਦ ਸਿੰਘ ਨੋਂਗੋਵਾਲ ਪ੍ਰਧਾਨ ਸ਼੍ਰੌਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾ ਨੂੰ ਸੰਬੌਧਨ ਕਰਦਿਆ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਮੁੱਖ ਰੱਖਦੇ ਹੋਏ ਅੱਜ ਦਿੜਬਾ ਦੇ ਇਤਿਹਾਸਕ ਸਥਾਨ ਸ੍ਰੀ ਬਾਬਾ ਬੈਰਸੀਆਣਾ ਸਾਹਿਬ ਵਿਖੇ ਦਰਸਨ ਕਰਨ ਦਾ ਸੋਭਾਗ ਪ੍ਰਾਪਤ ਹੋਇਆ ਹੈ ਇਸ ਮੌਕੇ ਉਨ੍ਹਾਂ ਅਜੋਕੀ ਨੋਜ਼ਵਾਨ ਪੀੜੀ ਨੂੰ ਨਸ਼ੇ ਆਦਿ ਸਾਮਜਿਕ ਬੁਰਾੜੀਆ ਤੋ ਬੱਚ ਕੇ ਸਿੱਖੀ ਅਤੇ ਗੁਰਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।





Comments