ਐਸਡੀਐਮ ਦਿੜਬਾ ਨੇ ਕੋਵਿਡ-੧੯ ਦੀ ਰੋਕਥਾਮ ਲਈ ਵਾਹਨਾਂ ਦੀ ਚੈਕਿੰਗ ਕੀਤੀ


 

ਦਿੜ੍ਹਬਾ ਮੰਡੀ :-

ਕੋਵਿਡ-੧੯ ਦੀ ਰੋਕਥਾਮ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਦਿੜਬਾ ਵਿਖੇ ਰਾਸਟਰੀ ਮਾਰਗ 'ਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਿਸ਼ਾ ਨਿਰਦੇਸ 'ਤੇ ਡਾ ਸਿਮਰਪ੍ਰੀਤ ਕੌਰ ਪੀਸੀਐਸ ਐਸਡੀਐਮ ਦਿੜਬਾ ਵੱਲੋ ਵਹੀਕਲਾਂ ਦੀ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਮਾਸਕ ਨਾ ਪਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ੧੨ ਵਾਹਨਾਂ ਦੇ ਚਲਾਨ ਕੀਤੇ ਗਏ।ਡਾ. ਸਿਮਰਪ੍ਰੀਤ ਕੌਰ ਐਸਡੀਐਮ ਦਿੜਬਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀ, ਬਲਕਿ ਆਪਣੇ ਆਲੇ ਦੁਆਲੇ ਨੂੰ ਖਾਂਸੀ, ਜੁਕਾਮ, ਹਲਕਾ ਬੁਖਾਰ, ਸਿਰ ਦਰਦ ਆਦਿ ਦੇ ਲੱਛਣ ਹੋਣ ਦੀ ਸੂਰਤ 'ਚ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਰਾਬਤਾ ਕਰਕੇ ਜਾਂਚ ਕਰਵਾਉਣ ਦੀ ਅਪੀਲ ਕੀਤੀ।ਇਸ ਮੌਕੇ ਮਾਸਕ ਨਾ ਪਾਉਣ ਵਾਲੇ ਵਿਅਕਤੀਆ ਨੂੰ ਮਾਸਕ ਦੇ ਕੇ ਮਾਸਕ ਪਾਉਣ ਲਈ ਪ੍ਰੇਰਿਤ ਕੀਤਾ ਗਿਆ।ਕੋਰੋਨਾ ਵਾਇਰਸ ਦਾ ਮਹਾਂਮਾਰੀ ਦੇ ਰੋਕਥਾਮ ਲਈ ਸਰਕਾਰ ਵਲੋਂ ਮਾਸਕ ਪਾਉਣਾ ਜਰੂਰੀ ਦੱਸਿਆ ਗਿਆ ਹੈ।ਮਾਸਕ ਨਾ ਪਾਉਣ ਵਾਲੇ ਵਿਅਕਤੀਆ ਦਾ ੫੦੦ ਰੁਪਏ ਜੁਰਮਾਨਾ ਕੀਤਾ ਗਿਆ।ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਨੂੰ ਪੂਰੀ ਤਰਾਂ ਲਾਗੂ ਕੀਤਾ ਜਾਵੇਗਾ।ਇਸ ਮੌਕੇ ਨਾਇਬ ਤਹਿਸੀਲਦਾਰ ਗੁਰਬੰਸ ਸਿੰਘ, ਰੀਡਰ ਯਾਦਵਿੰਦਰ ਸਿੰਘ ਤੋ ਇਲਾਵਾ ਹੋਰ ਹਾਜ਼ਰ ਸਨ।

Comments