ਐਸਡੀਐਮ ਦਿੜਬਾ ਨੇ ਪਾਬੰਦੀਸੁਦਾ ਲਿਫਾਫਿਆ ਨੂੰ ਲੈ ਕੇ ਕੀਤੀ ਦੁਕਾਨਦਾਰਾਂ ਨਾਲ ਅਹਿਮ ਮੀਟਿੰਗ

ਦਿੜ੍ਹਬਾ ਮੰਡੀ:- ਸਬ ਡਿਵੀਜ਼ਲ ਮੈਜਿਸਟੇ੍ਰਟ ਦਫਤਰ ਦਿੜਬਾ ਵਿਖੇ ਡਾ ਸਿਮਰਪ੍ਰੀਤ ਕੌਰ ਪੀਸੀਐਸ ਐਸਡੀਐਮ ਦਿੜਬਾ ਵੱਲੋ ਪਾਬੰਦੀਸੁਦਾ ਲਿਫਾਫਿਆ ਨੂੰ ਲੈ ਕੇ ਦੁਕਾਨਦਾਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਡਾ ਸਿਮਰਪ੍ਰੀਤ ਕੌਰ ਪੀਸੀਐਸ ਐਸਡੀਐਮ ਦਿੜਬਾ ਵੱਲੋ ਪਾਬੰਦੀਸੁਦਾ ਲਿਫਾਫਿਆ ਦੀਆ ਵਿਕਰੀ ਨਾ ਕੀਤੇ ਜਾਣ ਦੀਆ ਸਖਤ ਹਦਾਇਤਾਂ ਕੀਤੀਆ ਗਈਆ।ਇਸ ਦੌਰਾਨ ਡਾ ਸਿਮਰਪ੍ਰੀਤ ਕੌਰ ਪੀਸੀਐਸ ਐਸਡੀਐਮ ਦਿੜਬਾ ਨੇ ਹਦਾਇਤਾਂ ਜਾਰੀ ਕਰਦਿਆ ਕਿਹਾ ਕਿ ਪਲਾਸਟਿਕ ਦੇ ਲਿਫਾਫੇ ਮਨੁੱਖੀ ਸਿਹਤ ‘ਤੇ ਬਹੁਤ ਬੁਰਾ ਅਸਰ ਪਾਉਦੇ ਹਨ ਜਿਸ ਨੂੰ ਲੈ ਕੇ ਸਰਕਾਰ ਵੱਲੋ ਪਲਾਸਟਿਕ ਦੇ ਲਫਾਫਿਆ ‘ਤੇ ਵਿਕਰੀ ਦੀ ਰੋਕ ਲਗਾਈ ਹੋਈ ਹੈ ਜਿਸ ਨੂੰ ਲੈ ਕੇ ਪਲਾਸਟਿਕ ਦੇ ਲਿਫਾਫਿਆ ਦੀ ਵਿਕਰੀ ਨਹੀ ਕੀਤੀ ਜਾ ਸਕਦੀ।ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਨੂੰ ਕਿਸੇ ਵੀ ਕੀਮਤ ‘ਤੇ ਬਖਸਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਦੁਕਾਨਦਾਰਾ ਵੱਲੋ ਵੀ ਐਸਡੀਐਮ ਦਿੜਬਾ ਵੱਲੋ ਜਾਰੀ ਕੀਤੀਆ ਹਦਾਇਤਾਂ ਦੀਆ ਪਾਲਣਾ ਕੀਤੇ ਜਾਣ ਦਾ ਪੂਰਨ ਤੌਰ ‘ਤੇ ਵਿਸਵਾਸ ਦਿਵਾਇਆ ਗਿਆ।ਇਸ ਮੌਕੇ ਧਰਮਪਾਲ ਕਾਲਾ ਪ੍ਰਧਾਨ ਕਰਿਆਨਾ ਐਸੋ. ਦਿੜਬਾ, ਰਣਜੀਤ ਸਿੰਘ ਸਟੈਨੋ ਤੋ ਇਲਾਵਾ ਹੋਰ ਦੁਕਾਨਦਾਰ ਹਾਜ਼ਰ ਸਨ।


Comments