ਮੈਡੀਕਲ ਸਹੂਲਤਾਂ ਦੀ ਪੰਜਾਬ ਵਿੱਚ ਵੱਡੀ ਘਾਟ- ਗੁਲਜਾਰ ਮੂਣਕ



ਦਿੜ੍ਹਬਾ ਮੰਡੀ:- ਪਿਛਲੇ ਦਿਨੀਂ ਪਿੰਡ ਖਡਿਆਲ ਦੇ ਨੌਜਵਾਨ ਭਗਵਾਨ ਸਿੰਘ ਐਕਸੀਡੈਂਟ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਮੌਤ ਹੋ ਗਈ ਸੀ। ਜਿਸ ਦੀ ਮੌਤ ਨੂੰ ਸਿਹਤ ਵਿਭਾਗ ਨੇ ਕਰੋਨਾ ਪੋਜ਼ੀਟਿਵ ਕਹਿ ਕੇ ਮਾਮਲਾ ਹੋਰ ਪਾਸੇ ਮੌੜ ਦਿੱਤਾ ਸੀ। ਪਰ ਪਰਿਵਾਰ ਨੇ ਇਸ ਨੂੰ ਡਾਕਟਰਾਂ ਦੀ ਲਾਪਰਵਾਹੀ ਦੱਸਿਆ ਹੈ। ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਣਕ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ। ਕਾਂਗਰਸ ਦਾ ਜਦੋਂ ਵੀ ਦੇਸ਼ ਤੇ ਜਾ ਸੂਬੇ ਵਿਚ ਰਾਜ ਆਇਆ ਇਹ ਪੰਜਾਬ ਦੇ ਲੋਕਾਂ ਲਈ ਕਹਿਰ ਦਾ ਸਮਾਂ ਸਾਬਿਤ ਹੋਇਆ ਹੈ। ਉਹਨਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪਤਾ ਨਹੀਂ ਕਿੱਥੇ ਗਾਇਬ ਹੈ। ਅੱਜ ਕਰੋਨਾ ਦੀ ਆੜ੍ਹ ਵਿੱਚ ਕਥਿਤ ਤੌਰ ਤੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਭਗਵਾਨ ਸਿੰਘ ਦਾ ਪਰਿਵਾਰ ਵੀ ਇਸ ਵਰਤਾਰੇ ਦਾ ਸ਼ਿਕਾਰ ਹੋਇਆ ਹੈ। ਉਹਨਾਂ ਦੱਸਿਆ ਕਿ ਭਗਵਾਨ ਸਿੰਘ ਦਲਿਤ ਪਰਿਵਾਰ ਨਾਲ ਸਬੰਧਤ ਨੌਜਵਾਨ ਸੀ। ਜਿਸ ਦੇ ਪਿੱਛੇ ਕੋਈ ਕਮਾਉਣ ਵਾਲਾ ਵੀ ਨਹੀਂ ਹੈ। ਉਸਦੇ ਪਿੱਛੇ ਪੀੜਤ ਮਾਂ ਮਹਿੰਦਰ ਕੌਰ, ਪਤਨੀ ਮਨਜੀਤ ਕੌਰ ਦੋ ਛੋਟੇ ਛੋਟੇ ਬੱਚੇ ਇਕ ਬੇਟੀ ਤੇ ਬੇਟਾ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਪਰਿਵਾਰ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ। ਪਟਿਆਲਾ ਦਾ ਰਾਜਿੰਦਰਾ ਹਸਪਤਾਲ ਜਿੱਥੇ ਰੋਜ ਸੈਂਕੜੇ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਉਸਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਅੱਜ ਜਦੋਂ ਪੰਜਾਬ ਨੂੰ ਕਰੋਨਾ ਦੀ ਆੜ੍ਹ ਵਿੱਚ ਬਰਬਾਦ ਕੀਤਾ ਜਾ ਰਿਹਾ ਹੈ ਤਾਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੀ ਚੁੱਪ ਵੀ ਸਭ ਨੂੰ ਰੜਕਦੀ ਹੈ। ਜੋ ਅਦਰੂਨੀ ਤੌਰ ਤੇ ਸਰਕਾਰ ਨਾਲ ਮਿਲ ਚੁੱਕੇ ਹਨ। ਉਹਨਾਂ ਕਿਹਾ ਕਿ ਉਹ ਚੁੱਪ ਨਹੀਂ ਬੈਠਣਗੇ। ਉਹ ਇਸ ਮਾਮਲੇ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਉਣਗੇ ਤੇ ਪਰਿਵਾਰ ਲਈ ਇਨਸਾਫ ਦੀ ਮੰਗ ਕਰਨਗੇ। ਇਸ ਮੌਕੇ ਅਕਾਲੀ ਦਲ ਦੇ ਯੂਥ ਆਗੂ ਕੁਲਵੰਤ ਸਿੰਘ ਢੀਂਡਸਾ, ਹਿਮਤ ਸਿੰਘ ਹੈਪੀ, ਸਾਬਕਾ ਸਰਪੰਚ ਬਿੱਕਰ ਸਿੰਘ, ਪਰਿਵਾਰਿਕ ਮੈਂਬਰ ਕਾਲਾ ਸਿੰਘ, ਸਤਪਾਲ ਮਾਹੀ, ਬੂਟਾ ਸਿੰਘ, ਮਹਿੰਦਰ ਸਿੰਘ, ਰਾਮ ਸਿੰਘ ਹਾਜਿਰ ਸਨ।।

 

Comments