ਕੋਰੋਨਾ ਸੈਂਪਲ ਲੈਣ ਗਈ ਸਿਹਤ ਟੀਮ ‘ਤੇ ਹਮਲਾ

 



ਦਿੜਬਾ ਮੰਡੀ :- ਨੈਸਨਲ ਹਾਈਵੇ ‘ਤੇ ਸਥਿਤ ਬਸਤੀ ਵਿੱਚ ਹਾਜ਼ਰ ਸਰਾਰਤੀ ਅਨਸਰਾਂ ਵੱਲੋ ਸਿਹਤ ਵਿਭਾਗ ਦੀ ਟੀਮ ‘ਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਪਿਛਲੇ ਦਿਨੀ ਬਸਤੀ ਵਿੱਚ ਸੈਪਲ ਲਏ ਗਏ ਸਨ ਜਿਨ੍ਹਾਂ ਵਿੱਚੋ ਕੁੱਝ ਵਿਅਕਤੀ ਪਾਜ਼ੀਟਿਵ ਪਾਏ ਗਏ ਸਨ ਜਿਸ ਤੋ ਬਾਅਦ ਪ੍ਰਸਾਸਨ ਵੱਲੋ ਮਾਈਕ੍ਰੋ ਕੰਨਟੇਨਮੈਨ ਜ਼ੋਨ ਬਣਾਇਆ ਜਾ ਰਿਹਾ ਸੀ ਜਿਸ ਉਪਰੰਤ ਅੱਜ ਸਿਹਤ ਵਿਭਾਗ ਦੀ ਟੀਮ ਸੈਪਲ ਲੈਣ ਲਈ ਟੀਮ ਦੇ ਮੁਲਾਜ਼ਮ ਮੈਡੀਕਲ ਅਫਸਰ ਡਾ ਦੀਪਤੀ ਦੀ ਅਗਵਾਈ ਹੇਠ ਆ ਰਹੇ ਸਨ ਮਾਹੋਲ ਇੱਕ ਦਮ ਉਦੋ ਖਰਾਬ ਹੋ ਗਿਆ ਜਦੋ ਸਰਾਰਤੀ ਨੋਜ਼ਵਾਨ ਵੱਲੋ ਇੱਟਾ ਰੋੜੇ ਮਾਰਨੇ ਸੁਰੂ ਕਰ ਦਿੱਤੇ।ਮਾਹੋਲ ਖਰਾਬ ਹੰੁਦਾ ਮੌਕੇ ‘ਤੇ ਪ੍ਰਸਾਸਨ ਦੇ ਅਧਿਕਾਰੀ ਵੀ ਪਹੁੁੰਚ ਗਏ।ਜਿਸ ਉਪਰੰਤ ਦਿੜਬਾ ਪੁਲਿਸ ਦੇ ਏਐਸਆਈ ਸੱਤ ਪ੍ਰਕਾਸ ਦੀ ਅਗਵਾਈ ਹੇਠ ਨੋਜ਼ਵਾਨ ਨੂੰ ਫੜਨ ਲਈ ਬਸਤੀ ਵਿੱਚ ਮੁਸਕਤ ਨਾਲ ਦਾਖਿਲ ਹੋ ਸਕੇ।ਜਿਸ ਦੌਰਾਨ ਏਐਸਆਈ ਸੱਤਪਾਲ ਦੇ ਵੀ ਰੋੜਾ ਸਿਰ ‘ਤੇ ਵੀ ਲੱਗਣ ਉਪਰੰਤ ਬਚਾਅ ਰਹਿ ਗਿਆ।ਮੌਕੇ ‘ਤੇ ਪੁਲਿਸ ਮੁਲਜ਼ਾਮ ਵੱਲੋ ਘਰਾਂ ਵਿੱਚ ਵੀ ਰੇਡ ਕੀਤੀ ਗਈ ਪ੍ਰਤੂ ਨੋਜ਼ਵਾਨ ਭੱਜਣ ਵਿੱਚ ਕਾਮਯਾਬ ਹੋ ਗਿਆ।

Comments