ਬਠਿੰਡੇ ਦੇ ਚੱਕ ਫਤਹਿ ਸਿੰਘ ਆਲਾ ਅਤੇ ਸੰਗਰੂਰ ਦੇ ਦਿੜ੍ਹਬਾ ਤੋਂ ਦੀਆਂ ਇਹ ਕੁੜੀਆਂ ਰਾਜਬੀਰ ਕੌਰ ਤੇ ਸੁਹਜਵੀਰ ਕੌਰ ਇਮਾਨਦਾਰੀ ਦੀ ਮਿਸਾਲ

ਬਠਿੰਡੇ ਦੇ ਚੱਕ ਫਤਹਿ ਸਿੰਘ ਆਲਾ ਅਤੇ ਸੰਗਰੂਰ ਦੇ ਦਿੜ੍ਹਬਾ ਤੋਂ ਦੀਆਂ ਇਹ ਕੁੜੀਆਂ ਰਾਜਬੀਰ ਕੌਰ ਤੇ ਸੁਹਜਵੀਰ ਕੌਰ ਜੋ ਨਿਊਜ਼ੀਲੈਂਡ ਪੜ੍ਹਨ ਗਈਆਂ ਹੋਈਆਂ ਹਨ ਤੇ ਜਦ ਲੰਘੇ ਦਿਨ ਕਲਾਸਾਂ ਲਗਾਉਂਣ ਜਾ ਰਹੀਆਂ ਸੀ ਤਾਂ ਰਾਹ 'ਚ  ਐਨਜ਼ੈਡਬੈਂਕ ਨਾਮ ਲਿਖਿਆ ਹੋਇਆ  ਲਿਫਾਫਾ  ਮਿਲਿਆ ਤੇ ਜਦ ਖੋਲ੍ਹ ਦੇਖਿਆ ਤਾਂ ਕਈ ਹਜ਼ਾਰ ਡਾਲਰ ਸੀ ਉਸ ਵਿੱਚ, ਕੁੜੀਆਂ ਨਵੀਆਂ ਹੋਂਣ ਕਾਰਨ ਉਲਝ ਗਈਆਂ ਕਿ ਕਿਸ ਨੂੰ ਕਿਵੇ ਇਹ ਰਕਮ ਵਾਪਸ ਕਰੀ ਜਾਵੇ ਤੇ ਅਖ਼ੀਰ ਇਹਨਾਂ ਨੇ ਆਪਣੇ ਪ੍ਰੋਫੈਸਰ ਨੂੰ ਇਹ ਲਿਫਾਫਾ ਸਪੁਰਦ ਕਰ ਦਿੱਤਾ। ਪ੍ਰੋਫੈਸਰ ਨੇ ਗਾਹਾਂ ਆਲੇ ਦਿਨ ਪੁਲਸ ਨੂੰ ਇਹ ਲਿਫਾਫਾ ਫੜ੍ਹਾਤਾ। ਪੁਲਸ ਨੇ ਲਿਫਾਫੇ ਆਲਾ ਬੰਦਾ ਲੱਭ ਉਸ ਦੀ ਰਕਮ ਉਸ ਹਵਾਲੇ ਕਰਤੀ। ਜਾਂਦਾ ਹੋਇਆ ਸਤਿਕਾਰ ਅੱਜੋਂ ਕੁੜੀਆਂ ਲਈ ਦੋ ਸ਼ੁਕਰੀਆ ਕਾਰਡ ਅਤੇ 100-100 ਡਾਲਰ ਦੇ ਗਿਆ। ਹਮਿਲਟਨ ਪੁਲਸ ਨੇ ਕੁੜੀਆਂ ਦੇ ਸਤਿਕਾਰ 'ਚ ਆਬਦੇ ਫੇਸਬੁੱਕ ਪੇਜ ਤੇ ਤਰੀਫ਼ ਆਲੇ ਸ਼ਬਦ ਲਿਖੇ...

✍️ਸਾਹਿਬ ਸੰਧੂ

Comments