ਸਰਾਬ ਪੀ ਕੇ ਮਰਨ ਵਾਲੇ ਲੋਕਾਂ ਦੇ ਪਰਿਵਾਰਾ ਨੂੰ ਨੌਕਰੀਆਂ ਦਾ ਐਲਾਨ ਕਰਕੇ ਕੈਪਟਨ ਨੇ ਹੁੰਨਰਮੰਦ ਲੋਕਾਂ ਦੇ ਜਜਬੇ ਨੂੰ ਝੰਜੋੜਿਆ :- ਮਾਹੀ ਖਡਿਆਲ

 


ਦਿੜ੍ਹਬਾ ਮੰਡੀ :- 8 ਅਗਸਤ 2020 :– ਪਿਛਲੀ ਦਿਨੀ ਪੰਜਾਬ ਦੇ ਕਈ ਜਿਿਲ੍ਹਆ ਚ ਜਹਿਰੀਲੀ ਸਰਾਬ ਪੀ ਕੇ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾ ਨੂੰ ਕੈਪਟਨ ਸਰਕਾਰ ਵਲੋਂ ਨੌਕਰੀਆਂ ਦੇਣ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਅੰਤਰਰਾਸ਼ਟਰੀ ਕੁਮੇਂਟੇਟਰ ਤੇ ਖੇਡ ਲੇਖਕ ਸਤਪਾਲ ਮਾਹੀ ਖਡਿਆਲ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਚ ਆਲੋਚਨਾ ਕੀਤੀ ਹੈ । ਉਹਨਾਂ ਪੈ੍ਰਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਕਾਰ ਆਪਣੀਆਂ ਕਮਜੋਰੀਆ ਛੁਪਾਉਣ ਲਈ ਅਜਿਹੇ ਵਰਤਾਰੇ ਨੂੰ ਅੰਜਾਮ ਦੇ ਰਹੀ ਹੈ। ਉਹਨਾਂ ਦੱਸਿਆ ਕਿ ਇਸ ਨਾਲ ਸੂਬੇ ਅੰਦਰ ਜਿੱਥੇ ਖੇਡ ਜਗਤ ਵਿੱਚ ਨਮੋਸੀ ਛਾ ਗਈ ਹੈ ,ਉੱਥੇ ਹੀ ਸੂਬੇ ਵਿੱਚ ਸੈਂਕੜੇ ਬੇਰੁਜਗਾਰ ਡਿਗਰੀਆਂ ਕਰਨ ਵਾਲੇ ਲੋਕਾਂ ਦੇ ਹੌਸ਼ਲੇ ਨੂੰ ਢਾਹ ਲੱਗੀ ਹੈ ।ਉਹਨਾਂ ਕਿਹਾ ਕਿ ਸਾਡੇ ਆਲੇ ਦੁਆਲੇ ਸੈਂਕੜੇ ਖਿਡਾਰੀ ਅਜਿਹੇ ਮਿਲ ਜਾਣਗੇ ਜਿੰਨਾਂ੍ਹ ਨੇ ਵੱਖ ਵੱਖ ਖੇਡਾਂ ਵਿੱਚ ਸੂਬੇ ਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ ਪ੍ਰੰਤੂ ਸਰਕਾਰ ਦੀ ਨਲਾਇਕੀ ਕਾਰਨ ਰੋਜੀ ਰੋਟੀ ਦੇ ਮੁਥਾਜ ਹਨ ਅਤੇ ਦਿਹਾੜੀਆ ਕਰਨ ਲਈ ਮਜਬੂਰ ਹਨ । 

ਉਹਨਾਂ ਦੱਸਿਆ ਕਿ ਇਹ ਨੌਕਰੀਆਂ ਦੀ ਮੰਗ ਆਮ ਆਦਮੀ ਪਾਰਟੀ ਨੇ ਕੀਤੀ ਸੀ ।ਜਿਸ ਤੋਂ ਸਪੱਸਟਸ ਹੋ ਗਿਆ ਕਿ ਵਿਰੋਧੀ ਧਿਰ ਵੀ ਪੰਜਾਬ ਸਰਕਾਰ ਦੀ ਇਸ ਨਲਾਇਕੀ ਤੇ ਪਰਦਾ ਪਾ ਰਹੀ ਹੈ ।ਵਿਰੋਧੀ ਧਿਰ ਵੀ ਪੰਜਾਬ ਦੇ ਹੁੰਨਰਮੰਦ ਲੋਕਾਂ ਪ੍ਰਤੀ ਚੰਗੀ ਸੋਚ ਨਹੀਂ ਰੱਖਦੀ ।ਆਪ ਤੇ ਅਕਾਲੀ ਦਲ ਬਾਦਲ ਵਲੋਂ ਪੀੜਤ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ ਉਹਨਾਂ ਨੂੰ ਮੁਆਵਜਾ ਜਾਂ ਨੌਕਰੀਆਂ ਦੀ ਮੰਗ ਨਾਲ ਚੁੱਪ ਕਰਾਉਣ ਨਾਲ ਸੂਬੇ ਚ ਹਲਾਤ ਸੁਧਰ ਨਹੀਂ ਜਾਣਗੇ ।ਅੱਜ ਪਿੰਡ ਪਿੰਡ ਵਿੱਚ ਨਜਾਇਜ ਸਰਾਬ ਵਿਕ ਰਹੀ ਹੈ । ਜੇਕਰ ਕੋਈ ਪੱਤਰਕਾਰ ਜਾ ਸਮਾਜ ਸੇਵੀ ਇਸ ਵਰਤਾਰੇ ਦੇ ਖਿਲਾਫ ਬੋਲਦਾ ਹੈ ਤਾਂ ਸਰਕਾਰੀ ਅਧਿਕਾਰੀ ਉਸ ਨੂੰ ਦਬਾਉਣ ਦੀ ਕੋਸ਼ਿਸ ਕਰਦੇ ਹਨ ।ਅੱਜ ਪੰਜਾਬ ਵਿੱਚ ਹੁੰਨਰਮੰਦ ਲੋਕ ਨਿਰਾਸਾ ਦੇ ਆਲਮ ਚ ਜਾ ਚੁੱਕੇ ਹਨ । ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਫੈਸਲਾ ਸਾਡੇ ਕਬੱਡੀ ਜਗਤ ਲਈ ਬਰਦਾਸਤਯੋਗ ਨਹੀਂ ਹੈ ।ਅਸੀਂ ਪੰਜਾਬ ਸਰਕਾਰ ਤੇ ਵਿਰੋਧੀ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪੰਜਾਬ ਦੇ ਯੂਥ ਬਾਰੇ ਗੰਭੀਰਤਾ ਨਾਲ ਸੋਚਣ ।ਸਰਕਾਰ ਦੇ ਅਜਿਹੇ ਫੈਸਲੇ ਨਾਲ ਸੂਬੇ ਦੇ ਹਲਾਤਾ ਤੇ ਮਾੜਾ ਅਸਰ ਪਵੇਗਾ ।ਉਹਨਾਂ ਸਵਾਲ ਕੀਤਾ ਕਿ ਕੀ ਸਰਕਾਰ ਦੀ ਘਰ ਘਰ ਨੌਕਰੀ ਦੇਣ ਦੀ ਇਹੋ ਨੀਤੀ ਸੀ ।ਪੰਜਾਬ ਦੀਆਂ ਕਬੱਡੀ ਫੈਡਰੇਸ਼ਨਾ ਦੀ ਚੁੱਪ ਨੂੰ ਲੈ ਕੇ ਵੀ ਉਹਨਾਂ ਤਿੱਖੇ ਸਵਾਲ ਕੀਤੇ ਕਿ ਇਹ ਲੋਕ ਕਦੇ ਖਿਡਾਰੀਆਂ ਦੇ ਹੱਕ ਚ ਨਹੀਂ ਬੋਲੇ ਸਗੋਂ ਕਬੱਡੀ ਨੂੰ ਆਪਣੇ ਮੁਨਾਫੇ ਲਈ ਵਰਤ ਰਹੇ ਹਨ । ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰਨ।



Comments