25 ਦੇ ਪੰਜਾਬ ਬੰਦ ਨੂੰ ਲੈ ਕੇ ਕਿਸਾਨਾਂ ਨੇ ਕੱਢਿਆ ਮੋਟਰ ਸਾਇਕਲ ਮਾਰਚ



ਦਿੜਬਾ () ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦੇ ਖਿਲਾਫ ਕਿਸਾਨਾਂ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਉਸ ਸਮੇਂ ਹੋਰ ਵੀ ਹੁੰਗਾਰਾ ਮਿਲਿਆ ਜਦੋਂ 25 ਦੇ ਪੰਜਾਬ ਬੰਦ ਨੂੰ ਲੈ ਕੇ ਦਿੜ•ਬਾ ਸ਼ਹਿਰ ਦੇ ਦੁਕਾਨਦਾਰ, ਵਪਾਰੀ, ਆੜਤੀ ਅਤੇ ਤਰਕਸ਼ੀਲ ਸੁਸਾਇਟੀ ਨੇ ਹਮਾਇਤ ਕੀਤੀ। ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ 25 ਦੇ ਪੰਜਾਬ ਬੰਦ ਦੇ ਸਬੰਧ ਵਿੱਚ ਬਲਾਕ ਪ੍ਰਧਾਨ ਦਰਸ਼ਨ ਸਿੰਘ ਸ਼ਾਦੀਹਰੀ ਦੇ ਅਗਵਾਈ ਹੇਠ ਮੋਟਰ ਸਾਇਕਲ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਨੌਜਵਾਨਾਂ ਦਾ ਸਮੂਲੀਅਤ ਸੰਘਰਸ਼ ਨੂੰ ਹੁਲਾਰਾ ਦੇਣ ਦਾ ਸੰਕੇਤ ਹੈ। ਦਿੜ•ਬਾ ਵਿਖੇ ਮਾਰਚ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਦਰਸ਼ਨ ਸਿੰਘ ਸ਼ਾਦੀਹਰੀ, ਬਿੰਦਰ ਸਿੰਘ ਦਿੜਬਾ ਅਤੇ ਗੁਰਮੇਲ ਸਿੰਘ ਕੈਂਪਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਾਸ ਕੀਤੇ ਗਏ ਖੇਤੀ ਬਿਲ ਜਦੋਂ ਤੱਕ ਵਾਪਿਸ ਨਹੀਂ ਲਏ ਜਾਂਦੇ ਉਦੋ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। 25 ਦੇ ਮੁਕੰਮਲ ਪੰਜਾਬ ਬੰਦ ਕਰਕੇ ਸਰਕਾਰ ਨੂੰ ਦੱਸ ਦਿਆਂਗੇ ਕਿ ਕਿਸਾਨ ਜਾਗ ਪਿਆ ਹੈ ਅਤੇ ਉਹ ਉਦੋਂ ਤੱਕ ਟਿੱਕ ਕੇ ਨਹੀਂ ਬੈਠੇਗਾ ਜਦੋਂ ਤੱਕ ਬਿਲ ਵਾਪਿਸ ਨਹੀਂ ਲਏ ਜਾਂਦੇ। ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਗਰਗ, ਅਤੇ ਤਰਕਸ਼ੀਲ ਆਗੂ ਹਰਮੇਸ਼ ਸਿੰਘ ਮੇਸ਼ੀ ਨੇ ਕਿਸਾਨਾਂ  ਦੇ ਸੰਘਰਸ਼ ਦੀ ਹਮਾਇਤ ਕਰਦੇ ਹੋਏ 25 ਦੇ ਬੰਦ ਵਿੱਚ ਸ਼ਾਮਿਲ ਹੋਣ ਦਾ ਹਮਾਇਤ ਕੀਤੀ ਹੈ। ਇਸ ਮੌਕੇ ਹਰਬੰਸ ਸਿੰਘ, ਸੁਖਜਿੰਦਰ ਸਿੰਘ, ਮਲਕੀਤ ਸਿੰਘ ਕਾਲਾ ਉਭਿਆ, ਅਮਰੀਕ ਸਿੰਘ ਕੈਂਪਰ ਆਦਿ ਨੇ ਵੀ ਸੰਬੋਧਨ ਕੀਤਾ।

Comments