ਪਿੰਡ ਕਡਿਆਲ ਦੀ ਗ੍ਰਾਮ ਪੰਚਾਇਤ ਦੇ ਕਰਵਾਏ ਕੋਰੋਨਾ ਟੈਸਟ

 

ਦਿੜਬਾ ਮੰਡੀ :- 

ਕੋਰੋਨਾ ਵਾਇਰਸ ਮਹਾਂਮਾਰੀ ਦੇ ਦਿਨ ਪ੍ਰਤੀ ਵੱਧ ਰਹੇ ਕੇਸਾਂ ਨੂੰ ਲੈ ਕੇ ਸਿਹਤ ਵਿਭਾਗ ਵੱਲੋ ਵੀ ਕੋਰੋਨਾ ਟੈਸਟਿੰਗ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।ਜਿਸ ਤਹਿਤ ਨੇੜਲੇ ਪਿੰਡ ਕਡਿਆਲ ਵਿਖੇ ਗ੍ਰਾਮ ਪੰਚਾਇਤ ਕਡਿਆਲ ਦੇ ਸਰਪੰਚ ਜਸਕਰਨ ਸਿੰਘ ਦੇ ਸਹਿਯੋਗ ਨਾਲ ਵਰਿੰਦਰ ਸਿੰਘ ਅਤੇ ਸਿਹਤ ਵਿਭਾਗ ਦੀ ਟੀਮ ਵੱਲੋ ਸੈਪਲੰਿਗ ਕੀਤੀ ਗਈ।ਇਸ ਮੌਕੇ ਸਰਪੰਚ ਜਸਕਰਨ ਸਿੰਘ ਨੇ ਲੋਕਾਂ ਨੂੰ ਕੋਰੋਨਾ ਵਾਇਰਸ  ਮਹਾਂਮਾਰੀ ਤੋ ਬਚਾਅ ਲਈ ਜਾਗਰੂਕ ਕੀਤਾ ਗਿਆ।ਉਨ੍ਹਾਂ ਕੋਰੋਨਾ ਵਾਇਰਸ ਮਹਾਮਾਰੀ ਤੋ ਬਚਾਅ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ  ਹਦਾਇਤਾਂ ਪਾਲਣਾਂ ਕੀਤੇ ਜਾਣ  ਦੀ ਪੂਰਜ਼ੋਰ ਅਪੀਲ ਕੀਤੀ ।ਉਨ੍ਹਾਂ ਕੋਰੋਨਾ ਵਾਇਰਸ ਮਹਾਂਮਾਰੀ ਬੀਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਆਪਣੇ ਹੱਥ ਸਾਬਣ , ਹੈਂਡਵਾਸ਼ ਅਤੇ ਸੈਨੇਟਾਈਗ਼ ਆਦਿ ਨਾਲ ਥੋੜੇ ਥੋੜੇ ਸਮੇਂ ਬਾਅਦ ਧੋਂਦੇ ਰਹਿਣਾ ਚਾਹੀਦਾ ਹੈ।ਖੰਘ, ਜ਼ੁਕਾਮ, ਬੁਖ਼ਾਰ, ਗਲਾ ਖ਼ਰਾਬ ਹੋਣ, ਸਿਰ ਦਰਦ, ਦਸਤ ਜਾਂ ਉਲਟੀ ਆਉਣ ’ਤੇ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਮੁਫਤ ਟੈਸਟ ਕਰਵਾ ਸਕਦੇ ਹਨ।


Comments