ਖੇਤੀਬਾੜੀ ਸੁਧਾਰ ਕਾਨੂੰਨ ਦੇ ਵਿਰੋਧ ਵਿੱਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗ਼ਵਾਈ ਹੇਠ ਆਮ ਪਾਰਟੀ ਦੇ ਵਰਕਰਾਂ ਨੇ ਕੀਤਾ ਜਬਰਦਸਤ ਰੋਸ ਮੁਜਾਹਰਾ


 
ਅੰਨਦਾਤਾ ਕਿਸਾਨ ਦੀ ਖੁੱਸ਼ਹਾਲੀ ਨਾਲ ਹੀ ਦੇਸ਼ ਦੀ ਖੁੱਸ਼ਹਾਲੀ ਹੈ- ਐਡਨੋਕੇਟ ਹਰਪਾਲ ਸਿੰਘ ਚੀਮਾ


ਦਿੜਬਾ ਮੰਡੀ – ਖੇਤੀਬਾੜੀ ਸੁਧਾਰ ਕਾਨੂੰਨ ਦੇ ਵਿਰੋਧ ਵਿੱਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗ਼ਵਾਈ ਹੇਠ ਆਮ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਇੱਕ ਵਿਸ਼ਾਲ ਰੋਸ ਮਾਰਚ ਜੋ ਦਫਤਰ ਐਡਵਕੇਟ ਹਰਪਾਲ ਸਿੰਘ ਚੀਮਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਜ਼ਾਰ ਅੰਦਰ ਦੀ ਗੁਜ਼ਰਦਾ ਹੋਇਆ ਸਥਾਨਕ ਸ਼ਹਿਰ ਦੇ ਬਸ ਸਟੌਪ ਚੌਂਕ ਵਿੱਖੇ ਸਮਾਪਤ ਹੋਇਆ ਅਤੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗਵਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ , ਮੈਡਮ ਪਰਮ ਜਸਪਾਲ ਮਾਨ, ਮੈਡਮ ਜਸਵੀਰ ਕੌਰ ਆਦਿ ਤੋਂ ਇਲ•ਾਵਾ ਹੋਰ ਵੀ ਕਾਫ਼ੀ ਗਿਣਤੀ ਵਿੱਚ ਵਿਅਕਤੀਆਂ ਦੀ ਹਾਜ਼ਰੀ ਵਿੱਚ ਖੂੱਬ ਪਿੱਟ ਸਿਆਪਾ ਕਰਦੇ ਹੋਏ ਪੁੱਤਲੇ ਫੁੱਕੇ ਗਏ।  ਇਸ ਰੋਸ ਪ੍ਰਦਰਸ਼ਨ ਦੋਰਾਨ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਕੇਂਦਰ ਸਰਕਾਰ ਖਿਲਫ਼ ਜੰਮਕੇ ਨਾਅਰਬਬਾਜ਼ੀ ਕੀਤੀ ਗਈ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਅਤੇ ਲੋਕ ਵਿਰੋਧੀ ਨੀਤੀਆਂ ਦੀ ਤਿੱਖੀ ਆਲਚਣਾ ਕਰਦੇ ਹੋਏ ਇਸ ਕਾਨੂੰਨ ਨੂੰ ਵਾਪਸ ਲਏ ਜਾਣ ਦੀ ਪੁਰਜ਼ੋਰ ਮੰਗ ਕੀਤੀ ਗਈ।          
                    ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਐਮ ਐਲ ਏ ਵਿਧਾਨ ਸਭਾ ਹਲਕਾ ਦਿੜਬਾ , ਮੈਡਮ ਪਰਮ ਜਸਪਾਲ ਮਾਨ, ਮੈਡਮ ਜਸਵੀਰ ਕੌਰ ਆਦਿ ਤੋਂ ਇਲ•ਾਵਾ ਹੋਰ ਵੀ ਵਿਅਕਤੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਅਤੇ ਲੋਕ ਵਿਰੋਧੀ ਨੀਤੀਆਂ ਦੀ ਤਿੱਖੀ ਆਲਚਣਾ ਕਰਦੇ ਹੋਏ ਇਸ ਕਾਨੂੰਨ ਨੂੰ ਵਾਪਸ ਲਏ ਜਾਣ ਦੀ ਪੁਰਜ਼ੋਰ ਮੰਗ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਸੁਧਾਰ ਕਾਨੂੰਨ ਪਾਸ ਕਰਕੇ ਕਿਸਾਨ ਅਤੇ ਲੋਕ ਵਿਰੋਧੀ ਸੋਚ ਦਾ ਪ੍ਰਤੀਕ ਹੋਣ ਸਬੂਤ ਦਿੱਤਾ ਹੈ। ਉਕਤ ਵਿਅਕਤੀਆਂ ਨੇ ਕਿਹਾ ਕਿ ਇਸ ਕਾਨੂੰਨ ਦੇ ਲਾਗੂ ਹੋ ਜਾਣ ਨਾਲ ਵੱਡਾ ਵਪਾਰੀ ਵਰਗ ਅਤੇ ਵਪਾਰਕ ਕੰਪਨੀਆਂ ਆਪਣੀਆਂ ਮਨ ਮਰਜੀਆਂ ਕਰਨਗੀਆਂ ਅਤੇ ਆਪਣੀ ਮਨਮਰਜੀਆਂ ਦੇ ਭਾਅ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੀ ਖਰੀਦ ਕਰਨਗੇ। ਜੇਕਰ ਕਿਸਾਨ ਖੁਸ਼ਾਹਾਲ ਹੈ, ਤਾਂ ਦੇਸ਼ ਖੁਸ਼ਾਹਲ ਹੈ। ਜੇਕਰ ਦੇਸ਼ ਕਿਸਾਨ ਹੀ ਖੁਸਹਾਲ ਨਾਂ ਰਿਹਾ , ਤਾਂ ਦੇਸ਼ ਅੰਦਰ ਖੁੱਸ਼ਹਾਲੀ ਦੀ ਆਸ ਕਿੱਥੋਂ ਤਕ ਕੀਤੀ ਜਾ ਸਕਦੀ ਹੈ। ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕਿਸਾਨਾਂ ਦਾ ਭਵਿੱਖ ਤਬਾਹ ਤਾਂ ਹੋਵੇਗਾ ਹੀ, ਇਸ ਦੇ ਨਾਲ ਨਾਲ ਕਿਸਾਨੀਂ ਨਾਲ ਸਬੰਧਤ ਆੜ•ਤੀਆਂ, ਮਜ਼ਦੂਰ ਵਰਗ, ਵਿਉਪਾਰ ਅਤੇ ਹੋਰ ਵੀ ਸਬੰਧਤ ਕਾਰੋਬਾਰ ਵੀ ਬੁਰੀ ਤਰਾਂ ਪ੍ਰਭਾਵਤ ਹੋਣਗੇ। ਪੰਜਾਬ ਦੀ ਆਰਥਿਕਤਾ ਡਗਮਗਾ ਜਾਵੇਗੀ। ਉਕਤ ਆਗੂਆਂ ਨੇ ਕਿਹਾ ਕਿ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਤੇ  ਆਮ ਪਾਰਟੀ ਕਿਸਾਨਾਂ ਦੇ ਹੱਕ ਇਸ ਕਾਨੂੰਨ ਦਾ ਵਿਰੋਧ ਕਰਦੇ ਹੋਏ ਡਟਕੇ ਸਾਥ ਦੇਵੇਗੀ

Comments