ਕੋਪਲ ਕੰਪਨੀ ਦੇ ਕੀਟਨਾਸ਼ਕ ਵਧੇਰੇ ਲਾਹੇਵੰਦ: ਅਨਮੋਲ

 



ਕੀਟਨਾਸ਼ਕ ਉਦਯੋਗ ਖੇਤਰ ਵਿੱਚ ਕੋਪਲ ਸਾਡੇ ਇਲਾਕੇ ਦਾ ਹੀ ਨਹੀਂ , ਬਲਕਿ ਸੂਬਾ ਪੰਜਾਬ ਅੰਦਰ ਆਪਣੀਆਂ ਵਿਲੱਖਣ ਪਿੱਰਤਾਂ ਦੇ ਜ਼ਰੀਏ ਆਪਣਾ  ਨਾਮ ਰੌਸ਼ਨ ਕਰ ਰਿਹਾ ਹੈ "। ਉਕਤ ਵੱਡਮੁੱਲੇ ਵਿਚਾਰਾਂਦਾ ਪ੍ਰੱਗਟਾਵਾ ਪੰਜਾਬੀ ਫਿਲਮ ਜਗਤ ਦੇ ਮਸ਼ਹੂਰ ਅਦਾਕਾਰ, ਪ੍ਰਸਿੱਧ ਗਾਇਕ, ਫਿਲਮ ਪ੍ਰੋਡਿਊਸਰ ਅਤੇ ਡਾਇਰੈਕਟਰ ਸ੍ਰੀ ਕਰਮਜੀਤ ਅਨਮੋਲ ਨੇ ਅੱਜ ਬਾਂਸਲ'ਜ਼ ਗਰੁੱਪ ਸੂਲਰ ਘਰਾਟ ਦੇ ਕਾਰੋਬਾਰੀ ਦਫਤਰ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਕਰਮਜੀਤ  ਅਨਮੋਲ ਨੇ ਕਿਹਾ ਕਿ ਉਹ ਅੱਜ ਆਪਣੇ ਪੁਰਾਣੇ ਮਿੱਤਰ ਸੰਜੀਵ ਬਾਂਸਲ ਦੇ ਸੱਦੇ ਤੇ ਉਹਨਾਂ ਨੂੰ ਮਿਲਣ ਆਏ ਹਨ। ਉਹਨਾਂ ਖੱੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਆਪਣੇ ਇਲਾਕੇ ਦੇ ਕਿਸੇ ਵੀ ਮਿੱਤਰ ਵੱਲੋਂ ਕਿਸੇ ਵੀ ਖੇਤਰ ਵਿੱਚ ਤਰੱਕੀ ਕੀਤੀ ਜਾਂਦੀ ਹੈ ਤਾਂ , ਮਾਣ ਮਹਿਸੂਸ ਹੋਣਾ ਸੁਭਾਵਿਕ ਹੀ ਹੈ। ਉਹਨਾਂ ਕੋਪਲ ਅਤੇ ਕੈਮਟੇਕ ਕੰਪਨੀ ਰਾਹੀਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਕੀਟਨਾਸ਼ਕਾਂ ਵਾਰੇ ਜਾਨਣ ਤੋਂ ਬਾਅਦ ਖੁੱਸ਼ੀ ਅਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਬਾਂਸਲ'ਜ਼ ਗਰੁੱਪ ਪਿਛਲੇ ਲੰਮੇ ਸਮਂੇ ਤੋਂ ਕਿਸਾਨਾਂ ਨੂੰ ਉਚ ਮਿਆਰੀ ਕੀਟ ਨਾਸ਼ਕ ਪ੍ਰਦਾਨ ਕਰਵਾਕੇ ਦਵਾਈਆਂ  ਕਿਸਾਨਾਂ ਦੀ ਸੇਵਾ ਕਰਦਾ ਆ ਰਿਹਾ ਹੈ। ਇਸ ਮੌਕੇ ਸੰਜੀਵ ਬਾਂਸਲ ਐਮ ਡੀ ਬਾਂਸਲ ਗਰੁੱਪ ਸੂਲਰ ਘਰਾਟ ਨੇ ਕਿਹਾ ਕਿ ਸਾਨੂੰ ਵੀ ਮਾਣ ਹੁੰਦਾ ਹੈ ਕਿ ਜਦੋਂ ਅਸੀਂ ਸਾਰੇ ਸਾਡੇ ਇਲਾਕੇ ਦੇ ਹੀਰੋ ਕਰਮਜੀਤ ਅਨਮੋਲ ਨੂੰ ਵੱਡੇ ਪਰਦੇ ਤੇ ਦੇਖਦੇ ਹਾਂ ਅਤੇ ਲੋਕ ਇਹਨਾਂ ਦੁਆਰਾ ਬੋਲੇ ਗਏ ਡਾਇਲਾਗਾਂ ਦੀ ਕਾਪੀ ਕਰਕੇ ਬੋਲਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਪਲ ਦੇ ਡਾਇਰੈਕਟਰ ਹੈਲਿਕ ਬਾਂਸਲ, ਕੈਮਟੇਕ ਦੇ ਡਾਇਰੈਕਟਰ ਨਵੀਨ ਬਾਂਸਲ, ਪਵਿੱਤਰ ਸਿੰਘ ਸਾਬਕਾ ਸਰਪੰਚ ਗੰਢੂਆਂ, ਰਣਜੋਤ ਪੰਨੂੰ ਪ੍ਰਸਿੱਧ ਤਾਇਂਕਵਾਡੋ  ਕੋਚ, ਸਤਿੰਦਰ ਸਿੰਘ ਪ੍ਰਿੰਸੀਪਲ ਆਦਿ ਹਾਜ਼ਰ ਸਨ।


Comments