ਚੀਮਾਂ ਵੱਲੋਂ ਮਹਿਲਾਂ ਹਸਪਤਾਲ ਦਾ ਅਚਨਚੇਤ ਦੌਰਾ




ਪਿੰਡ ਅਤੇ ਹਸਪਤਾਲ ਵਿੱਚ ਵੰਡੇ ਗਏ ਆਕਸੀਮੀਟਰ

ਕੋਰੋਨਾ ਵਾਇਰਸ ਦੇ ਇਲਾਜ ਸੰਬੰਧੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮਹਿਲਾਂ ਚੌਂਕ  ਦੇ ਹਸਪਤਾਲ ਦਾ  ਅਚਨਚੇਤ ਦੌਰਾ ਕੀਤਾ। ਇਸ ਮੌਕੇ ਚੀਮਾ ਵੱਲੋਂ  ਵੱਖ-ਵੱਖ ਕਿਸਮਾਂ ਦੇ ਉਪਕਰਣਾਂ ,ਦਵਾਈਆਂ ਅਤੇ ਸੈਨੀਟਾਈਜੇਸ਼ਨ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ  ਮੈਡੀਕਲ ਸਟਾਫ ਨਾਲ ਵੀ ਗੱਲਬਾਤ ਕੀਤੀ , 
ਇਸ ਮੌਕੇ  ਮੌਜੂਦ  ਇੰਡੇਨ ਗੈਸ ਏਜੰਸੀ ਦੇ  ਐਮ ਡੀ  ਸਿਵ ਜਿੰਦਲ ਅਤੇ ਰਵਿੰਦਰ ਸਿੰਘ ਮਾਨ ਆਪ ਆਗੂ ਨੇਂ ਹਸਪਤਾਲ ਵਿਚ ਪਾਈਆਂ ਜਾਣ ਵਾਲੀਆਂ ਕਮੀਆਂ ਬਾਰੇ ਚੀਮਾਂ ਨੂੰ ਜਾਣੂੰ ਕਰਵਾਓਦਿਆਂ ਦੱਸਿਆ ਕਿ ਕਿਸੇ ਟਾਇਮ ਇਹ ਹਸਪਤਾਲ ਸਹੂਲਤਾਂ ਪੱਖੋਂ ਜਿਲ੍ਹੇ ਵਿਚ ਚੰਗੀਆਂ ਸਿਹਤ ਸੇਵਾਵਾਂ ਦੇਣ ਕਰਕੇ ਜਾਣਿਆਂ ਜਾਂਦਾ ਸੀ,ਦੂਰੋਂ ਨੇੜਿਓਂ ਇਸ ਹਸਪਤਾਲ ਵਿਚ ਲੋਕ ਇਲਾਜ ਲਈ  ਆਓਂਦੇ ਸਨ ,ਓਨ੍ਹਾਂ ਪਿੰਡ ਵਾਸੀਆਂ ਦੀ ਮੰਗ ਨੂੰ ਵਿਧਾਇਕ ਚੀਮਾਂ ਅੱਗੇ ਰਖਦਿਆਂ ਕਿਹਾ ਕਿ ਹਸਪਤਾਲ ਵਿਚ ਦਵਾਈਆਂ ਅਤੇ ਸਟਾਫ ਦੀ ਭਰਤੀ ਕੀਤੀ ਜਾਵੇ ਤਾਂ ਕਿ ਕੋਈ ਵੀ ਗਰੀਬ ਇਲਾਜ਼ ਜਾਂ ਦਵਾਈਆਂ ਦੀ ਘਾਟ ਨਾਲ ਕੋਈ  ਪਰੇਸ਼ਾਨ ਨਾ ਹੋਵੇ, ਇਸ ਦੌਰਾਨ  ਚੀਮਾਂ ਵੱਲੋਂ ਹਸਪਤਾਲ ਅਤੇ ਪਿੰਡ ਵਿਚ ਆਕਸੀਮੀਟਰ  ਵੀ ਵੰਡੇ ਗਏ, ਇਸ ਮੌਕੇ ਸਿਵ ਕੁਮਾਰ ਜਿੰਦਲ ,ਜੱਸੀ ਸਰਪੰਚ ਮਹਿਲਾਂ,ਰਵਿੰਦਰ ਸਿੰਘ ਮਾਨ ਯੂਥ ਆਗੂ ,ਜਰਨੈਲ ਸਿੰਘ ਹੈਲਥ ਇੰਸਪੈਕਟਰ,ਸੁਰਿੰਦਰ ਕੁਮਾਰ ਫ/ਅ,ਪਰਮਜੀਤ ਕੌਰ ਐਲ ਐਚ ਵੀ ,ਜਸਵਿੰਦਰ ਸਿੰਘ ਮ ਪਹਵ ਆਦਿ ਹਾਜਿਰ ਸਨ।

Comments