ਪਿੰਡ ਸਿਹਾਲ ਦੀ ਗ੍ਰਾਮ ਪੰਚਾਇਤ ਦੇ ਕੋਰੋਨਾ ਟੈਸਟ ਕਰਵਾਏ


ਦਿੜਬਾ ਮੰਡੀ :-

ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਸਿਹਤ ਵਿਭਾਗ ਵੱਲੋ ਵੀ ਕੋਰੋਨਾ ਟੈਸਟਿੰਗ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ।ਜਿਸ ਤਹਿਤ ਪਿੰਡ ਸਿਹਾਲ ਵਿਖੇ ਗ੍ਰਾਮ ਪੰਚਾਇਤ ਸਿਹਾਲ ਦੇ ਸਹਿਯੋਗ ਨਾਲ ਵਰਿੰਦਰ ਸਿੰਘ ਅਤੇ ਸਿਹਤ ਵਿਭਾਗ ਦੀ ਟੀਮ ਵੱਲੋ ਸੈਪਲੰਿਗ ਕੀਤੀ ਗਈ।ਸਰਪੰਚ ਨਿਰਭੈ ਸਿੰਘ ਨੇ ਇਸ ਮੌਕੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋ ਬਚਾਅ ਲਈ ਜਾਗਰੂਕ ਕੀਤਾ।ਉਨ੍ਹਾਂ ਕੋਰੋਨਾ ਮਹਾਮਾਰੀ ਤੋ ਬਚਣ ਲਈ ਸਰਕਾਰ ਅਤੇ ਸਿਹਤ ਵਿਭਾਗ ਦੀਆ ਹਦਾਇਤਾਂ ਪਾਲਣ ਕਰਨ ਦੀ ਪੂਰਜ਼ੋਰ ਅਪੀਲ ਕੀਤੀ ।ਉਨ੍ਹਾਂ ਕੋਰੋਨਾ ਮਹਾਂਮਾਰੀ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਹੱਥ ਸਾਬਣ ਜਾਂ ਹੈਂਡਵਾਸ਼ ਨਾਲ ਥੋੜੇ ਥੋੜੇ ਸਮੇਂ ਬਾਅਦ ਧੋਂਦੇ ਰਹਿਣਾ ਚਾਹੀਦਾ ਹੈ ਅਤੇ ਖੰਘ, ਜ਼ੁਕਾਮ, ਬੁਖ਼ਾਰ, ਗਲਾ ਖ਼ਰਾਬ ਹੋਣ, ਸਿਰ ਦਰਦ, ਦਸਤ ਜਾਂ ਉਲਟੀ ਆਉਣ ’ਤੇ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਫਰੀ ਟੈਸਟ ਕਰਵਾ ਸਕਦੇ ਹਨ।ਇਸ ਮੌਕੇ ਪੰਚ ਕਾਲਾ ਸਿੰਘ, ਮੱਖਣ ਸਿੰਘ, ਜਗਸੀਰ ਸਿੰਘ, ਜੀਓਜੀ ਸੱਜਣ ਸਿੰਘ ਤੋ ਇਲਾਵਾ ਹੋਰ ਹਾਜ਼ਰ ਸਨ।




Comments